ਮੁੰਬਈ: ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੇ ਵਿਆਹ ਨੂੰ ਕਰੀਬ ਦੋ ਸਾਲ ਹੋ ਗਏ ਹਨ। ਇਹ ਦੋਵੇਂ ਇੱਕ-ਦੂਜੇ ਨਾਲ ਬੇਹੱਦ ਖੁਸ਼ ਹਨ। ਹੁਣ ਦੋਵਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ, ਇਹ ਭਾਰਤੀ ਸਿੰਘ ਤੇ ਹਰਸ਼ ਦੀ ਨਿੱਜੀ ਜਿੰਦਗੀ ਨਾਲ ਜੁੜੀ ਹੈ।
ਹਾਲ ਹੀ ‘ਚ ਇੱਕ ਇੰਟਰਵਿਊ ‘ਚ ਭਾਰਤੀ ਨੇ ਕਿਹਾ ਕਿ, “ਮੈਂ ਤੇ ਹਰਸ਼ ਸਾਲ 2019 ਦੇ ਆਪਰ ਤਕ ਮਾਪੇ ਬਣਨ ਦੀ ਸੋਚ ਰਹੇ ਹਾਂ। ਸਾਨੂੰ ਦੋਵਾਂ ਨੂੰ ਬੱਚੇ ਕਾਫੀ ਪਸੰਦ ਹਨ। ਹਰਸ਼ ਤਾਂ ਅਕਸਰ ਗਲੀ ਦੇ ਬੱਚਿਆਂ ਨਾਲ ਖੇਡਣ ਲੱਗ ਜਾਂਦੇ ਹਨ। ਇਸੇ ਲਈ ਅਸੀਂ ਇਸ ਸਾਲ ਮਾਂ-ਪਿਓ ਬਣਨ ਦੀ ਸੋਚ ਰਹੇ ਹਨ।"
ਭਾਰਤੀ ਨੇ ਅੱਗੇ ਕਿਹਾ, "ਮੈਂ ਤਾਂ ਬੇਬੀ ਬੰਪ ਨਾਲ ਸਟੇਜ ‘ਤੇ ਕਾਮੇਡੀ ਕਰਨ ਦੀ ਸੋਚ ਰਹੀ ਹਾਂ। ਸੋਚੋ ਮੈਂ ਤੇ ਮੇਰਾ ਬੱਚਾ ਇਕੱਠੇ ਕਾਮੇਡੀ ਕਰਨ ਸਟੇਜ ‘ਤੇ ਨਜ਼ਰ ਆ ਰਹੇ ਹਾਂ। ਮੈਂ ਪ੍ਰੈਗਨੈਂਸੀ ਦੇ ਆਖਰੀ ਦਿਨ ਕੰਮ ਕਰਨਾ ਚਾਹੁੰਦੀ ਹੈ।"