ਬਿੱਗ ਬੌਸ ਦੇ ਘਰ 'ਚ ਦਾਖਲ ਹੁੰਦਿਆਂ ਹੀ ਕਵਿਤਾ ਕੌਸ਼ਿਕ ਨੂੰ ਬਿੱਗ ਬੌਸ ਨੇ ਘਰ ਦਾ ਕੈਪਟਨ ਬਣਾ ਦਿੱਤਾ ਹੈ, ਜੋ ਘਰ 'ਚ ਪਹਿਲਾਂ ਤੋਂ ਰਹਿ ਰਹੇ ਕੰਟੈਸਟੇਂਟਸ ਦੇ ਗਲੇ ਤੋਂ ਹੇਠਾਂ ਨਹੀਂ ਹੋ ਰਹੀ। ਕਵਿਤਾ ਨੇ ਕਪਤਾਨ ਬਣਦਿਆਂ ਹੀ ਕਪਤਾਨੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਪਵਿੱਤਰਾ ਪੁਨੀਆ ਅਤੇ ਸ਼ਾਰਦੂਲ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਸਖ਼ਤ ਤਾੜਨਾ ਵੀ ਦਿੱਤੀ। ਸਿਰਫ ਇਹ ਹੀ ਨਹੀਂ, ਕਵਿਤਾ ਨੇ ਪਵਿੱਤਰਾ 'ਤੇ ਨਿਸ਼ਾਨਾ ਲਾਉਂਦੀਆਂ ਹੋਏ ਕਿਹਾ,'ਅਜਿਹੇ ਲੋਕਾਂ ਨੂੰ ਤਾਂ ਮੈਂ ਆਪਣੇ ਘਰ ਦੇ ਬਾਹਰ ਵੀ ਨਾ ਖਲੋਣ ਦੇਵਾਂ'।

ਇਹ ਸੁਨ ਕੇ ਪਵਿੱਤਰਾ ਭੜਕ ਗਈ, ਪਰ ਉਸ ਨੇ ਇਹ ਜ਼ਾਹਿਰ ਨਹੀਂ ਹੋਣ ਦਿੱਤਾ। ਇਸ਼ਾਰਿਆਂ ਹੀ ਇਸ਼ਾਰਿਆਂ 'ਚ ਉਸ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਸਮਾਂ ਆਉਣ 'ਤੇ ਇਸ ਦਾ ਜਵਾਬ ਦੇਵੇਗੀ। ਸਿਰਫ ਇਹ ਹੀ ਨਹੀਂ ਬਿੱਗ ਬੌਸ ਦੇ ਨੋਮੀਨੇਟਿਡ ਕੀਤੇ ਪੰਜ ਮੈਂਬਰਾਂ 'ਚੋਂ, ਕਵਿਤਾ ਨੂੰ ਇਕ ਬਚਾਉਣ ਦੀ ਆਗਿਆ ਸੀ। ਜਿਸ ਤੋਂ ਬਾਅਦ ਕਵਿਤਾ ਨੇ ਏਜਾਜ਼ ਖਾਨ ਨੂੰ ਬਚਾਇਆ, ਜੋ ਪਵਿੱਤਰਾ ਨੂੰ ਬਿਲਕੁਲ ਪਸੰਦ ਨਹੀਂ ਆਇਆ।


ਉਹ ਸ਼ਾਰਦੂਲ ਅਤੇ ਅਭਿਨਵ ਸ਼ੁਕਲਾ ਨੂੰ ਕਹਿੰਦੀ ਹੈ - ਮੈਨੂੰ ਨਹੀਂ ਪਤਾ ਕਿ ਮੈਂ ਰੈੱਡ ਜ਼ੋਨ 'ਚ ਕਿਉਂ ਹਾਂ। ਅਤੇ ਉਹ ਲੋਕ ਜੋ ਇਹ ਕਹਿ ਰਹੇ ਹਨ ਕਿ ਉਹ ਮੈਨੂੰ ਉਨ੍ਹਾਂ ਦੇ ਘਰ ਦੇ ਬਾਹਰ ਵੀ ਨਹੀਂ ਖੜ੍ਹਣ ਦੇਣਗੇ, ਫਿਰ ਮੈਂ ਸਿਰਫ ਇੰਨਾ ਹੀ ਕਹਾਂਗੀ, ਸਮੇਂ ਦਾ ਇੰਤਜ਼ਾਰ ਕਰੋ, ਆਪਣੀ ਪੋਜ਼ੀਸ਼ਨ ਦੇ ਕਾਰਨ, ਮੈਨੂੰ ਤੁਹਾਡਾ ਸਤਿਕਾਰ ਕਰਨਾ ਪੈ ਰਿਹਾ ਹੈ। ਇਸ ਦਾ ਜਵਾਬ ਉਨ੍ਹਾਂ ਨੂੰ ਜ਼ਰੂਰ ਮਿਲੇਗਾ। ਗੱਲਾਂ ਹੀ ਗੱਲਾਂ ਵਿੱਚ, ਪਵਿੱਤਰਾ ਆਪਣੇ ਆਪ ਨੂੰ ਘਰ ਦਾ ਦਾਦਾ ਦਸਦੀ ਹੈ ਅਤੇ ਕਹਿੰਦੀ ਹੈ - ਇਸ ਘਰ ਵਿੱਚ ਸਿਰਫ ਇੱਕ ਦਾਦਾ ਹੈ ਅਤੇ ਦਾਦਾ ਇਕੋਹੀ ਰਹੇਗਾ। ਮੰਨੋ ਜਾਂ ਨਾ ਮੰਨੋ ਹਰ ਕੋਈ ਜਾਣਦਾ ਹੈ ਕਿ ਇੱਥੇ ਦਾਦਾ ਕੌਣ ਹੈ।