Priyanka Chopra: ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਹੋਏ ਦੀਵਾਲੀਆ, 166 ਕਰੋੜ ਦੇ ਘਰ ਦੀ ਨਹੀਂ ਭਰ ਪਾ ਰਹੇ ਕਿਸ਼ਤ, ਕਿਰਾਏ 'ਤੇ ਚੜ੍ਹਾਇਆ: ਰਿਪੋਰਟਾਂ
Priyanka Chopra Nick Jonas; ਸੂਤਰਾਂ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਿਯੰਕਾ ਚੋਪੜਾ-ਨਿਕ ਜੋਨਸ ਨੇ ਆਪਣਾ ਘਰ ਅਗਸਤ 2023 'ਚ ਛੱਡਿਆ। ਕਿਉਂਕਿ ਉਹ ਦੋਵੇਂ ਇੱਕ ਸਾਲ ਤੋਂ ਆਪਣੇ 166 ਕਰੋੜ ਦੇ ਘਰ ਦੀ ਕਿਸ਼ਤ ਨਹੀਂ ਭਰ ਪਾਏ।
ਅਮੈਲੀਆ ਪੰਜਾਬੀ ਦੀ ਰਿਪੋਰਟ
Priyanka Chopra Nick Jonas Go Bankrupt: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਲੈਕੇ ਹਾਲ ਹੀ 'ਚ ਖਬਰਾਂ ਆ ਰਹੀਆਂ ਸੀ ਕਿ ਉਨ੍ਹਾਂ ਦੋਵਾਂ ਨੇ ਆਪਣਾ 166 ਕਰੋੜ ਦਾ ਬੰਗਲਾ ਛੱਡ ਦਿੱਤਾ ਹੈ ਅਤੇ ਕਿਸੇ ਦੂਜੀ ਜਗ੍ਹਾ 'ਤੇ ਰਹਿਣ ਲੱਗ ਪਏ ਹਨ। ਦੱਸਿਆ ਗਿਆ ਸੀ ਕਿ ਇਨ੍ਹਾਂ ਦੇ ਘਰ 'ਚ ਸਲ੍ਹਾਬ ਆ ਗਈ ਹੈ ਅਤੇ ਕੰਧਾਂ 'ਤੇ ਕਾਈ ਜੰਮ ਗਈ ਹੈ, ਜਿਸ ਨੂੰ ਲੈਕੇ ਇਨ੍ਹਾਂ ਨੇ ਪ੍ਰੋਪਰਟੀ ਡੀਲਰ ਖਿਲਾਫ ਸ਼ਿਕਾਇਤ ਵੀ ਕੀਤੀ ਸੀ।
ਇਸ ਤੋਂ ਬਾਅਦ ਅੰਦਰੂਨੀ ਸੂਤਰਾਂ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਅਸਲ ਵਿੱਚ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਆਪਣਾ ਘਰ ਅਗਸਤ 2023 'ਚ ਛੱਡਿਆ ਸੀ। ਕਿਉਂਕਿ ਉਹ ਦੋਵੇਂ ਪਿਛਲੇ ਇੱਕ ਸਾਲ ਤੋਂ ਆਪਣੇ 166 ਕਰੋੜ ਦੇ ਘਰ ਦੀ ਕਿਸ਼ਤ ਨਹੀਂ ਭਰ ਪਾਏ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਬੰਗਲੇ ਦੀ ਕਿਸ਼ਤ 1 ਲੱਖ ਡਾਲਰ ਯਾਨਿ 83 ਲੱਖ ਰੁਪਏ ਹੈ, ਜੋ ਉਹ ਭਰ ਨਹੀਂ ਪਾ ਰਹੇ ਸੀ। ਇਸ ਤੋਂ ਬਾਅਦ ਬੈਂਕ ਨੇ ਜਦੋਂ ਉਨ੍ਹਾਂ ਦੇ ਘਰ ਨੂੰ ਜ਼ਬਤ ਕਰਨ ਦਾ ਫੈਸਲਾ ਕੀਤਾ ਤਾਂ ਪ੍ਰਿਯੰਕਾ ਤੇ ਨਿਕ ਨੇ ਬੈਂਕ ਨਾਲ ਡੀਲ ਕੀਤੀ ਕਿ ਉਹ ਘਰ ਨੂੰ ਕਿਰਾਏ 'ਤੇ ਚੜ੍ਹਾਉਣਗੇ ਅਤੇ ਜੋ ਵੀ ਕਿਰਾਏ ਦਾ ਪੈਸਾ ਆਵੇਗਾ, ਉਹ ਸਿੱਧਾ ਬੈਂਕ ਨੂੰ ਟਰਾਂਸਫਰ ਹੋਵੇਗਾ।
View this post on Instagram
ਇਨ੍ਹਾਂ ਖਬਰਾਂ ਤੋਂ ਬਾਅਦ ਹਰ ਕੋਈ ਇਹੀ ਗੱਲ ਕਰ ਰਿਹਾ ਹੈ ਕਿ ਕੀ ਪ੍ਰਿਯੰਕਾ ਤੇ ਨਿਕ 1 ਲੱਖ ਡਾਲਰ ਦੀ ਕਿਸ਼ਤ ਵੀ ਅਦਾ ਨਹੀਂ ਕਰ ਸਕੇ? ਜੇ ਇਹ ਹਾਲਾਤ ਹਨ ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਦੋਵੇਂ ਕੰਗਾਲ ਯਾਨਿ ਦੀਵਾਲੀਆ ਹੋ ਗਏ ਹਨ। ਇਸ ਦਾ ਮਤਲਬ ਕਿ ਸੋਸ਼ਲ ਮੀਡੀਆ 'ਤੇ ਦੋਵੇਂ ਜਿਸ ਤਰ੍ਹਾਂ ਆਪਣਾ ਸਟੇਟਸ ਸ਼ੋਅ ਕਰਦੇ ਹਨ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਸ਼ਾਹੀ ਜ਼ਿੰਦਗੀ ਮਹਿਜ਼ ਦਿਖਾਵਾ ਹੈ।
ਇਹ ਵੀ ਪੜ੍ਹੋ: ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗਾਣਾ 'ਪਾਪ ਹੋ ਗਿਆ' ਹੋਇਆ ਰਿਲੀਜ਼, ਗੀਤ ਦੇ ਬੋਲ ਜਿੱਤਣਗੇ ਦਿਲ