ਬੱਬੂ ਮਾਨ ਦਾ ਦੇ ਗੀਤਾਂ ਦਾ ਜਾਦੂ ਉਨ੍ਹਾਂ ਦੇ ਫ਼ੈਨਜ਼ ਦੇ ਸਿਰ ਚੜ੍ਹ ਕੇ ਬੋਲਦਾ ਹੈ। ਉਨ੍ਹਾਂ ਦਾ ਹਰ ਗੀਤ ਸੁਪਰਹਿੱਟ ਹੁੰਦਾ ਹੈ। ਇਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਮਾਨ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਤਾਂ ਹੀ ਉਨ੍ਹਾਂ ਦੇ ਮਿਊਜ਼ਿਕ ਕੰਸਰਟ ਵੀ ਸੁਪਰਹਿੱਟ ਸਾਬਤ ਹੁੰਦੇ ਹਨ। 


ਹਾਲ ਹੀ `ਚ ਉਨ੍ਹਾਂ ਦਾ ਵੈਨਕੂਵਰ `ਚ ਹੋਇਆ ਮਿਊਜ਼ਿਕ ਕੰਸਰਟ ਸੁਪਰਹਿੱਟ ਰਿਹਾ ਸੀ। ਇਹੀ ਨਹੀਂ ਬੱਬੂ ਮਾਨ ਨੇ ਵੈਨਕੂਵਰ `ਚ ਇਤਿਹਾਸ ਰਚ ਦਿਤਾ ਸੀ। ਉਹ ਸਾਊਥ ਏਸ਼ੀਆ ਦੇ ਪਹਿਲਾ ਨਾਗਰਿਕ ਬਣੇ ਸੀ, ਜਿਸ ਦੇ ਨਾਂ ਤੇ ਵੈਨਕੂਵਰ ਦੇ ਸਭ ਤੋਂ ਵੱਡੇ ਪਾਰਕ `ਚ ਵੱਡਾ ਇਕੱਠ ਹੋਇਆ ਸੀ। 









ਹੁਣ ਬੱਬੂ ਮਾਨ ਅਮਰੀਕਾ ਦੇ ਨਿਊ ਜਰਸੀ ਵਿੱਚ 24 ਜੂਨ ਨੂੰ ਮਿਊਜ਼ਿਕ ਕੰਸਰਟ ਕਰਨ ਜਾ ਰਹੇ ਹਨ। ਜਿਸ ਨੂੰ ਲੈਕੇ ਬੱਬੂ ਮਾਨ ਹੀ ਨਹੀਂ, ਸਗੋਂ ਉਨ੍ਹਾਂ ਦੇ ਫ਼ੈਨਜ਼ ਵੀ ਕਾਫ਼ੀ ਐਕਸਾਈਟਿਡ ਨਜ਼ਰ ਆ ਰਹੇ ਹਨ। 2 ਦਿਨ ਪਹਿਲਾਂ ਬੱਬੂ ਮਾਨ ਵੱਲੋਂ ਸ਼ੋਅ ਦਾ ਐਲਾਨ ਕੀਤਾ ਗਿਆ ਸੀ। ਜਿਸ `ਤੇ ਉਨ੍ਹਾਂ ਦੇ ਫ਼ੈਨਜ਼ ਨੇ ਜੰਮ ਕੇ ਪਿਆਰ ਲੁਟਾਇਆ। ਮਾਨ ਵੱਲੋਂ ਸ਼ੋਅ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਦੀ ਇੰਸਟਾਗ੍ਰਾਮ ਪੋਸਟ `ਤੇ ਕਮੈਂਟਸ ਦੀ ਝੜੀ ਲੱਗ ਗਈ।






ਸ਼ੋਅ ਲਈ ਬੱਬੂ ਮਾਨ ਅਮਰੀਕਾ ਦੇ ਨਿਊ ਜਰਸੀ ਪਹੁੰਚ ਚੁੱਕੇ ਹਨ। ਇੱਥੇ ਉਨ੍ਹਾਂ ਵੱਲੋਂ ਇੰਸਟਾਗ੍ਰਾਮ `ਤੇ ਇੱਕ ਵੀਡੀਓ ਜਾਰੀ ਕਰ ਫ਼ੈਨਜ਼ ਨੂੰ ਸੰਦੇਸ਼ ਦਿਤਾ ਗਿਆ। ਵੀਡੀਓ ਵਿੱਚ ਮਾਨ ਨੇ ਆਪਣੇ ਸਾਰੇ ਫ਼ੈਨਜ਼ ਨੂੰ ਕੰਸਰਟ `ਚ ਸ਼ਾਮਲ ਹੋਣ ਲਈ ਕਿਹਾ। ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਦੀ ਸੁਪਰਹਿੱਟ ਐਲਬਮ `ਅੜ੍ਹਬ ਪੰਜਾਬੀ` ਦੇ ਨਾਂ ਤੇ ਹੀ ਇਹ ਕੰਸਰਟ ਰੱਖਿਆ ਗਿਆ ਹੈ।