ਮੁੰਬਈ: ਬਿੱਗ ਬੌਸ 13 ਦਾ ਸੀਜ਼ਨ ਖੂਬ ਮਸਾਲੇ ਨਾਲ ਭਰਿਆ ਹੋਇਆ ਹੈ। ਅਜੇ ਤਕ ਸ਼ੋਅ ‘ਚ ਖੂਬ ਲੜਾਈ ਵੇਖਣ ਨੂੰ ਮਿਲ ਚੁੱਕੀ ਹੈ। ਇਸ ਵਾਰ ਸ਼ੋਅ ‘ਚ ਪਾਰਸ ਛਾਬੜਾ, ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਫਲਰਟ ਦਾ ਤੜਕਾ ਲਗਾਇਆ ਹੈ। ਪਾਰਸ ਜਿੱਥੇ ਅਜੇ ਤਕ ਸ਼ਹਿਨਾਜ਼ ਤੇ ਮਾਹਿਰਾ ਦੇ ਨਾਲ ਫਲਰਟ ਕਰਦੇ ਨਜ਼ਰ ਆ ਰਹੇ ਸੀ ਉੱਥੇ ਹੀ ਇਸ ਸੀਜ਼ਨ ਦੇ ਪਹਿਲੇ ਟ੍ਰਾਈਐਂਗਲ ਨੂਮ ਲੇ ਕੇ ਦੋ ਹਸੀਨਾਵਾਂ ‘ਚ ਕੈਟਫਾਈਟ ਵੀ ਹੋਣ ਵਾਲੀ ਹੈ।


ਪੰਜਵੇਂ ਦਿਨ, ਯਾਨੀ ਅੱਜ ਦੀ ਰਾਤ ਇਸ ਸ਼ੋਅ ‘ਚ ਸ਼ਹਿਨਾਜ਼ ਤੇ ਮਾਹਿਰਾ ਦੀ ਲੜਾਈ ਹੋਣ ਵਾਲੀ ਹੈ ਜਿਸ ਦਾ ਕਾਰਨ ਹੈ ਪਾਰਸ ਛਾਬੜਾ। ਅਸਲ ‘ਚ ਮਾਹਿਰਾ ਨੂੰ ਲੱਗਿਆ ਕਿ ਪਾਰਸ ਉਨ੍ਹਾਂ ਨਾਲ ਗੱਲ ਕਰਦੇ ਹਨ ਤਾਂ ਸ਼ਹਿਨਾਜ਼ ਨੂੰ ਬੁਰਾ ਲੱਗਦਾ ਹੈ। ਉੱਥੇ ਹੀ ਸ਼ਹਿਨਾਜ਼, ਪਾਰਸ ਨੂੰ ਮਾਹਿਰਾ ਦਾ ਬੁਆਏ-ਫਰੈਂਡ ਕਹਿ ਕੇ ਬੁਲਾਉਂਦੀ ਹੈ। ਇਹ ਮਾਹਿਰਾ ਨੂੰ ਬਿਲਕੁਲ ਪਸੰਦ ਨਹੀ ਆਉਂਦੀ ਤੇ ਦੋਵਾਂ ‘ਚ ਲੜਾਈ ਹੋ ਜਾਂਦੀ ਹੈ।

ਇਸ ਦੇ ਨਾਲ ਹੀ ਦੂਜਾ ਦਿਲਚਸਤ ਪੁਆਇੰਟ ਹੈ ਅੱਜ ਦੇ ਟੇਲੀਕਾਸਟ ਸ਼ੋਅ ਦਾ ਪਹਿਲਾ ਰਿਪੋਰਟ ਕਾਰਡ। ਜਿੱਥੇ ਦੂਜੇ ਦਿਨ ਮੁੰਡਿਆਂ ਨੇ ਕੁੜੀਆਂ ਦਾ ਦਿਲ ਤੋੜ ਉਨ੍ਹਾਂ ਨੂੰ ਅੇਲੀਮਿਨੇਸ਼ਨ ਤਕ ਪਹੁੰਚਾ ਦਿੱਤਾ ਸੀ ਉੱਥੇ ਹੀ ਹੁ ਮੌਕਾ ਹੈ ਕੁੜੀਆਂ ਦੇ ਹੱਥ ‘ਚ।


ਇਸ ਵਾਰ ਕੁੜੀਆਂ ਪ੍ਰਫੋਰਮੈਂਸ ਮੁਤਾਬਕ ਮੁੰਡਿਆਂ ਨੂੰ ਬਲੈਕ ਰਿੰਗ ਦੇਣਗੀਆਂ। ਜਿਸ ਦੇ ਨਾਲ ਹੀ ਉਹ ਆਪਣੇ ਨਾ-ਪਸੰਦ ਪ੍ਰਤੀਭਾਗੀ ਬਾਰੇ ਕੋਈ ਕਾਰਨ ਦੱਸ ਉਨ੍ਹਾਂ ਨੂੰ ਕਾਲੀ ਰਿੰਗ ਦੇਣਗੇ।