ਹਾਲ ਹੀ `ਚ ਪੰਜਾਬੀ ਸਿੰਗਰ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਬੱਚਨ `ਤੇ ਮੁਸੀਬਤਾਂ ਦਾ ਪਹਾੜ ਟੁੱਟਿਆ, ਜਦੋਂ ਉਨ੍ਹਾਂ ਦੇ ਨਵਜੰਮੇ ਬੱਚੇ ਨੇ ਪੈਦਾ ਹੁੰਦੇ ਸਾਰ ਦਮ ਤੋੜ ਦਿਤਾ। ਇਸ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਪਰ ਹੁਣ ਤਕਰੀਬਨ ਇਕ ਹਫ਼ਤੇ ਬਾਅਦ ਮੀਰਾ ਨੇ ਸੋਸ਼ਲ ਮੀਡੀਆ `ਤੇ ਆਪਣੇ ਮਰਹੂਮ ਬੱਚੇ ਲਈ ਇਕ ਬੇਹੱਦ ਇਮੋਸ਼ਨਲ ਪੋਸਟ ਪਾਈ ਹੈ, ਜਿਸ ਨੂੰ ਪੜ੍ਹ ਕੇ ਫ਼ੈਨਜ਼ ਦੀਆਂ ਅੱਖਾਂ ਛਲਕ ਗਈਆਂ। 


ਮੀਰਾ ਨੇ ਲਿਖਿਆ, "ਸਵਰਗਾਂ `ਚ ਪਰੀ ਹੈ, ਜੋ ਮੇਰਾ ਹੀ ਹਿੱਸਾ ਹੈ। ਇਹ ਉਹ ਜਗ੍ਹਾ ਨਹੀਂ ਹੈ, ਜਿਥੇ ਮੈਂ ਉਸ ਨੂੰ ਚਾਹੁੰਦੀ ਸੀ, ਸਗੋਂ ਪਰਮਾਤਮਾ ਦੀ ਮਰਜ਼ੀ ਸੀ ਕਿ ਉਹ ਉਨ੍ਹਾਂ ਕੋਲ ਹੋਵੇ। ਸਾਡੇ ਕੋਲ ਤਾਂ ਉਹ ਕੁੱਝ ਪਲਾਂ ਲਈ ਤਾਰਾ ਬਣ ਕੇ ਆਇਆ ਸੀ, ਤਾਰਾ ਟੁੱਟ ਗਿਆ, ਉਹ ਸਵਰਗ ਚਲਾ ਗਿਆ। ਉਸ ਨੇ ਬਹੁਤ ਦਿਲਾਂ ਨੂੰ ਛੂਹਿਆ, ਇਹ ਤਾਂ ਕੋਈ ਫ਼ਰਿਸ਼ਤਾ ਹੀ ਕਰ ਸਕਦਾ ਸੀ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਮੇਰੇ ਕੋਲ ਉਹ ਬੱਸ ਕੁੱਝ ਪਲਾਂ ਲਈ ਹੈ, ਤਾਂ ਮੈਂ ਸਾਰਾ ਪਿਆਰ ਉਸ `ਤੇ ਲੁਟਾ ਦੇਣਾ ਸੀ। ਤੂੰ ਭਾਵੇਂ ਮੇਰੇ ਨਾਲ ਨਹੀਂ ਹੈਂ, ਪਰ ਮੈਂ ਹਰ ਪਲ ਤੇਰੇ ਬਾਰੇ ਸੋਚਦੀ ਹਾਂ। ਮੈਂ ਕਦੇ ਤੈਨੂੰ ਪਿਆਰ ਕਰਨਾ ਨਹੀਂ ਛੱਡਾਂਗੀ। ਆਈ ਲਵ ਯੂ ਮਾਈ ਏਂਜਲ।"









ਕਾਬਿਲੇਗ਼ੌਰ ਹੈ ਕਿ ਇਸੇ ਮਹੀਨੇ ਬੀ ਪਰਾਕ ਤੇ ਮੀਰਾ ਦੇ ਬੱਚੇ ਨੇ ਜਨਮ ਦੇ ਸਮੇਂ ਦਮ ਤੋੜ ਦਿਤਾ ਸੀ। ਜਿਸ ਤੋਂ ਬਾਅਦ ਹੁਣ ਮੀਰਾ ਨੇ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਆਪਣੇ ਫ਼ੈਨਜ਼ ਤੇ ਚਾਹੁਣ ਵਾਲਿਆਂ ਨਾਲ ਆਪਣਾ ਦੁੱਖ ਸਾਂਝਾ ਕੀਤਾ।