Shah Rukh Khan: ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਦਾ ਮਜ਼ਾਕ ਉਡਾ ਕੇ ਟਰੋਲ ਹੋਇਆ ਭਾਜਪਾ ਆਗੂ, R ਮਾਧਵਨ ਦੇ ਪੁੱਤਰ ਨਾਲ ਕੀਤੀ ਸੀ ਤੁਲਨਾ
Arun Yadav Made Fun Of Aryan Khan: ਭਾਜਪਾ ਆਗੂ ਅਰੁਣ ਯਾਦਵ ਨੇ ਆਰੀਅਨ ਖਾਨ ਦਾ ਮਜ਼ਾਕ ਉਡਾਇਆ ਹੈ। ਉਸ ਨੇ ਆਰੀਅਨ ਖਾਨ ਦੀ ਤੁਲਨਾ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨਾਲ ਕੀਤੀ ਸੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Shah Rukh Khan Son Aryan Khan: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਕਿੰਗ ਖਾਨ ਨੇ 'ਪਠਾਨ' ਫਿਲਮ ਨਾਲ ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਕੀਤਾ ਹੈ। ਇਸ ਫਿਲਮ ਨੇ ਪੂਰੀ ਦੁਨੀਆ 'ਚ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਨਾਲ ਸ਼ਾਹਰੁਖ ਖਾਨ ਹੀ ਨਹੀਂ, ਸਗੋਂ ਉਨ੍ਹਾਂ ਦਾ ਪੂਰਾ ਪਰਿਵਾਰ ਲਾਈਮਲਾਈਟ 'ਚ ਰਹਿੰਦਾ ਹੈ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਤੋਂ ਆਈ ਬੁਰੀ ਖਬਰ, ਤੇਲਗੂ ਐਕਟਰ-ਕਮੇਡੀਅਨ ਦਾ 52 ਦੀ ਉਮਰ 'ਚ ਹਾਰਟ ਅਟੈਕ ਨਾਲ ਦੇਹਾਂਤ
ਇੰਨੀਂ ਦਿਨੀਂ ਸ਼ਾਹਰੁਖ ਖਾਨ ਦਾ ਵੱਡਾ ਬੇਟਾ ਆਰੀਅਨ ਖਾਨ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਭਾਜਪਾ ਆਗੂ ਅਰੁਣ ਯਾਦਵ ਨੇ ਆਰੀਅਨ ਖਾਨ ਦਾ ਮਜ਼ਾਕ ਉਡਾਇਆ ਹੈ। ਉਸ ਨੇ ਆਰੀਅਨ ਖਾਨ ਦੀ ਤੁਲਨਾ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨਾਲ ਕੀਤੀ ਸੀ। ਉਸ ਨੇ ਆਪਣੀ ਵਿਵਾਦਤ ਪੋਸਟ 'ਚ ਕਿਹਾ ਸੀ ਕਿ 'ਐਕਟਰ ਆਰ ਮਾਧਵਨ ਦੇ ਬੇਟੇ ਨੇ ਭਾਰਤ ਨੂੰ 6 ਗੋਲਡ ਦਿਵਾਏ ਹਨ, ਐਕਟਰ ਦੇ ਬੇਟੇ ਵੇਦਾਂਤ ਨੇ ਮਲੇਸ਼ੀਆ 'ਚ ਇਨਵੀਟੇਸ਼ਨਲ ਏਜ ਗਰੁੱਪ ਤੈਰਾਕੀ ਮੁਕਾਬਲੇ 'ਚ ਹਿੱਸਾ ਲਿਆ ਸੀ ਅਤੇ ਤੈਰਾਕੀ 'ਚ ਭਾਰਤ ਲਈ 5 ਗੋਲਡ ਜਿੱਤੇ। ਸ਼ਾਹਰੁਖ ਖਾਨ ਦਾ ਬੇਟਾ ਵੀ ਪੈਂਚਰ ਲਾਉਣ ਦੀ ਚੈਂਪੀਅਨਸ਼ਿਪ 'ਚ ਗੋਲਡ ਲਿਆ ਸਕਦਾ ਹੈ।' ਦੇਖੋ ਅਰੁਣ ਯਾਦਵ ਦਾ ਵਿਵਾਦਤ ਟਵੀਟ:
एक्टर आर माधवन के बेटे ने भारत को दिलाए 6 गोल्ड मेडल 🙏🚩
— Arun Yadav🇮🇳 (@beingarun28) April 18, 2023
एक्टर के बेटे वेदांत ने मलेशिया में इन्वीटेशनल एज ग्रुप स्विमिंग चैंपियनशिप में भाग लिया था और तैराकी में भारत के लिए 5 गोल्ड मेडल जीते
शाहरुख खान का बेटा भी पँचर चैंपियनशिप में गोल्ड ला सकता है 😂 😂 pic.twitter.com/dIErHNTZjQ
ਅਰੁਣ ਯਾਦਵ ਦੇ ਇਸ ਟਵੀਟ ਤੋਂ ਬਾਅਦ ਟਵਿੱਟਰ 'ਤੇ ਸ਼ਾਹਰੁਖ ਦੇ ਫੈਨਜ਼ ਨੇ ਭਾਜਪਾ ਆਗੂ ਨੂੰ ਬੁਰੀ ਤਰ੍ਹਾਂ ਟਰੋਲ ਕਰ ਦਿੱਤਾ ਹੈ। ਇੱਕ ਯੂਜ਼ਰ ਨੇ ਲਿਿਖਿਆ, 'ਸ਼ਾਹਰੁਖ ਖਾਨ ਦਾ ਨਾਂ ਨਾ ਲੈਂਦਾ ਤਾਂ ਤੇਰੀ ਇਬਾਦਤ ਪੂਰੀ ਨਹੀਂ ਹੋਣੀ ਸੀ। ਯਾਹ ਅੱਲ੍ਹਾ, ਅਰੁਨ ਭਾਈਜਾਨ ਨੂੰ ਦਿਓ।' ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਇੰਨੀਂ ਬੇਇੱਜ਼ਤੀ ਫਿਰ ਵੀ...'। ਇੱਕ ਹੋਰ ਸ਼ਖਸ ਨੇ ਕਿਹਾ, 'ਚਾਚਾ ਜੀ ਨਿਖਤ ਜ਼ਰੀਨ ਦਾ ਨਾਂ ਸੁਣਿਆ ਹੈ?' ਤੁਸੀਂ ਵੀ ਪੜ੍ਹੋ ਇਹ ਟਵੀਟਸ;
ਕੌਣ ਹੈ ਅਰੁਨ ਯਾਦਵ?
ਅਰੁਨ ਯਾਦਵ ਭਾਜਪਾ ਆਗੂ ਹੈ। ਉਹ ਇੱਕ ਬੇਹੱਦ ਵਿਵਾਦਤ ਸ਼ਖਸੀਅਤ ਹੈ। ਉਸ ਨੂੰ ਪਿਛਲੇ ਸਾਲ ਮੁਸਲਿਮਾਂ ਅਤੇ ਇਸਲਾਮ 'ਤੇ ਵਿਵਾਦਤ ਟਵੀਟ ਕਰਨ ਦੀ ਵਜ੍ਹਾ ਕਰਕੇ ਭਾਜਪਾ ਦੇ ਹਰਿਆਣਾ ਆਈਟੀ ਸੈੱਲ ਤੋਂ ਹਟਾਇਆ ਗਿਆ ਸੀ।