ਪੜਚੋਲ ਕਰੋ
Advertisement
ਹੁਣ ਜਦੋਂ ਮਰਜ਼ੀ ਅਨੁਸ਼ਕਾ ਸ਼ਰਮਾ ਨੂੰ ਮਿਲੋ
ਮੁੰਬਈ: ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਅੱਜਕਲ੍ਹ ਆਪਣੀ ਆਉਣ ਵਾਲੀ ਫ਼ਿਲਮ ‘ਜ਼ੀਰੋ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਦੇ ਨਾਲ ਹੀ ਹੁਣ ਅਨੁਸ਼ਕਾ ਦੇ ਫੈਨਸ ਲਈ ਖੁਸ਼ਖਬਰੀ ਆਈ ਹੈ ਕਿ ਉਹ ਕਦੇ ਵੀ ਅਨੁਸ਼ਕਾ ਨੂੰ ਮਿਲ ਸਕਦੇ ਹਨ ਪਰ ਅਸਲ ਅਨੁਸ਼ਕਾ ਨਹੀਂ ਉਸ ਦੇ ਮੌਮ ਦੇ ਬੁੱਤ ਨੂੰ। ਜੀ ਹਾਂ, ਅਨੁਸ਼ਕਾ ਸ਼ਰਮਾ ਦਾ ਵੈਕਸ ਸਟੈਚੂ ਅੱਜ ਸਿੰਗਾਪੁਰ ‘ਚ ਰਵੀਲ ਹੋ ਗਿਆ ਹੈ, ਜਿਸ ਮੌਕੇ ਉਹ ਖੁਦ ਵੀ ਉੱਥੇ ਹੀ ਮੌਜੂਦ ਸੀ।
ਸੋਸ਼ਲ ਮੀਡੀਆ ‘ਤੇ ਅਨੁਸ਼ਕਾ ਦੇ ਵੈਕਸ ਸਟੈਚੂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕੀਤਾ ਹੈ। ਬੁੱਤ ਦੀਆਂ ਤਸਵੀਰਾਂ ‘ਚ ਅਨੁਸ਼ਕਾ ਸ਼ਰਮਾ ਨੇ ਗ੍ਰੇ ਸਿਲਵਰ ਕਲਰ ਦਾ ਗਾਉਨ ਪਾਇਆ ਹੈ ਤੇ ਹੱਥ ਵਿੱਚ ਫੋਨ ਹੈ। ਅਨੁਸ਼ਕਾ ਦੇ ਸਟੈਚੂ ਦੇ ਗੱਲ ‘ਚ ਨੈਕਲੈੱਸ ਤੇ ਕੰਨਾਂ ‘ਚ ਏਅਰਿੰਗਸ ਵੀ ਹਨ। ਜਿਨ੍ਹਾਂ ਨੂੰ ਦੇਖ ਪਛਾਣਨਾ ਔਖਾ ਹੈ ਕਿ ਇਨ੍ਹਾਂ ‘ਚ ਅਸਲ ‘ਚ ਅਨੁਸ਼ਕਾ ਹੈ ਕੌਣ।
ਅਨੁਸ਼ਕਾ ਦੇ ਵਰਕ-ਫ੍ਰੰਟ ਦੀ ਗੱਲ ਕਰੀਏ ਤਾਂ ਜਲਦੀ ਹੀ ਉਹ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਜ਼ੀਰੋ’ ‘ਚ ਨਜ਼ਰ ਆਉਣ ਵਾਲੀ ਹੈ। ਇਸ ‘ਚ ਉਹ ਅਪਾਹਜ ਦਾ ਰੋਲ ਕਰ ਰਹੀ ਹੈ ਤੇ ਫ਼ਿਲਮ ‘ਚ ਉਸ ਨੂੰ ਬੋਲਣ ‘ਚ ਵੀ ਦਿੱਕਤ ਹੋ ਰਹੀ ਹੈ। ਸ਼ਾਹਰੁਖ ਤੇ ਅਨੁਸ਼ਕਾ ਨਾਲ ਫ਼ਿਲਮ ‘ਚ ਕੈਟਰੀਨਾ ਕੈਫ ਵੀ ਹੈ। ਆਨੰਦ ਐਲ ਰਾਏ ਦੀ ਡਾਇਰੈਕਸ਼ਨ ‘ਚ ਬਣੀ ‘ਜ਼ੀਰੋ’ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।Anushka Sharma makes an entry to Madame Tussauds Singapore... Unveils her wax figure today... Check out the pics: pic.twitter.com/QuRUKdsaGB
— taran adarsh (@taran_adarsh) November 19, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement