ਸਲਮਾਨ ਖ਼ਾਨ ਦੇ ਇੱਕ ਫੈਨ ਨੇ ਕਮਾਲ ਕਰ ਦਿੱਤਾ। ਉਹ ਸਲਮਾਨ ਨੂੰ ਮਿਲਣ ਲਈ 600 ਕਿਲੋਮੀਟਰ ਦੀ ਸਵਾਰੀ ਕਰਕੇ ਗੋਹਾਟੀ ਪਹੁੰਚ ਗਿਆ। ਤਿਨਸੁਖੀਆ ਸਾਈਕਲ ਸਵਾਰ ਭੁਪੇਨ ਲਿਕਸਨ 600 ਕਿਲੋਮੀਟਰ ਸਾਈਕਲ ਚਲਾ ਕੇ ਗੋਹਾਟੀ ਪਹੁੰਚਿਆ, ਕਿਉਂਕਿ ਸਲਮਾਨ ਗੋਹਾਟੀ 'ਚ ਫਿਲਮਫੇਅਰ ਅਵਾਰਡ ਸਮਾਰੋਹ 'ਚ ਪਹੁੰਚਣ ਵਾਲੇ ਸੀ।
ਤਸਵੀਰਾਂ ਵਿਚ ਭੁਪੇਨ ਦੇ ਹੱਥਾਂ 'ਚ ਇੱਕ ਪ੍ਰਿੰਟਆਊਟ ਨਜ਼ਰ ਆ ਰਿਹਾ ਹੈ, ਜਿਸ 'ਤੇ ਲਿਖਿਆ ਹੈ ਕਿ 52 ਸਾਲਾ ਭੁਪੇਨ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਹੈ। ਉਸਨੇ ਇੱਕ ਘੰਟੇ 'ਚ 48 ਕਿਲੋਮੀਟਰ ਸਾਈਕਲ ਚਲਾਇਆ। ਇਸ ਦੌਰਾਨ ਉਸਨੇ ਹੈਂਡਲ ਨੂੰ ਹੱਥ ਤਕ ਨਹੀਂ ਲਗਾਇਆ।