ਪੜਚੋਲ ਕਰੋ

'ਬਿੱਗ ਬੌਸ OTT 2' 'ਚ ਸਲਮਾਨ ਖਾਨ ਨੂੰ ਇਸ ਯੂਟਿਊਬਰ ਨਾਲ ਪੰਗਾ ਲੈਣਾ ਪਿਆ ਮਹਿੰਗਾ, ਸੋਸ਼ਲ ਮੀਡੀਆ 'ਤੇ ਭਾਈਜਾਨ ਨੂੰ ਲੋਕ ਕਰ ਰਹੇ ਅਨਫਾਲੋ

BB OTT 2: 'ਵੀਕੈਂਡ ਕਾ ਵਾਰ' 'ਚ ਸਲਮਾਨ ਨੇ ਐਲਵਿਸ਼ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਸੀ। ਹੁਣ ਗੁੱਸੇ 'ਚ ਐਲਵਿਸ਼ ਦੇ ਫੈਨਜ਼ ਸਲਮਾਨ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਰਹੇ ਹਨ, ਅਜਿਹਾ ਕੀ ਹੋਇਆ ਕਿ ਸਲਮਾਨ ਨੂੰ ਇਹ ਕੀਮਤ ਚੁਕਾਉਣੀ ਪੈ ਰਹੀ ਹੈ..

BB OTT 2: ਬਿੱਗ ਬੌਸ OTT 2 ਦੇ ਪ੍ਰਸ਼ੰਸਕ ਇਸ ਨੂੰ ਬਹੁਤ ਪਸੰਦ ਕਰਦੇ ਹਨ। ਮੁਕਾਬਲੇਬਾਜ਼ਾਂ ਦੀ ਡਰਾਮੇਬਾਜ਼ੀ ਜਿੱਥੇ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ, ਉੱਥੇ ਹੀ ਸ਼ੋਅ ਦੇ ਮੁਕਾਬਲੇਬਾਜ਼ਾਂ ਦੇ ਪ੍ਰਸ਼ੰਸਕ ਸ਼ੋਅ 'ਚ ਆਪਣੇ ਚਹੇਤੇ ਸਟਾਰ ਯੂਟਿਊਬਰ ਨਾਲ ਕੀਤੇ ਗਏ ਦੁਰਵਿਵਹਾਰ ਤੋਂ ਪਰੇਸ਼ਾਨ ਹੋ ਰਹੇ ਹਨ। ਹਾਲ ਹੀ ਵਿੱਚ, ਜਦੋਂ ਵੀਕੈਂਡ ਕਾ ਵਾਰ ਹੋਇਆ, ਤਾਂ ਹੋਸਟ ਸਲਮਾਨ ਖਾਨ ਨੇ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਦੇ ਰਵੱਈਏ ਬਾਰੇ ਸਪੱਸ਼ਟ ਤੌਰ 'ਤੇ ਦੱਸਿਆ ਅਤੇ ਉਨ੍ਹਾਂ ਦੀਆਂ ਗਲਤੀਆਂ ਲਈ ਉਨ੍ਹਾਂ ਦੀ ਤਾੜਨਾ ਕੀਤੀ। ਜਿਸ 'ਤੇ ਅਲਵਿਸ਼ ਦੇ ਪ੍ਰਸ਼ੰਸਕ ਸਲਮਾਨ ਤੋਂ ਨਾਰਾਜ਼ ਹੋ ਗਏ ਅਤੇ ਸਲਮਾਨ ਨੂੰ ਖੂਬ ਖਰੀਆਂ-ਖਰੀਆਂ ਸੁਣਾਉਣਾ ਸ਼ੁਰੂ ਕਰ ਦਿੱਤਾ। ਇਹੀ ਨਹੀਂ ਐਲਵਿਸ਼ ਨੂੰ ਝਿੜਕਣ ਦੀ ਗਲਤੀ ਸਲਮਾਨ ਨੂੰ ਇਸ ਹੱਦ ਤੱਕ ਭਾਰੀ ਪਈ ਕਿ ਐਲਵਿਸ਼ ਦੇ ਫੈਨਜ਼ ਸਲਮਾਨ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕਰ ਰਹੇ ਹਨ। 

ਇਹ ਵੀ ਪੜ੍ਹੋ: 'ਤਾਰਕ ਮਹਿਤਾ' ਫੈਨਜ਼ ਲਈ ਖੁਸ਼ਖਬਰੀ, 6 ਸਾਲ ਬਾਅਦ ਸ਼ੋਅ 'ਚ ਵਾਪਸੀ ਕਰ ਰਹੀ ਦਯਾਬੇਨ, ਜਾਣੋ ਕਦੋਂ ਆਵੇਗੀ ਨਜ਼ਰ

ਸਲਮਾਨ ਨੇ ਐਲਵਿਸ਼ ਨੂੰ ਝਿੜਕਿਆ
7ਵੇਂ ਵੀਕੈਂਡ ਕਾ ਵਾਰ ਵਿੱਚ, ਸਲਮਾਨ ਖਾਨ ਨੇ ਐਲਵਿਸ਼ ਅਤੇ ਧੁਰਵੇ ਨੂੰ ਉਨ੍ਹਾਂ ਦੇ ਵਿਵਹਾਰ ਲਈ ਕਾਫੀ ਝਿੜਕਿਆ ਸੀ। ਅਸਲ 'ਚ ਅਜਿਹਾ ਹੋਇਆ ਕਿ ਸਭ ਤੋਂ ਪਹਿਲਾਂ ਸਲਮਾਨ ਖਾਨ ਨੇ ਬੇਬੀਕਾ ਅਤੇ ਮਨੀਸ਼ਾ ਰਾਣੀ ਵਿਚਾਲੇ ਹੋਏ ਵਿਵਾਦ 'ਤੇ ਬੇਬੀਕਾ ਨੂੰ ਝਿੜਕਿਆ। ਜਿਸ ਤੋਂ ਬਾਅਦ ਸਲਮਾਨ ਐਲਵਿਸ਼ ਵੱਲ ਮੁੜੇ ਅਤੇ ਉਨ੍ਹਾਂ ਦੀ ਅਸ਼ਲੀਲ ਭਾਸ਼ਾ ਅਤੇ ਸ਼ੋਅ 'ਚ ਹਿੰਸਕ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ 'ਤੇ ਗੁੱਸਾ ਜ਼ਾਹਰ ਕੀਤਾ।

ਸਲਮਾਨ ਖਾਨ ਨੇ ਐਲਵਿਸ਼ ਨੂੰ ਝਿੜਕਦੇ ਹੋਏ ਪੁੱਛਿਆ ਕਿ ਉਹ ਆਪਣੇ ਫੈਨਜ਼ ਦੀ ਫੌਜ 'ਤੇ ਇੰਨਾਂ ਘਮੰਡ ਕਿਉਂ ਕਰਦਾ ਹੈ? ਕੀ ਉਹ ਉਨ੍ਹਾਂ ਨੂੰ ਫਾਲੋ ਕਰਨ ਲਈ ਪੈਸੇ ਦਿੰਦਾ ਹੈ? ਜਿਸ ਤੋਂ ਬਾਅਦ ਐਲਵਿਸ਼ ਨੇ ਜਵਾਬ ਦਿੱਤਾ ਕਿ ਉਹ ਆਪਣੇ ਫੈਨਜ਼ ਨੂੰ ਕੋਈ ਪੈਸਾ ਨਹੀਂ ਦਿੰਦਾ ਹੈ। ਜਿਸ ਤੋਂ ਬਾਅਦ ਸਲਮਾਨ ਖਾਨ ਨੇ ਕਿਹਾ, ਜੇਕਰ ਉਹ ਆਪਣੀ ਕੀਮਤ 500 ਰੁਪਏ ਵੀ ਰੱਖਦੇ ਹਨ ਤਾਂ ਦੇਖਦੇ ਹਾਂ ਤੁਹਾਡੇ ਕਿੰਨੇ ਪ੍ਰਸ਼ੰਸਕ ਹੋਣਗੇ। ਇਸ ਤੋਂ ਬਾਅਦ ਸਲਮਾਨ ਨੇ ਕਿਹਾ ਕਿ ਅਸਲ ਫੌਜ ਭਾਰਤੀ ਫੌਜ ਹੈ ਜੋ ਦੇਸ਼ ਦੇ ਲੋਕਾਂ ਦੀ ਰੱਖਿਆ ਕਰਦੀ ਹੈ। ਸਲਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਹਰਿਆਣਵੀ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ।

ਇਸ ਐਪੀਸੋਡ ਦੇ ਖਤਮ ਹੋਣ ਤੋਂ ਪਹਿਲਾਂ ਸਲਮਾਨ ਖਾਨ ਨੇ ਐਲਵਿਸ਼ ਨੂੰ ਆਪਣੀ ਮਾਂ ਨਾਲ ਵੀਡੀਓ ਕਾਲ 'ਤੇ ਗੱਲ ਕਰਨ ਲਈ ਵੀ ਮਿਲਾਇਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰ ਐਲਵਿਸ਼ ਟੁੱਟ ਗਿਆ ਅਤੇ ਸ਼ਰਮਿੰਦਾ ਮਹਿਸੂਸ ਕਰਨ ਲੱਗਾ। ਐਪੀਸੋਡ ਖਤਮ ਹੋਣ ਤੋਂ ਪਹਿਲਾਂ, ਸਲਮਾਨ ਖਾਨ ਨੇ ਐਲਵਿਸ਼ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੇ ਅਤੇ ਉਨ੍ਹਾਂ ਨੂੰ ਆਪਣੇ ਵਿਵਹਾਰ ਤੋਂ ਨਿਰਾਸ਼ ਨਾ ਕਰੇ।

ਸਲਮਾਨ ਖਾਨ ਦੇ ਘਟੇ ਇੰਸਟਾ ਫਾਲੋਅਰਜ਼
ਐਲਵਿਸ਼ ਦੇ ਫੈਨਜ਼ ਭਾਵੁਕ ਹੋ ਕੇ ਸਲਮਾਨ ਖਾਨ 'ਤੇ ਗੁੱਸਾ ਕੱਢ ਰਹੇ ਹਨ। ਹੁਣ ਲੋਕ ਸਲਮਾਨ ਖਾਨ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਰਹੇ ਹਨ।


ਬਿੱਗ ਬੌਸ OTT 2' 'ਚ ਸਲਮਾਨ ਖਾਨ ਨੂੰ ਇਸ ਯੂਟਿਊਬਰ ਨਾਲ ਪੰਗਾ ਲੈਣਾ ਪਿਆ ਮਹਿੰਗਾ, ਸੋਸ਼ਲ ਮੀਡੀਆ 'ਤੇ ਭਾਈਜਾਨ ਨੂੰ ਲੋਕ ਕਰ ਰਹੇ ਅਨਫਾਲੋ

ਐਪੀਸੋਡ ਖਤਮ ਹੁੰਦੇ ਹੀ ਟਵਿਟਰ 'ਤੇ ਸਲਮਾਨ ਖਾਨ ਕਰ ਰਹੇ ਸੀ ਟਰੈਂਡ
ਇਸ ਐਪੀਸੋਡ ਦੇ ਖਤਮ ਹੋਣ ਤੋਂ ਬਾਅਦ ਹੀ ਸਲਮਾਨ ਖਾਨ ਟਵਿਟਰ 'ਤੇ ਟ੍ਰੈਂਡ ਕਰਨ ਲੱਗੇ। ਸਲਮਾਨ ਨੂੰ ਐਲਵਿਸ਼ ਦੇ ਪ੍ਰਸ਼ੰਸਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਲਮਾਨ ਦੇ ਇਨ੍ਹਾਂ ਸ਼ਬਦਾਂ ਨੇ ਐਲਵਿਸ਼ ਦੇ ਫਾਲੋਅਰਸ ਨੂੰ ਗੁੱਸਾ ਦੁਆ ਦਿੱਤਾ ਹੈ, ਜਿਸ ਤੋਂ ਬਾਅਦ ਉਹ ਸ਼ੋਅ ਦੀ ਰੇਟਿੰਗ ਘੱਟ ਕਰਨ ਦੀ ਮੰਗ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਇਸ 'ਤੇ ਕਮੈਂਟ ਕੀਤਾ, 'ਮੈਨੂੰ ਬਿਲਕੁੱਲ ਪਸੰਦ ਨਹੀਂ ਆਇਆ ਜਿਸ ਤਰ੍ਹਾਂ ਸਲਮਾਨ ਖਾਨ ਨੇ ਐਲਵਿਸ਼ ਦੀ ਮਾਂ ਨੂੰ ਉਨ੍ਹਾਂ ਨੂੰ ਨਿਰਾਸ਼ ਕਰਨ ਲਈ ਵਿਚਕਾਰ ਲਿਆਂਦਾ। ਇਸ ਤਰ੍ਹਾਂ ਸਲਮਾਨ ਨੂੰ ਬੇਬੀਕਾ ਦੇ ਪਿਤਾ ਨੂੰ ਵੀ ਸਟੇਜ 'ਤੇ ਲਿਆਉਣਾ ਪਿਆ। ਇਕ ਹੋਰ ਯੂਜ਼ਰ ਨੇ ਇਸ 'ਤੇ ਬਿੱਗ ਬੌਸ ਨੂੰ ਫਰਜ਼ੀ ਦੱਸਿਆ ਅਤੇ ਲਿਖਿਆ, 'ਬਿੱਗ ਬੌਸ OTT 2' ਨਕਲੀ ਹੈ... ਸਲਮਾਨ ਖਾਨ ਫੇਕ ਹੈ'।

ਇਹ ਵੀ ਪੜ੍ਹੋ: 'ਜਵਾਨ' ਦਾ ਪਹਿਲਾ ਗਾਣਾ 'ਜ਼ਿੰਦਾ ਬੰਦਾ' ਹੋਇਆ ਰਿਲੀਜ਼, ਸ਼ਾਹਰੁਖ ਦੀ ਸ਼ਾਨਦਾਰ ਲੁੱਕ ਤੇ ਜ਼ਬਰਦਸਤ ਡਾਂਸ ਨੇ ਜਿੱਤਿਆ ਦਿਲ

ਟਾਪ ਹੈਡਲਾਈਨ

Mithun Chakraborty Health: ਮਿਥੁਨ ਚੱਕਰਵਰਤੀ ਹਸਪਤਾਲ ਭਰਤੀ, ਭਾਜਪਾ ਆਗੂ ਨੂੰ ਮਿਲਣ ਪਹੁੰਚੇ CM, ਪ੍ਰਸ਼ੰਸਕਾਂ ਦੀ ਵਧੀ ਚਿੰਤਾ... 
ਮਿਥੁਨ ਚੱਕਰਵਰਤੀ ਹਸਪਤਾਲ ਭਰਤੀ, ਭਾਜਪਾ ਆਗੂ ਨੂੰ ਮਿਲਣ ਪਹੁੰਚੇ CM, ਪ੍ਰਸ਼ੰਸਕਾਂ ਦੀ ਵਧੀ ਚਿੰਤਾ... 
Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Bharti Singh ਤੀਜੀ ਵਾਰ ਬਣੇਗੀ ਮਾਂ ? ਬੇਬੀ ਬੰਪ ਦੇਖ ਲੋਕ ਰਹਿ ਗਏ ਹੈਰਾਨ, ਫਿਰ ਸਾਹਮਣੇ ਆਇਆ ਸੱਚ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget