Sargun Mehta Neha Kakkar: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ `ਚ ਉਨ੍ਹਾਂ ਦੀ ਫ਼ਿਲਮ `ਮੋਹ` ਰਿਲੀਜ਼ ਹੋਈ ਹੈ, ਜਿਸ ਵਿੱਚ ਸਰਗੁਣ ਦੀ ਐਕਟਿੰਗ ਦੀ ਖੂਬ ਤਾਰੀਫ਼ ਹੋਈ ਹੈ। ਇਸ ਦੇ ਨਾਲ ਇਸੇ ਮਹੀਨੇ ਯਾਨਿ 2 ਸਤੰਬਰ ਨੂੰ ਸਰਗੁਣ ਦੀ ਫ਼ਿਲਮ `ਕਠਪੁਤਲੀ` ਵੀ ਰਿਲੀਜ਼ ਹੋਈ ਸੀ, ਜਿਸ ਵਿੱਚ ਸਰਗੁਣ ਐਸਐਚਓ ਗੁੜੀਆ ਪਰਮਾਰ ਦਾ ਕਿਰਦਾਰ ਨਿਭਾ ਕੇ ਮਹਿਫ਼ਿਲ ਲੁੱਟ ਕੇ ਲੈ ਗਈ।
ਹੁਣ ਸਰਗੁਣ ਮਹਿਤਾ ਮੁੜ ਤੋਂ ਸੁਰਖੀਆਂ `ਚ ਆ ਗਈ ਹੈ। ਦਰਅਸਲ, ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਰਗੁਣ ਮਹਿਤਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਪੋਸਟ ਸ਼ੇਅਰ ਕਰਦਿਆਂ ਨੇਹਾ ਨੇ ਲਿਖਿਆ, "ਕਦੇ ਸਰਗੁਣ ਦੀ ਤਾਰੀਫ਼ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਮੈਂ ਹਮੇਸ਼ਾ ਰੋਹਨ ਨੂੰ ਕਹਿੰਦੀ ਹਾਂ ਕਿ ਮੈਂ ਸਰਗੁਣ ਨੂੰ ਕਿੰਨਾ ਪਸੰਦ ਕਰਦੀ ਹਾਂ। ਇੱਕ ਅਦਾਕਾਰਾ ਦੇ ਤੌਰ ਤੇ ਸਰਗੁਣ ਦਾ ਜਵਾਬ ਨਹੀਂ। ਉਹ ਬੇਹਤਰੀਨ ਅਦਾਕਾਰਾ ਹੈ, ਮੈਂ ਉਨ੍ਹਾਂ ਨੂੰ ਇਸ ਦੇ ਲਈ ਪਿਆਰ ਕਰਦੀ ਹਾਂ। ਹਾਂ, ਪਰ ਇਹ ਗੱਲ ਵੀ ਹੈ ਕਿ ਉਹ ਬੇਹੱਦ ਕਿਊਟ ਹੈ। ਸੋਚਿਆ ਅੱਜ ਕੁੱਝ ਕਹਿ ਦੇਵਾਂ, ਉਂਜ ਹੀ ਮਨ ਕੀਤਾ ਕਹਿਣ ਦਾ। ਰੱਬ ਤੈਨੂੰ ਖੁਸ਼ ਰੱਖੇ ਸਰਗੁਣ, ਐਵੇਂ ਹੀ ਤਰੱਕੀਆਂ ਕਰਦੀ ਰਹਿ।"
ਸਰਗੁਣ ਮਹਿਤਾ ਨੇ ਇੰਜ ਕੀਤਾ ਰਿਐਕਟ
ਉੱਧਰ, ਸਰਗੁਣ ਮਹਿਤਾ ਨੇਹਾ ਦੇ ਇਸ ਕਮੈਂਟ ਤੋਂ ਬਾਅਦ ਸੱਤਵੇਂ ਅਸਮਾਨ ਤੇ ਹੈ। ਉਨ੍ਹਾਂ ਨੇ ਨੇਹਾ ਦੀ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਪੋਸਟ ਕੀਤਾ । ਉਨ੍ਹਾਂ ਨੇ ਲਿਖਿਆ, "ਨੇਹਾ ਇਹ ਗੱਲ ਤੁਹਾਡੇ ਕੋਲੋਂ ਸੁਣ ਕੇ ਮੈਂ ਬਹੁਤ ਖੁਸ਼ ਹਾਂ। ਤੁਸੀਂ ਬਹੁਤ ਹੀ ਅੱਛੇ ਇਨਸਾਨ ਹੋ। ਤੁਹਾਡਾ ਧੰਨਵਾਦ। ਤੇ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ ।"
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਨੇ ਆਪਣੀ ਪਹਿਲੀ ਹੀ ਬਾਲੀਵੁੱਡ ਫ਼ਿਲਮ `ਕਠਪੁਤਲੀ` `ਚ ਸ਼ਾਨਦਾਰ ਐਕਟਿੰਗ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ । ਇਸ ਤੋਂ `ਮੋਹ` ਫ਼ਿਲਮ `ਚ ਰੱਬੀ ਦਾ ਕਿਰਦਾਰ ਨਿਭਾ ਕੇ ਸਰਗੁਣ ਨੇ ਸਭ ਦਾ ਦਿਲ ਮੋਹ ਲਿਆ ।