ਪੜਚੋਲ ਕਰੋ
ਮਾਰਚ ‘ਚ ਸ਼ੁਰੂ ਹੋ ਰਹੀ ਹੈ ‘ਦਬੰਗ-3’ ਦੀ ਸ਼ੂਟਿੰਗ, ਨਜ਼ਰ ਆ ਸਕਦੀ ਹੈ ਕਰੀਨਾ !

ਮੁੰਬਈ: ਬੈਬੋ ਨੇ ਤੈਮੂਰ ਦੇ ਜਨਮ ਤੋਂ ਬਾਅਦ ਬਾਲੀਵੁੱਡ ‘ਚ ਧਾਮਕੇਦਾਰ ਵਾਪਸੀ ਕੀਤੀ ਹੈ। ਇਨ੍ਹਾਂ ਦਿਨੀਂ ਕਰੀਨਾ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ ‘ਗੁਡ ਨਿਊਜ਼’ ਨੂੰ ਲੈ ਕੇ ਸੁਰਖੀਆਂ ‘ਚ ਹੈ। ਜਿਸ ‘ਚ ਉਹ ਅਕਸੈ ਕੁਮਾਰ ਦੇ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫ਼ਿਲਮ ‘ਚ ਕਿਆਰਾ ਆਡਵਾਨੀ ਅਤੇ ਦਿਲਜੀਤ ਦੋਸਾਂਝ ਵੀ ਹਨ।
‘ਦਬੰਗ-3’ ਦੀ ਸ਼ੂਟਿੰਗ ਮਾਰਚ ‘ਚ ਸ਼ੁਰੂ ਹੋਣ ਵਾਲੀ ਹੈ। ਜਿਸ ‘ਚ ਸਲਮਾਨ ਦੇ ਨਾਲ ਸੋਨਾਕਸ਼ੀ ਦਾ ਨਾਂਅ ਫਾਈਨਲ ਹੋ ਚੁੱਕਿਆ ਹੈ।
ਬੀਤੇ ਦਿਨੀਂ ਕਰੀਨਾ ਨੂੰ ਰੋਹਿਤ ਸ਼ੈੱਟੀ ਨਾਲ ਮੁਲਾਕਾਤ ਕਰਦੇ ਵੀ ਸਪੌਟ ਕੀਤਾ ਗਿਆ। ਜਿਸ ਦੀ ਫੋਟੋ ਰੋਹਿਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਸ਼ੇਅਰ ਕੀਤੀ ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਰੋਹਿਤ ਦੀ ਆਉਣ ਵਾਲੀ ਫ਼ਿਲਮਾਂ ‘ਸੂਰਯਵੰਸ਼ੀ’ ਅਤੇ ‘ਗੋਲਮਾਲ-5’ ‘ਚ ਕਰੀਨਾ ਦੀ ਐਂਟਰੀ ਹੋ ਸਕਦੀ ਹੈ। ਲਿਸਟ ਇੱਥੇ ਹੀ ਖ਼ਤਮ ਨਹੀਂ ਹੁੰਦੀ ਕਰੀਨਾ, ਰੋਹਿਤ ਤੋਂ ਬਾਅਦ ਅਰਬਾਜ਼ ਖ਼ਾਨ ਨੂੰ ਵੀ ਮਿਲੀ। ਕਿਉਂਕਿ ਅਰਬਾਜ਼ ‘ਦਬੰਗ’ ਫ੍ਰੈਂਚਾਈਜ਼ੀ ਦੇ ਪ੍ਰੋਡਿਊਸਰ ਹਨ ਅਤੇ ਜਲਦੀ ਹੀ ‘ਦਬੰਗ-3’ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਅਰਬਾਜ਼ ਅਤੇ ਕਰੀਨਾ ਦੀ ਮੀਟਿੰਗ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਸ ਵਾਰ ਵੀ ‘ਦਬੰਗ-3’ ‘ਚ ਕਰੀਨਾ ਦੀ ਝਲਕ ਦੇਖੀ ਜਾ ਸਕਦੀ ਹੈ।View this post on InstagramNostalgic... Just realised it’s been an association of more than a decade...Friends for Life 🤗
‘ਦਬੰਗ-3’ ਦੀ ਸ਼ੂਟਿੰਗ ਮਾਰਚ ‘ਚ ਸ਼ੁਰੂ ਹੋਣ ਵਾਲੀ ਹੈ। ਜਿਸ ‘ਚ ਸਲਮਾਨ ਦੇ ਨਾਲ ਸੋਨਾਕਸ਼ੀ ਦਾ ਨਾਂਅ ਫਾਈਨਲ ਹੋ ਚੁੱਕਿਆ ਹੈ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ





















