ਪੜਚੋਲ ਕਰੋ
Advertisement
ਰੈਪਰ ਬਾਦਸ਼ਾਹ ਨੇ ਮੰਗੀ ਮਾਫੀ, ਪਰ ਕੀ ਸੀ ਵਿਵਾਦ ਇਹ ਵੀ ਜਾਣੋ
ਆਯੁਸ਼ਮਾਨ ਖੁਰਾਨਾ ਦੀ ਨਵੀਂ ਫ਼ਿਲਮ ‘ਬਾਲਾ’ ਆਉਣ ਵਾਲੀ ਹੈ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਇੱਕ ਗਾਣੇ ‘ਤੇ ਖੂਬ ਵਿਵਾਦ ਹੋ ਰਿਹਾ ਹੈ। ਫ਼ਿਲਮ ਦਾ ਗਾਣਾ ‘ਡੌਂਟ ਬੀ ਸ਼ਾਈ’ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ ਤੇ ਕਾਫੀ ਸੁਰਖੀਆਂ ‘ਚ ਹੈ।
ਮੁੰਬਈ: ਆਯੁਸ਼ਮਾਨ ਖੁਰਾਨਾ ਦੀ ਨਵੀਂ ਫ਼ਿਲਮ ‘ਬਾਲਾ’ ਆਉਣ ਵਾਲੀ ਹੈ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਇੱਕ ਗਾਣੇ ‘ਤੇ ਖੂਬ ਵਿਵਾਦ ਹੋ ਰਿਹਾ ਹੈ। ਫ਼ਿਲਮ ਦਾ ਗਾਣਾ ‘ਡੌਂਟ ਬੀ ਸ਼ਾਈ’ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ ਤੇ ਕਾਫੀ ਸੁਰਖੀਆਂ ‘ਚ ਹੈ।
ਬ੍ਰਿਟੇਨ ਦੇ ਸਿੰਗਰ ਤੇ ਕੰਪੋਜ਼ਰ ਡਾਕਟਰ ਜਿਊਸ (ਬਲਜੀਤ ਸਿੰਘ ਪਦਮ) ਨੇ ਟਵੀਟ ਕਰ ਦਾਅਵਾ ਕੀਤਾ ਹੈ ਕਿ ‘ਡੌਂਟ ਬੀ ਸਾਈ’ ਉਨ੍ਹਾਂ ਦੇ ਇੱਕ ਫੇਮਸ ਗਾਣੇ ਨੂੰ ਚੋਰੀ ਕਰ ਬਣਾਇਆ ਗਿਆ ਹੈ।
ਉਨ੍ਹਾਂ ਦੇ ਇਸ ਦਾਅਵੇ ਤੋਂ ਬਾਅਦ ਬਾਦਸ਼ਾਹ ਨੇ ਉਨ੍ਹਾਂ ਤੋਂ ਮਾਫੀ ਮੰਗੀ। ਬਾਦਸ਼ਾਹ ਨੇ ਲਿਖਿਆ ‘ਡੌਂਟ ਬੀ ਸ਼ਾਈ’ ਨੂੰ ਲੈ ਕੇ ਜੋ ਵਿਵਾਦ ਪੈਦਾ ਹੋਇਆ, ਮੈਂ ਉਸ ਤੋਂ ਵਾਕਫ ਹਾਂ। ਮੈਂ ਆਪਣੀ ਗੱਲ ਇਹ ਕਹਿ ਕੇ ਸ਼ੁਰੂ ਕਰਨਾ ਚਾਹੁੰਦਾ ਹਾਂ ਕਿ ਮੈਂ ਜਿਊਸ ਪਾਜੀ ਨੂੰ ਪਿਆਰ ਕਰਦਾ ਹਾਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ ਤੇ ਉਹ ਵੀ ਇਹ ਗੱਲ ਜਾਣਦੇ ਹਨ।” ਇਸ ਤੋਂ ਬਾਅਦ ਉਨ੍ਹਾਂ ਲਿਖਿਆ- ਉਨ੍ਹਾਂ ਨੂੰ ਗੁੱਸਾ ਕਰਨ ਦਾ ਪੂਰਾ ਹੱਕ ਹੈ ਕਿਉਂਕਿ ਉਹ ਮੇਰੇ ਸੀਨੀਅਰ ਹਨ ਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਹੈ। ਜਦੋਂ ਮੇਰੇ ਦੋਸਤ ਸਚਿਨ ਤੇ ਜਿਗਰ ਮੇਰੇ ਕੋਲ ਇਸ ਗਾਣੇ ਨੂੰ ਲੈ ਆਏ ਤਾਂ ਅਸੀਂ ਪਹਿਲਾਂ ਇਹ ਜਾਂਚ ਕੀਤੀ ਕਿ ਸਾਡੇ ਕੋਲ ਇਸ ਦੇ ਅਧਿਕਾਰ ਹਨ ਜਾਂ ਨਹੀਂ।”Are u guys taking the piss @sonymusicindia @MaddockFilms @Its_Badshah @SonyMusicUK @SachinJigarLive wen did u compose don’t b shy & kangna.. more to the point how dare u guys b riding off ma old hits & fuckin them up??? Ya need to get original🖕🏽My lawyers will b in touch🖕🏽
— Dr Zeus (@drzeusworld) October 18, 2019
— BADSHAH (@Its_Badshah) October 18, 2019ਉਨ੍ਹਾਂ ਕਿਹਾ ਕਿ ਇਸ ਬਾਰੇ ਜੇਕਰ ਕੋਈ ਹੋਰ ਗਲਤਫਹਿਮੀ ਹੈ ਤਾਂ ਉਸ ਨੂੰ ਅਸੀਂ ਜਲਦੀ ਹੀ ਸੁਲਝਾ ਲਵਾਂਗੇ। ਮੈਂ ਜ਼ਿਊਸ ਪਾਜੀ ਨੂੰ ਸਪੋਰਟ ਕਰਦਾ ਹਾਂ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਮਨੋਰੰਜਨ
ਕ੍ਰਿਕਟ
ਪੰਜਾਬ
Advertisement