ਪੜਚੋਲ ਕਰੋ
Advertisement
Bigg Boss 13 ਦਾ ਗ੍ਰੈਂਡ ਫਿਨਾਲੇ ਅੱਜ, ਇਸ ਵਾਰ ਜੇਤੂ ਨੂੰ ਮਿਲੇਗੀ ਦੁਗਣੀ ਇਨਾਮੀ ਰਕਮ
ਬਿੱਗ ਬੌਸ ਦੇ 13ਵੇਂ ਸੀਜ਼ਨ ਵਿਚ ਇਨਾਮੀ ਰਾਸ਼ੀ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਪਿਛਲੇ ਸੀਜ਼ਨ 'ਚ ਇਨਾਮੀ ਰਕਮ 50 ਲੱਖ ਰੁਪਏ ਸੀ, ਪਰ ਇਸ ਵਾਰ ਦੇ ਜੇਤੂ ਨੂੰ ਦੋਗਣਾ ਪੈਸਾ ਮਿਲੇਗਾ।
ਮੁੰਬਈ: ਅੱਜ ਬਿੱਗ ਬੌਸ ਦੇ 13 ਵੇਂ ਸੀਜ਼ਨ ਦਾ ਗ੍ਰੈਂਡ ਫਾਈਨਲ ਹੈ ਅਤੇ ਅੱਜ ਇਸ ਸੀਜ਼ਨ ਨੂੰ ਇਸਦਾ ਵਿਜੇਤਾ ਮਿਲੇਗਾ। ਰਿਪੋਰਟਾਂ ਮੁਤਾਬਕ ਬਿੱਗ ਬੌਸ ਦੇ 13ਵੇਂ ਸੀਜ਼ਨ 'ਚ ਇਨਾਮੀ ਰਕਮ ਦੁੱਗਣੀ ਕੀਤੀ ਗਈ ਹੈ। ਪਿਛਲੇ ਸੀਜ਼ਨ 'ਚ ਇਸ ਦੀ ਇਨਾਮੀ ਰਕਮ 50 ਲੱਖ ਰੁਪਏ ਰੱਖੀ ਗਈ ਸੀ, ਪਰ ਇਸ ਵਾਰ ਦੇ ਜੇਤੂ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਣਗੇ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ੋਅ 'ਤੇ ਜੇਤੂ ਨੂੰ ਇੰਨੀ ਵੱਡੀ ਰਕਮ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਬਿੱਗ ਬੌਸ ਦੇ ਕਈ ਸੀਜ਼ਨਸ 'ਚ 1 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਗਏ ਸੀ। ਸ਼ੋਅ ਦੇ ਪਹਿਲੇ ਪੰਜ ਸੀਜ਼ਨਸ ਵਿਚ ਜੇਤੂਆਂ ਨੂੰ ਇਨਾਮੀ ਰਕਮ ਦੇ ਰੂਪ 'ਚ ਇੱਕ ਕਰੋੜ ਰੁਪਏ ਦਿੱਤੇ ਗਏ ਸੀ।
ਇਸ ਤੋਂ ਬਾਅਦ ਸ਼ੋਅ ਦੀ ਇਨਾਮੀ ਰਾਸ਼ੀ ਨੂੰ ਘਟਾ ਕੇ 50 ਲੱਖ ਰੁਪਏ ਕਰ ਦਿੱਤਾ ਗਿਆ। ਸ਼ੋਅ ਦੇ ਅਗਲੇ ਯਾਨੀ 8ਵੇਂ ਸੀਜ਼ਨ 'ਚ ਜੇਤੂਆਂ ਨੂੰ 50 ਲੱਖ ਰੁਪਏ ਦਿੱਤੇ ਗਏ। ਪਰ ਹੁਣ ਇੱਕ ਵਾਰ ਫਿਰ ਇਹ ਰਾਸ਼ੀ ਦੁੱਗਣੀ ਹੋ ਗਈ ਹੈ। ਦੱਸ ਦਈਏ ਕਿ ਪਾਰਸ ਛਾਬੜਾ ਸ਼ੋਅ 'ਚ 10 ਲੱਖ ਰੁਪਏ ਲੈ ਕੇ ਆਊਟ ਹੋ ਗਏ ਹਨ। ਹੁਣ ਇਸ ਵਾਰ 5 ਕੰਟੇਸਟੇਂਟ ਸਿਧਾਰਥ ਸ਼ੁਕਲਾ, ਅਸੀਮ ਰਿਆਜ਼, ਸ਼ਹਿਨਾਜ਼ ਗਿੱਲ, ਰਸ਼ਮੀ ਦੇਸਾਈ, ਆਰਤੀ ਸਿੰਘ ਫਾਈਨਲ ਵਿੱਚ ਪਹੁੰਚੇ ਹਨ।Excitement hoga tedha, aur move hoga entertaining, sirf 1 din baad pata chalega kaun hoga #BiggBoss13 ka winner 🤩 Watch #BiggBoss, tonight at 10.30 PM! Anytime on @justvoot@vivo_india @beingsalmankhan #BB13 #SalmanKhan pic.twitter.com/DzWIc7DztH
— Bigg Boss (@BiggBoss) February 14, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement