ਪੜਚੋਲ ਕਰੋ
Advertisement
ਚੌਥੇ ਦਿਨ ਵੀ 'ਭਾਰਤ' ਦੀ ਕਮਾਈ ਨੇ ਤੋੜੇ ਰਿਕਾਰਡ
ਪਹਿਲੇ ਦਿਨ ਫਿਲਮ ਨੇ 42.30 ਕਰੋੜ, ਦੂਜੇ ਦਿਨ 31, ਤੀਜੇ ਦਿਨ 22.20 ਜਦਕਿ ਚੌਥੇ ਦਿਨ 26.70 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਹਿਸਾਬ ਨੇ ਫਿਲਮ ਨੇ ਹੁਣ ਤਕ 122.20 ਕਰੋੜ ਰੁਪਏ ਕਮਾ ਲਏ ਹਨ।
ਨਵੀਂ ਦਿੱਲੀ: ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਰਿਲੀਜ਼ ਤੋਂ ਬਾਅਦ ਸਿਨੇਮਾ ਘਰਾਂ ਵਿੱਚ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ ਸਲਮਾਨ ਖ਼ਾਨ ਦੀਆਂ ਪਿਛਲੀਆਂ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜਦਿਆਂ 42 ਕਰੋੜ ਰੁਪਏ ਤੋਂ ਵੀ ਵੱਧ ਦੀ ਜ਼ਬਰਦਸਤ ਕਮਾਈ ਕੀਤੀ। ਇਸ ਦੀ ਚੌਥੇ ਦਿਨ ਦੀ ਕਮਾਈ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਸ਼ਨੀਵਾਰ ਨੂੰ ਫਿਲਮ ਦੀ ਕਮਾਈ ਵਿੱਚ ਵੱਡਾ ਉਛਾਲ ਵੇਖਿਆ ਗਿਆ। ਇਸ ਦੇ ਨਾਲ ਹੀ ਫਿਲਮ ਨੇ 100 ਕਰੋੜੀ ਕਲੱਬ ਵਿੱਚ ਥਾਂ ਕਾਇਮ ਕਰ ਲਈ ਹੈ।
ਫਿਲਮ ਐਨਾਲਿਸਟ ਤਰਨ ਆਦਰਸ਼ ਮੁਤਾਬਕ ਸਿੰਗਲ ਸਕ੍ਰੀਨ ਦੇ ਬਿਹਤਰੀਨ ਪ੍ਰਦਰਸ਼ਨ ਦੇ ਨਾਲ-ਨਾਲ ਹੁਣ ਮਲਟੀਪਲੈਕਸ ਵਿੱਚ ਵੀ ਦਰਸ਼ਕਾਂ ਦੀ ਭਾਰੀ ਭੀੜ ਫਿਲਮ ਵੇਖਣ ਪਹੁੰਚ ਰਹੀ ਹੈ। ਸੰਭਾਵਨਾ ਲਾਈ ਜਾ ਰਹੀ ਹੈ ਕਿ ਐਤਵਾਰ ਨੂੰ ਵੀ ਫਿਲਮ ਚੰਗੀ ਕਮਾਈ ਕਰ ਲਏਗੀ।
ਪਹਿਲੇ ਦਿਨ ਫਿਲਮ ਨੇ 42.30 ਕਰੋੜ, ਦੂਜੇ ਦਿਨ 31, ਤੀਜੇ ਦਿਨ 22.20 ਜਦਕਿ ਚੌਥੇ ਦਿਨ 26.70 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਹਿਸਾਬ ਨੇ ਫਿਲਮ ਨੇ ਹੁਣ ਤਕ 122.20 ਕਰੋੜ ਰੁਪਏ ਕਮਾ ਲਏ ਹਨ। ਫਿਲਮ ਨੂੰ ਹੁਣ ਤਕ ਸਮੀਖਿਅਕਾਂ ਕੋਲੋਂ ਰਲੀ-ਮਿਲੀ ਪ੍ਰਤੀਕਿਰਿਆ ਮਿਲੀ ਹੈ।
#Bharat rocks the BO... Biz jumps on Day 4... Multiplexes join the party, single screens rock-steady... Will continue its winning streak today [Sun]... Being patronised by family audience... Wed 42.30 cr, Thu 31 cr, Fri 22.20 cr, Sat 26.70 cr. Total: ₹ 122.20 cr. India biz.
— taran adarsh (@taran_adarsh) June 9, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement