ਪੜਚੋਲ ਕਰੋ
Advertisement
ਤਸਲੀਮਾ ਨਸਰੀਨ ਨੂੰ ਰਹਿਮਾਨ ਦੀ ਬੇਟੀ ਖਾਤੀਜਾ ਦਾ ਮੂੰਹ ਤੋੜ ਜਵਾਬ, ਬੁਰਕਾ ਪਾਉਣ 'ਤੇ ਜਤਾਇਆ ਸੀ ਇਤਰਾਜ਼
ਆਸਕਰ ਵਿਨਿੰਗ ਸਿੰਗਰ ਏਆਰ ਰਹਿਮਾਨ ਦੀ ਬੇਟੀ ਖਾਤੀਜਾ ਇੱਕ ਵਾਰ ਫਿਰ ਬੁਰਕਾ ਪਾਉਣ ਨੂੰ ਲੈ ਕੇ ਸੁਰਖੀਆਂ 'ਚ ਹੈ। ਮਸ਼ਹੂਰ ਲੇਖਕ ਤਸਲੀਮਾ ਨਸਰੀਨ ਨੇ ਰਹਿਮਾਨ ਦੀ ਬੇਟੀ ਦੇ ਬੁਰਕਾ ਪਾਉਣ 'ਤੇ ਇਤਰਾਜ਼ ਜਤਾਇਆ ਸੀ। ਜਿਸ ਨੂੰ ਲੈ ਕੇ ਖਾਤੀਜਾ ਨੇ ਸੋਸ਼ਲ ਮੀਡੀਆ 'ਤੇ ਜਵਾਬ ਦਿੱਤਾ ਹੈ। ਖਾਤੀਜਾ ਦਾ ਇਹ ਪੋਸਟ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਆਸਕਰ ਵਿਨਿੰਗ ਸਿੰਗਰ ਏਆਰ ਰਹਿਮਾਨ ਦੀ ਬੇਟੀ ਖਾਤੀਜਾ ਇੱਕ ਵਾਰ ਫਿਰ ਬੁਰਕਾ ਪਾਉਣ ਨੂੰ ਲੈ ਕੇ ਸੁਰਖੀਆਂ 'ਚ ਹੈ। ਮਸ਼ਹੂਰ ਲੇਖਕ ਤਸਲੀਮਾ ਨਸਰੀਨ ਨੇ ਰਹਿਮਾਨ ਦੀ ਬੇਟੀ ਦੇ ਬੁਰਕਾ ਪਾਉਣ 'ਤੇ ਇਤਰਾਜ਼ ਜਤਾਇਆ ਸੀ। ਜਿਸ ਨੂੰ ਲੈ ਕੇ ਖਾਤੀਜਾ ਨੇ ਸੋਸ਼ਲ ਮੀਡੀਆ 'ਤੇ ਜਵਾਬ ਦਿੱਤਾ ਹੈ। ਖਾਤੀਜਾ ਦਾ ਇਹ ਪੋਸਟ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਤਸਲੀਮਾ ਦੇ ਇਸ ਟਵੀਟ ਦਾ ਖਾਤੀਜਾ ਨੇ ਜ਼ਬਰਦਸਤ ਅੰਦਾਜ਼ 'ਚ ਰਿਪਲਾਈ ਕੀਤਾ ਹੈ। ਇਸ ਦੇ ਲਈ ਖਤੀਜਾ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਿਖਆ, "ਮੈਂ ਮੁਆਫੀ ਮੰਗਣਾ ਚਾਹੁੰਦੀ ਹਾਂ ਕਿ ਤੁਹਾਡਾ ਮੇਰੇ ਕਪੜਿਆਂ ਨੂੰ ਦੇਖ ਕੇ ਸਾਹ ਘੁੱਟਦਾ ਹੈ। ਤੁਸੀਂ ਪਲੀਜ਼ ਜਾ ਕੇ ਸਾਫ-ਸੁਥਰੀ ਹਵਾ ਖਾਵੋ ਕਿਉਂਕਿ ਮੈਨੂੰ ਇਹ ਕਪੜੇ ਪਾ ਕੇ ਬਿਲਕੁਲ ਵੀ ਸਾਹ ਨਹੀਂ ਘੂੱਟਦਾ, ਸਗੋਂ ਮੈਂ ਬਹੁਤ ਹੀ ਗਰਵ ਮਹਿਸੂਸ ਕਰਦੀ ਹਾਂ, ਮਜ਼ਬੂਤ ਮਹਿਸੂਸ ਕਰਦੀ ਹਾਂ।"I absolutely love A R Rahman's music. But whenever i see his dear daughter, i feel suffocated. It is really depressing to learn that even educated women in a cultural family can get brainwashed very easily! pic.twitter.com/73WoX0Q0n9
— taslima nasreen (@taslimanasreen) February 11, 2020
ਉਨ੍ਹਾਂ ਅੱਗੇ ਲਿੱਖਿਆ, "ਤੁਸੀਂ ਕਿਰਪਾ ਕਰਕੇ ਗੂਗਲ 'ਤੇ ਫੈਮੀਨੀਜ਼ਮ ਦਾ ਮਤਲਬ ਜ਼ਰੂਰ ਦੇਖੋ। ਕਿਉਂਕਿ ਦੂਸਰੀਆਂ ਮਹਿਲਾਂਵਾਂ ਨੂੰ ਨੀਵਾਂ ਦਿਖਾਉਣਾ ਤੇ ਕਿਸੇ ਦੇ ਪਿਤਾ ਨੂੰ ਅਜਿਹੇ ਮੁੱਦਿਆਂ 'ਚ ਘੜੀਸਣਾ ਫੈਮੀਨੀਜ਼ਮ ਨਹੀਂ ਹੁੰਦਾ। ਵੈਸੇ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਆਪਣੀ ਫੋਟੋ ਤੁਹਾਡੇ ਕੋਲ ਜਾਂਚ ਲਈ ਕਦੋਂ ਭੇਜੀ ਸੀ।" ਖਾਤੀਜਾ ਦੇ ਮੂੰਹ ਤੋੜਵੇਂ ਜੁਆਬ ਨੂੰ ਲੋਕ ਬੇਹਦ ਪਸੰਦ ਕਰ ਰਹੇ ਹਨ ਤੇ ਖਾਤੀਜਾ ਦਾ ਸਪੋਰਟ ਕਰ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement