ਪੜਚੋਲ ਕਰੋ
Advertisement
ਸ਼ਹਿਨਾਜ਼ ਦੇ ਸਵੈਮਵਰ ਤੋਂ ਨਾਰਾਜ਼ ਹੋਏ ਉਨ੍ਹਾਂ ਦੇ ਘਰ ਵਾਲੇ, ਖੁਲ੍ਹੇਆਮ ਦਿੱਤੀ ਚੈਨਲ ਨੂੰ ਧਮਕੀ
ਬਿੱਗ ਬੌਸ 13 ਦੇ ਖਤਮ ਹੋਣ ਤੋਂ ਪਹਿਲਾਂ ਹੀ 'ਮੂਝਸੇ ਸ਼ਾਦੀ ਕਰੋਗੇ' ਸ਼ੋਅ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਸ਼ੋਅ 'ਚ ਸ਼ਹਿਨਾਜ਼ ਗਿੱਲ ਦੇ ਹਿੱਸਾ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਸ਼ਹਿਨਾਜ਼ ਦੇ ਪਿਤਾ ਤੇ ਭਰਾ ਨੇ ਇਸ ਸ਼ੋਅ 'ਚ ਸ਼ਹਿਨਾਜ਼ ਗਿੱਲ ਦੇ ਸਵੈਮਵਰ ਦਾ ਸਖਤ ਵਿਰੋਧ ਕੀਤਾ ਹੈ।
ਮੁੰਬਈ: ਬਿੱਗ ਬੌਸ 13 ਦੇ ਖਤਮ ਹੋਣ ਤੋਂ ਪਹਿਲਾਂ ਹੀ 'ਮੂਝਸੇ ਸ਼ਾਦੀ ਕਰੋਗੇ' ਸ਼ੋਅ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਸ਼ੋਅ 'ਚ ਸ਼ਹਿਨਾਜ਼ ਗਿੱਲ ਦੇ ਹਿੱਸਾ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਸ਼ਹਿਨਾਜ਼ ਦੇ ਪਿਤਾ ਤੇ ਭਰਾ ਨੇ ਇਸ ਸ਼ੋਅ 'ਚ ਸ਼ਹਿਨਾਜ਼ ਗਿੱਲ ਦੇ ਸਵੈਮਵਰ ਦਾ ਸਖਤ ਵਿਰੋਧ ਕੀਤਾ ਹੈ।
ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਧਮਕੀ ਦਿੱਤੀ ਹੈ ਕਿ ਉਹ ਇਹ ਵਿਆਹ ਵਾਲਾ ਸ਼ੋਅ ਨਹੀਂ ਹੋਣ ਦੇਣਗੇ। ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਆਪਣੇ ਟਵੀਟਰ ਅਕਾਊਂਟ ਤੋਂ ਟਵੀਟ ਕਰਦਿਆਂ ਲਿਖਿਆ, "ਦੋਸਤੋਂ ਅਸੀਂ ਇਹ ਵਿਆਹ ਨਹੀਂ ਹੋਣ ਦੇਵਾਂਗੇ। ਇਹ ਸਿਰਫ ਪ੍ਰੋਮੋ ਹੀ ਰਹਿ ਜਾਵੇਗਾ। ਤੇ ਪਾਰਸ ਦੇ ਨਾਲ ਤਾਂ ਸ਼ਹਿਨਾਜ਼ ਇਹ ਸ਼ੋਅ ਬਿਲਕੁਲ ਨਹੀਂ ਕਰੇਗੀ। ਇਸ ਲਈ ਦੋਸਤੋ ਖੁਸ਼ ਰਹੋ।"
ਇਸ 'ਤੇ ਸ਼ਹਿਨਾਜ਼ ਦੇ ਪਿਤਾ ਸੰਤੋਸ਼ ਗਿੱਲ ਨੇ ਵੀ ਆਪਣੀ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਦਾ ਵਿਆਹ ਕਿਸੇ ਰਿਏਲਿਟੀ ਸ਼ੋਅ ਜ਼ਰੀਏ ਨਹੀਂ ਹੋਣ ਦੇਣਗੇ। ਇਸ ਸ਼ੋਅ ਨਾਲ ਉਨ੍ਹਾਂ ਦੀ ਬੇਟੀ ਦੇ ਕਰਿਅਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਜੇ ਚੈਨਲ ਉਨ੍ਹਾਂ ਦੀ ਗੱਲ ਨਹੀਂ ਮੰਨਦਾ ਤਾਂ ਫਿਰ ਉਹ ਸ਼ਿਵਸੈਨਾ ਦੀ ਮਦਦ ਵੀ ਲੈ ਸਕਦੇ ਹਨ।Guys hamm yeh shadi walla show nhi hone denge yeh sirf promos he reh jayege inke pass.. Aur paras ke sath tu bilkul bhi nhi karegi ... So chill guys just enjoy... And take part in trend also#RealWinnerShehnaaz
— Shehbaz Badesha (@Shehbazbadesha) February 15, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement