ਪੜਚੋਲ ਕਰੋ
Advertisement
ਆਯੁਸ਼ਮਾਨ ਨੂੰ ਮਿਲੀ ‘ਡ੍ਰੀਮ ਗਰਲ’, ਉਹ ਹੇਮਾ ਤਾਂ ਨਹੀਂ ?
ਮੁੰਬਈ: ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਨੌਜਵਾਨਾਂ ‘ਚ ਕਾਫੀ ਪ੍ਰਸਿੱਧ ਹੈ। ਆਪਣੀਆਂ ਵੱਖਰੇ ਜੌਨਰ ਦੀਆਂ ਫ਼ਿਲਮਾਂ ਨਾਲ ਆਯੁਸ਼ਮਾਨ ਨੇ ਇੰਡਸਟਰੀ ‘ਚ ਵੱਖਰੀ ਪਛਾਣ ਬਣਾ ਲਈ ਹੈ। ਉਸ ਦੀਆਂ ਫ਼ਿਲਮਾਂ ‘ਵਿੱਕੀ ਡੋਨਰ’, ‘ਸ਼ੁਭ ਮੰਗਲ ਸਾਵਧਾਨ’, ‘ਅੰਧਾਧੁਨ’ ਤੇ ‘ਬਧਾਈ ਹੋ’ ਨੇ ਔਡੀਅੰਸ ‘ਚ ਖਾਸ ਥਾਂ ਬਣਾਈ ਹੈ। ਹਾਲ ਹੀ ‘ਚ ਆਈ ਫ਼ਿਲਮ ‘ਬਧਾਈ ਹੋ’ ਨੇ ਤਾਂ ਆਯੁਸ਼ਮਾਨ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ।
ਹੁਣ ਜਲਦੀ ਹੀ ਆਯੁਸ਼ ਆਪਣੀ ‘ਡ੍ਰੀਮ ਗਰਲ’ ਲੈ ਕੇ ਆ ਰਹੇ ਹਨ, ਜੋ ਉਨ੍ਹਾਂ ਦੀ ਅਗਲੀ ਫ਼ਿਲਮ ਦਾ ਟਾਈਟਲ ਹੈ। ਇਸ ਦੇ ਐਲਾਨ ਦੇ ਨਾਲ ਹੀ ਹਰ ਕੋਈ ਆਯੁਸ਼ ਦੇ ਇਸ ਪ੍ਰੋਜੈਕਟ ਬਾਰੇ ਜਾਣਨਾ ਚਾਹੁੰਦਾ ਹੈ। ਅੱਜ ਆਯੁਸ਼ ਨੇ ਆਪਣੀ ਇਸੇ ਫ਼ਿਲਮਾਂ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ ਜਿਸ ‘ਚ ਉਹ ਇੱਕ ਸਕੂਟਰ ‘ਤੇ ਸਾੜੀ ਪਾ ਬੈਠੇ ਨਜ਼ਰ ਆ ਰਹੇ ਹਨ।
ਪੋਸਟਰ ‘ਚ ਆਯੁਸ਼ ਦੇ ਐਕਸਪ੍ਰੈਸ਼ਨ ਦੇਖਣ ਵਾਲੇ ਹਨ। ਉਨ੍ਹਾਂ ਨੇ ਇੱਕ ਹੱਥ ਨਾਲ ਆਪਣੇ ਚਿਹਰੇ ਨੂੰ ਸਹਾਰਾ ਦਿੱਤਾ ਹੋਇਆ ਹੈ ਜਦੋਂਕਿ ਦੂਜੇ ਹੱਥ ਨਾਲ ਸਾੜੀ ਦਾ ਪੱਲਾ ਫੜ੍ਹਿਆ ਹੋਇਆ ਹੈ। ਪੋਸਟਰ ਦੇਖਣ ਤੋਂ ਬਾਅਦ ਇਹ ਤਾਂ ਪਤਾ ਲੱਗ ਗਿਆ ਹੈ ਕਿ ਇਹ ਇੱਕ ਰੌਮ-ਕੌਮ ਫ਼ਿਲਮ ਹੋਵੇਗੀ। ‘ਡ੍ਰੀਮ ਗਰਲ’ ‘ਚ ਆਯੁਸ਼ਮਾਨ ਨਾਲ ਸਕਰੀਨ ‘ਤੇ ਨੁੱਸਰਤ ਭਰੂਚਾ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਆਯੁਸ਼ ਅੱਜ ਤੋਂ ਹੀ ਸ਼ੁਰੂ ਕਰ ਰਹੇ ਹਨ। ਹੁਣ ਉਮੀਦ ਹੈ ਕਿ ਸੈੱਟ ਤੋਂ ਨਵੀਆਂ-ਨਵੀਆਂ ਤਸਵੀਰਾਂ ਤੇ ਵੀਡੀਓ ਜ਼ਰੂਰ ਦੇਖਣ ਨੂੰ ਮਿਲਣਗੀਆਂ।As whacky as it can get! Here's the first glimpse of my look in and as #DreamGirl. Thoughts?#DreamGirlFirstLook #DreamGirlFilmingBegins @ektaravikapoor @NushratBharucha @RuchikaaKapoor @writerraj @balajimotionpic pic.twitter.com/qyJib4U9Ao
— Ayushmann Khurrana (@ayushmannk) December 3, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement