ਮੁੰਬਈ: ਬਿੱਗ ਬੌਸ ਦੀ ਐਕਸ ਕੰਟੈਸਟੈਂਟ ਮੰਦਾਨਾ ਕਰੀਮੀ ਇਨ੍ਹੀਂ ਦਿਨੀਂ ਕੰਗਨਾ ਰਣੌਤ ਦੇ ਸ਼ੋਅ 'ਲਾਕਅੱਪ' ਦਾ ਹਿੱਸਾ ਹੈ। ਮੰਦਾਨਾ ਨੇ ਇਸ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਲਈ ਹੈ। ਹਾਲਾਂਕਿ ਬਾਕੀ ਕੰਟੈਸਟੈਂਟ ਦੇ ਮੁਕਾਬਲੇ ਮੰਦਾਨਾ ਦੀ ਗੇਮ ਕਮਜੋਰ ਵਿਖਾਈ ਦਿੰਦੀ ਹੈ, ਪਰ ਉਹ ਆਪਣੇ ਬਿਆਨਾਂ ਕਾਰਨ ਸ਼ੋਅ ਦੀ ਜਾਨ ਬਣੀ ਹੋਈ ਹੈ। ਪਿਛਲੇ ਦਿਨੀਂ ਮੰਦਾਨਾ ਨੇ ਅਲੀ ਮਰਚੈਂਟ 'ਤੇ ਲਾਕਅੱਪ ਦੇ ਬਾਥਰੂਮ 'ਚ **** ਕਰਨ ਦਾ ਦੋਸ਼ ਲਗਾਇਆ ਸੀ, ਉੱਥੇ ਹੀ ਹੁਣ ਮੰਦਾਨਾ ਨੇ ਆਪਣੇ ਸਾਬਕਾ ਪਤੀ ਗੌਰਵ ਗੁਪਤਾ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਮੰਦਾਨਾ ਨੇ ਸ਼ੋਅ 'ਚ ਦੱਸਿਆ, "ਮੇਰਾ ਵਿਆਹ 27 ਸਾਲ ਉਮਰ 'ਚ ਹੋਇਆ ਸੀ। ਅਸੀਂ ਢਾਈ ਸਾਲ ਇੱਕ-ਦੂਜੇ ਨੂੰ ਡੇਟ ਕੀਤਾ ਤੇ ਫਿਰ ਮੰਗਣੀ ਹੋ ਗਈ। ਅਸੀਂ 7 ਮਹੀਨਿਆਂ ਲਈ ਇੱਕ ਸੋਹਣੇ ਰਿਸ਼ਤੇ 'ਚ ਰਹੇ ਤੇ ਫਿਰ ਵਿਆਹ ਕਰਵਾ ਲਿਆ। ਫਿਰ ਕੁਝ ਸਮੇਂ ਬਾਅਦ ਅਸੀਂ ਵੱਖ ਹੋ ਗਏ। ਆਪਣੀ ਸਾਥੀ ਕੰਟੈਸਟੈਂਟ ਅਜਮਾ ਨਾਲ ਗੱਲ ਕਰਦੇ ਹੋਏ ਮੰਦਾਨਾ ਨੇ ਕਿਹਾ, "ਮੇਰਾ ਤਲਾਕ 2021 'ਚ ਹੀ ਹੋਇਆ ਹੈ ਪਰ ਅਸੀਂ ਪਹਿਲਾਂ ਹੀ ਵੱਖ ਹੋ ਗਏ ਸੀ।"

ਮੰਦਾਨਾ ਨੇ ਦੱਸਿਆ, "ਇਨ੍ਹਾਂ 4 ਸਾਲਾਂ 'ਚ ਉਹ (ਪਤੀ) ਸਾਰਿਆਂ ਨਾਲ ਸੌਂਦਾ ਸੀ। ਮੈਂ ਉਨ੍ਹਾਂ ਸਾਰਿਆਂ ਨੂੰ ਜਾਣਦੀ ਹਾਂ।" ਅਜਮਾ ਜਦੋਂ ਉਸ ਨੂੰ ਪੁੱਛਦੀ ਹੈ ਕਿ ਇਹ ਸਭ ਜਾਣਨ ਮਗਰੋਂ ਉਸ ਨੇ ਪਹਿਲਾਂ ਹੀ ਤਲਾਕ ਕਿਉਂ ਨਹੀਂ ਲਿਆ, ਤਾਂ ਮੰਦਾਨਾ ਕਹਿੰਦੀ ਹੈ, "ਇਹ ਮੇਰੇ ਸੀਕ੍ਰੇਟ ਦਾ ਹਿੱਸਾ ਸੀ, ਕਿਉਂਕਿ ਇਹ ਕੋਈ ਨਹੀਂ ਜਾਣਦਾ।"

ਮੰਦਾਨਾ ਨੇ ਇਹ ਵੀ ਖੁਲਾਸਾ ਕੀਤਾ ਕਿ ਵਿਆਹ ਤੋਂ ਪਹਿਲਾਂ ਗੌਰਵ ਦਾ ਪਰਿਵਾਰ ਉਸ ਨੂੰ ਬਹੁਤ ਸਪੋਰਟ ਕਰਦਾ ਸੀ ਪਰ ਵਿਆਹ ਤੋਂ ਬਾਅਦ ਸਭ ਕੁਝ ਬਦਲ ਗਿਆ। ਮੰਦਾਨਾ ਨੇ ਕਿਹਾ, "ਮੈਨੂੰ ਕਿਹਾ ਜਾਂਦਾ ਸੀ, ਸਿਰਫ਼ ਸਲਵਾਰ ਕਮੀਜ਼ ਪਾਓ, ਮੰਦਰ ਦੇ ਸਾਹਮਣੇ ਬੈਠੇ ਰਹੋ। ਮੈਨੂੰ ਇਕੱਲਾ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ।" ਦੱਸ ਦੇਈਏ ਕਿ ਗੌਰਵ ਨਾਲ ਵਿਆਹ ਕਰਨ ਤੋਂ ਬਾਅਦ ਮੰਦਾਨਾ ਨੇ ਆਪਣਾ ਸਰਨੇਮ ਬਦਲ ਕੇ ਮੰਦਨਾ ਗੁਪਤਾ ਰੱਖ ਲਿਆ ਸੀ।

ਦੱਸਣਯੋਗ ਹੈ ਕਿ ਸਾਲ 2017 'ਚ ਮੰਦਾਨਾ ਨੇ ਆਪਣੇ ਵਿਆਹ ਤੋਂ 6 ਮਹੀਨੇ ਬਾਅਦ ਜੁਲਾਈ 'ਚ ਗੌਰਵ ਗੁਪਤਾ ਤੇ ਉਸ ਦੇ ਪਰਿਵਾਰ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ। ਮੰਦਾਨਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਗੌਰਵ ਨੇ ਵਿਆਹ ਤੋਂ ਪਹਿਲਾਂ ਉਸ ਦਾ ਧਰਮ ਪਰਿਵਰਤਨ ਕਰਵਾਇਆ ਸੀ।