ਪੜਚੋਲ ਕਰੋ
Advertisement
(Source: ECI/ABP News/ABP Majha)
ਕੱਟੜਵਾਦ ਖਿਲਾਫ ਆਵਾਜ਼ ਚੁੱਕਣ ਮਗਰੋਂ ਨਸੀਰੂਦੀਨ ਨੂੰ ਮਿਲਿਆ ਆਸ਼ੂਤੋਸ਼ ਰਾਣਾ ਦਾ ਸਾਥ
ਮੁੰਬਈ: ਦਿੱਗਜ ਐਕਟਰ ਨਸੀਰੂਦੀਨ ਸ਼ਾਹ ਦੇ ਹਜ਼ੂਮੀ ਹਿੰਸਾ ਨਾਲ ਜੁੜੇ ਬਿਆਨ ‘ਤੇ ਉਨ੍ਹਾਂ ਨੂੰ ਹੁਣ ਐਕਟਰ ਆਸ਼ੂਤੋਸ਼ ਰਾਣਾ ਦਾ ਸਾਥ ਮਿਲ ਗਿਆ ਹੈ। ਆਸ਼ੂਤੋਸ਼ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੀ ਗੱਲ ਬਿਨਾਂ ਡਰੇ ਕਹਿਣ ਦਾ ਹੱਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਜੇਕਰ ਕੋਈ ਕੁਝ ਕਹਿ ਰਿਹਾ ਹੈ ਤਾਂ ਸਾਨੂੰ ਸਿਰਫ ਸੁਣਨਾ ਹੀ ਨਹੀਂ ਚਾਹੀਦਾ ਸਗੋਂ ਉਸ ‘ਤੇ ਵਿਚਾਰ ਵੀ ਕਰਨਾ ਚਾਹੀਦਾ ਹੈ।
ਕੁਝ ਦਿਨ ਪਹਿਲਾਂ ਨਸੀਰ ਨੇ ਦੇਸ਼ ‘ਚ ਹਜ਼ੂਮੀ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਡਰ ਲੱਗ ਰਿਹਾ ਹੈ। ਉਨ੍ਹਾਂ ਬੁਲੰਦਸ਼ਹਿਰ ‘ਚ ਹੋਈ ਘਟਨਾ ‘ਤੇ ਕਿਹਾ ਸੀ ਕਿ ਭਾਰਤ ‘ਚ ਇੱਕ ਗਾਂ ਦੀ ਜਾਨ ਦੀ ਕੀਮਤ ਅੱਗੇ ਪੁਲਿਸ ਵਾਲੇ ਦੀ ਜਾਨ ਦੀ ਕੀਮਤ ਕੁਝ ਨਹੀਂ।
ਨਸੀਰੂਦੀਨ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਨਸੀਰ ਨੇ ਆਪਣੀ ਗੱਲ ਦੀ ਸਫਾਈ ਵੀ ਦਿੱਤੀ ਸੀ। ਸਿਰਫ ਆਸ਼ੂਤੋਸ਼ ਹੀ ਨਹੀਂ ਨਸੀਰੂਦੀਨ ਸ਼ਾਹ ਨੂੰ ਡਾਇਰੈਕਟਰ ਮਧੁਰ ਭੰਡਾਰਕਰ ਦਾ ਵੀ ਸਾਥ ਮਿਲਿਆ ਹੈ।Ashutosh Rana on Naseeruddin Shah's statement: Everyone should have a right to share their thoughts with their friends or other people without any fear. If any of our brothers or friends say something, we should not only listen to them but also ponder over it. (23.12) pic.twitter.com/wRx2T8lIMv
— ANI (@ANI) December 24, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement