ਪੜਚੋਲ ਕਰੋ

ਫਿਰ ਆਏਗਾ 'ਜੱਗਾ ਜੱਟ', ਦਿਲ ਨੂੰ ਛੂਹ ਲੈਣ ਵਾਲੀ ਪੰਜਾਬ ਦੇ 'ਰੌਬਿਨਹੁੱਡ' ਦੀ ਕਹਾਣੀ

ਜਿਨ੍ਹਾਂ ਲੋਕਾਂ ਲਈ ਜੱਗਾ ਨੇ ਮਾੜੇ ਕੰਮ ਕੀਤੇ, ਉਹ ਜੱਗਾ ਨੂੰ ਜੱਗਾ ਡਾਕੂ ਮੰਨਦੇ ਸੀ। ਜੱਗਾ ਨੂੰ ਰੋਬਿਨਹੁੱਡ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਅਮੀਰਾਂ ਤੋਂ ਪੈਸੇ ਲੁੱਟਦਾ ਤੇ ਉਸ ਦੌਲਤ ਨੂੰ ਗਰੀਬਾਂ ਵਿੱਚ ਵੰਡਦਾ ਸੀ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਬਾਇਓਪਿਕਸ ਦੇ ਇਸ ਦੌਰ ਵਿੱਚ ਇੱਕ ਹੋਰ ਬਾਇਓਪਿਕ ਡਰਾਮਾ ਫਿਲਮ ਦਾ ਐਲਾਨ ਕੀਤਾ ਗਿਆ ਹੈ। ਇਹ ਬਾਇਓਪਿਕ ਜਗਤ ਸਿੰਘ ਵਿਰਕ ਦੀ ਹੈ, ਜਿਸ ਨੂੰ ਪੰਜਾਬ ਦੇ ਲੋਕ ਰੋਬਿਨਹੁੱਡ, ਜੱਗਾ ਜੱਟ ਜਾਂ ਜੱਗਾ ਡਾਕੂ ਵੀ ਕਹਿੰਦੇ ਹਨ। ਆਦਮੀ ਇੱਕ ਹੈ ਪਰ ਬਹੁਤ ਸਾਰੇ ਨਾਂ ਹਨ ਤੇ ਹਰ ਨਾਂ ਉਸ ਦੇ ਕੰਮ ਮੁਤਾਬਕ ਹੈ। ਦੱਸ ਦਈਏ ਕਿ ਜੱਗਾ ਦੀ ਜ਼ਿੰਦਗੀ ਹਰ ਆਮ ਆਦਮੀ ਦੀ ਤਰ੍ਹਾਂ ਸ਼ੁਰੂ ਹੋਈ, ਪਰ ਜਲਦੀ ਹੀ ਉਹ ਆਪਣੇ ਆਲੇ ਦੁਆਲੇ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੋ ਕੇ ਬਾਗੀ ਬਣ ਗਿਆ। ਫਿਰ ਲੋਕ ਜਗਤ ਸਿੰਘ ਵਿਰਕ ਨੂੰ ਜੱਗਾ ਡਾਕੂ ਦੇ ਨਾਂ ਨਾਲ ਜਾਣਨ ਲੱਗਦੇ ਹਨ। ਪੰਜਾਬ ਵਿੱਚ ਜੱਗਾ ਬਾਰੇ ਹਰ ਕੋਈ ਜਾਣਦਾ ਹੈ, ਪਰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਜੱਗਾ ਨੂੰ ਸ਼ਾਇਦ ਹੀ ਲੋਕ ਜਾਣਦੇ ਹੋਣਗੇ ਪਰ, ਹੁਣ ਜੱਗਾ ਦੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀਆਂ ਹਨ। ਜੀ ਹਾਂ, ਉਹ ਵੀ ਜੱਗਾ ਦੇ ਪੋਤੇ ਕੁਲਦੀਪ ਦੇ ਨਜ਼ਰੀਏ ਤੋਂ। ਦੱਸ ਦਈਏ ਕਿ ਜੱਗਾ ਦੇ ਫੈਨਸ ਉਸ ਨੂੰ ਜੱਗਾ ਜੱਟ ਤੇ ਜਗਤ ਸਿੰਘ ਵਿਰਕ ਵਜੋਂ ਜਾਣਦੇ ਹਨ। ਕੇਂਦਰੀ ਸਰਕਾਰ ਨਾਲ ਮੀਟਿੰਗ ਲਈ ਦਿੱਲੀ ਪਹੁੰਚੇ ਕਿਸਾਨ, ਸਰਕਾਰ ਸਾਹਮਣੇ ਰੱਖੀ ਇੱਕ ਹੋਰ ਵੱਡੀ ਮੰਗ ਇਸ ਦੇ ਨਾਲ ਹੀ ਦੱਸ ਦਈਏ ਕਿ ਜੱਗਾ ਦੀ ਕਹਾਣੀ 1902 ਵਿੱਚ ਸ਼ੁਰੂ ਹੋਈ ਤੇ 1931 ਵਿੱਚ ਖ਼ਤਮ ਹੋ ਗਈ। ਉਸ ਦੇ ਜੀਵਨ ਦੀ ਪੂਰੀ ਕਹਾਣੀ ਕਿਰਨ ਨਿਰਵਾਣਾ ਤੇ ਅਸੀਮ ਮਹਾਜਨ ਨਾਂ ਦੇ ਲੇਖਕਾਂ ਨੇ ਆਪਣੀ ਕਿਤਾਬ ‘ਜੱਗਾ ਜੱਟ’ ਵਿੱਚ ਲਿਖੀ। ਫਿਲਮ ਨਿਰਮਾਤਾਵਾਂ ਨੇ ਇਸ ਕਿਤਾਬ ਦੇ ਅਧਿਕਾਰ ਖਰੀਦੇ ਹਨ ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ ਪਰ ਇਸ ਫਿਲਮ 'ਚ ਲੀਡ ਰੋਲ ਕੌਣ ਪਲੇਅ ਕਰੇਗਾ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ। ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਜੱਗਾ ਦੇ ਨਾਂ 'ਤੇ ਕੋਈ ਫਿਲਮ ਬਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ 'ਚ ਕਈ ਫਿਲਮਾਂ ਜੱਗਾ ਦੇ ਨਾਂ 'ਤੇ ਬਣ ਚੁੱਕੀਆਂ ਹਨ। ਇਨ੍ਹਾਂ ਹੀ ਫਿਲਮਾਂ ਵਿੱਚੋਂ ਇੱਕ ਫਿਲਮ ਸਾਮ 1964 'ਚ ਰਿਲੀਜ਼ ਹੋਈ ਸੀ ਜਿਸ 'ਚ ਜੱਗਾ ਦਾ ਰੋਲ ਦਾਰਾ ਸਿੰਘ ਨੇ ਪਲੇਅ ਕੀਤਾ ਸੀ। ਇਸ ਤੋਂ ਮਗਰੋਂ ਇੱਕ ਹੋਰ ਫਿਲਮ 1991 'ਚ ਵੀ ਰਿਲੀਜ਼ ਹੋਈ ਜਿਸ ਦਾ ਟਾਈਟਲ 'ਜੱਗਾ ਡਾਕੂ' ਸੀ ਤੇ ਇਸ 'ਚ ਲੀਡ ਰੋਲ 'ਚ ਯੋਗਰਾਜ ਸਿੰਘ ਨੇ ਨਿਭਾਇਆ ਸੀ। ਸੋਸ਼ਲ ਮੀਡੀਆ ’ਤੇਜ਼ੀ ਨਾਲ ਵਾਇਰਲ ਹੋ ਰਿਹਾ ਇਹ ਇਸ਼ਤਿਹਾਰ, ਵੇਖ ਕੇ ਅੱਥਰੂ ਨਹੀਂ ਰੋਕ ਸਕੋਗੇ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Singer: ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ 'ਤੇ ਨਵਾਂ ਟੈਕਸ ਲਗਾਉਣ ਦਾ ਕੀਤਾ ਵਿਰੋਧ
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ 'ਤੇ ਨਵਾਂ ਟੈਕਸ ਲਗਾਉਣ ਦਾ ਕੀਤਾ ਵਿਰੋਧ
Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਸੂਬੇ 'ਚ ਅਚਾਨਕ ਹੋਇਆ 65 IAS ਅਧਿਕਾਰੀਆਂ ਦਾ ਤਬਾਦਲਾ...
Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਸੂਬੇ 'ਚ ਅਚਾਨਕ ਹੋਇਆ 65 IAS ਅਧਿਕਾਰੀਆਂ ਦਾ ਤਬਾਦਲਾ...
Weather Update: ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ-ਗਰਜ ਅਤੇ ਤੇਜ਼ ਤੂਫ਼ਾਨ ਦਾ ਅਲਰਟ, 1 ਅਤੇ 2 ਅਪ੍ਰੈਲ ਨੂੰ ਵਰ੍ਹੇਗੀ ਬਾਰਿਸ਼; ਇਨ੍ਹਾਂ ਜ਼ਿਲ੍ਹਿਆਂ 'ਚ... 
ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ-ਗਰਜ ਅਤੇ ਤੇਜ਼ ਤੂਫ਼ਾਨ ਦਾ ਅਲਰਟ, 1 ਅਤੇ 2 ਅਪ੍ਰੈਲ ਨੂੰ ਵਰ੍ਹੇਗੀ ਬਾਰਿਸ਼; ਇਨ੍ਹਾਂ ਜ਼ਿਲ੍ਹਿਆਂ 'ਚ... 
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਵੱਡੀ ਬਾਜ਼ੀ; ਜਾਣੋ ਕਿੰਨੀਆਂ ਵੋਟਾਂ ਨਾਲ ਜਿੱਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ?
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਵੱਡੀ ਬਾਜ਼ੀ; ਜਾਣੋ ਕਿੰਨੀਆਂ ਵੋਟਾਂ ਨਾਲ ਜਿੱਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ?
Iran War Lockdown : ਕੀ ਮੱਧ ਪੂਰਬ 'ਚ ਤਣਾਅ ਦੇ ਚੱਲਦੇ ਲੱਗਣ ਵਾਲਾ Lockdown ? ਵਾਇਰਲ ਨੋਟਿਸ ਦੀ ਸੱਚਾਈ ਆਈ ਸਾਹਮਣੇ
Iran War Lockdown : ਕੀ ਮੱਧ ਪੂਰਬ 'ਚ ਤਣਾਅ ਦੇ ਚੱਲਦੇ ਲੱਗਣ ਵਾਲਾ Lockdown ? ਵਾਇਰਲ ਨੋਟਿਸ ਦੀ ਸੱਚਾਈ ਆਈ ਸਾਹਮਣੇ
Indian Army: ਭਾਰਤੀ ਫ਼ੌਜ ਨੇ ਸੀਲ ਕੀਤਾ ਇਹ ਇਲਾਕਾ, ਜ਼ੋਰਦਾਰ ਧਮਾਕੇ ਤੋਂ ਬਾਅਦ ਲੋਕਾਂ 'ਚ ਫੈਲੀ ਦਹਿਸ਼ਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਭਾਰਤੀ ਫ਼ੌਜ ਨੇ ਸੀਲ ਕੀਤਾ ਇਹ ਇਲਾਕਾ, ਜ਼ੋਰਦਾਰ ਧਮਾਕੇ ਤੋਂ ਬਾਅਦ ਲੋਕਾਂ 'ਚ ਫੈਲੀ ਦਹਿਸ਼ਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Halwara Airport ਤੋਂ 15 ਮਈ ਤੋਂ ਸ਼ੁਰੂ ਹੋਣਗੀਆਂ ਉਡਾਣਾਂ , ਫਲਾਈਟ ਦੀ ਬੁਕਿੰਗ ਸ਼ੁਰੂ ,ਜਾਣੋ ਪੂਰੀ ਜਾਣਕਾਰੀ 
Halwara Airport ਤੋਂ 15 ਮਈ ਤੋਂ ਸ਼ੁਰੂ ਹੋਣਗੀਆਂ ਉਡਾਣਾਂ , ਫਲਾਈਟ ਦੀ ਬੁਕਿੰਗ ਸ਼ੁਰੂ ,ਜਾਣੋ ਪੂਰੀ ਜਾਣਕਾਰੀ 
Chandigarh BJP Office Blast : ਚੰਡੀਗੜ੍ਹ 'ਚ BJP ਦਫ਼ਤਰ ਦੇ ਬਾਹਰ ਬਲਾਸਟ , ਮੱਚਿਆ ਹੜਕੰਪ ,ਗੱਡੀ ਦੇ ਟੁੱਟੇ ਸ਼ੀਸ਼ੇ ,ਪੜ੍ਹੋ ਪੂਰੀ ਖ਼ਬਰ 
Chandigarh BJP Office Blast : ਚੰਡੀਗੜ੍ਹ 'ਚ BJP ਦਫ਼ਤਰ ਦੇ ਬਾਹਰ ਬਲਾਸਟ , ਮੱਚਿਆ ਹੜਕੰਪ ,ਗੱਡੀ ਦੇ ਟੁੱਟੇ ਸ਼ੀਸ਼ੇ ,ਪੜ੍ਹੋ ਪੂਰੀ ਖ਼ਬਰ 
Embed widget