ਕਰੋੜਾਂ ਦੇ ਕਰਜ਼ੇ 'ਚ ਡੁੱਬੇ Bahubali ਫੇਮ Prabhas, ਇਸ ਕਾਰਨ ਖੜ੍ਹੀਆਂ ਹੋਈਆਂ ਮੁਸ਼ਕਲਾਂ
ਪਿਛਲੇ ਸਾਲ 2020 ਨੇ ਪੂਰੀ ਦੁਨੀਆ ਲਈ ਬਹੁਤ ਮੁਸੀਬਤ ਲਿਆਂਦੀ। ਇਸ ਸਾਲ ਬਹੁਤ ਸਾਰੇ ਲੋਕਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ, ਬਹੁਤ ਸਾਰੇ ਕਾਰੋਬਾਰ ਠੱਪ ਹੋ ਗਏ। ਇਸ ਦੇ ਨਾਲ ਹੀ ਫਿਲਮੀ ਜਗਤ ਨੂੰ ਅਜੇ ਵੀ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪ੍ਰਭਾਸ ਦੀ ਆਪਣੀ ਪ੍ਰੋਡਕਸ਼ਨ ਕੰਪਨੀ ਨੂੰ ਵੀ ਘਾਟੇ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਪ੍ਰਭਾਸ ਲਗਪਗ 1000 ਕਰੋੜ ਰੁਪਏ ਦੇ ਕਰਜ਼ੇ ਵਿੱਚ ਡੁੱਬ ਗਿਆ ਹੈ।

ਪ੍ਰਭਾਸ ਦੀ ਕੰਪਨੀ ਯੂਵੀ ਕ੍ਰਿਏਸ਼ਨਜ਼ ਹੁਣ ਫਿਲਮ 'ਰਾਧੇ ਸ਼ਿਆਮ' ਲੈ ਕੇ ਆ ਰਹੀ ਹੈ। ਫਿਲਮ ਵਿੱਚ ਪ੍ਰਭਾਸ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ। ਦੋਵਾਂ ਫਿਲਮਾਂ ਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਯੂਰਪ ਵਿੱਚ ਕੀਤੀ ਗਈ ਹੈ ਜੋ 30 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਭਾਸ ਤੇ ਉਸ ਦੀ ਟੀਮ ਨੂੰ ਕੰਪਨੀ ਦੇ ਵੱਡੇ ਘਾਟੇ ਕਾਰਨ ਇਸ ਫਿਲਮ ਤੋਂ ਵੱਡੀਆਂ ਉਮੀਦਾਂ ਹਨ।
ਫਿਲਮ 'ਚ ਪ੍ਰਭਾਸ ਲਵਰ ਬੁਆਏ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ। ਰਾਧੇ ਸ਼ਿਆਮ ਤੋਂ ਇਲਾਵਾ ਪ੍ਰਭਾਸ ਸਲਾਰ, ਅਦੀਪੁਰੁਸ਼, ਅਤੇ ਨਾਗ ਅਸ਼ਵਿਨ ਦੀ ਮਲਟੀਸਟਾਰਰ ਫਿਲਮ ਸਾਈ-ਫਾਈ 'ਚ ਨਜ਼ਰ ਆਉਣ ਵਾਲੇ ਹਨ। ਪ੍ਰਭਾਸ ਦੀਆਂ ਇਹ ਸਾਰੀਆਂ ਫਿਲਮਾਂ ਪੈਨ ਇੰਡੀਆ 'ਤੇ ਰਿਲੀਜ਼ ਹੋਣ ਜਾ ਰਹੀਆਂ ਹਨ।