ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ ਦੀ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ '102 ਨਾਟ ਆਊਟ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ।
ਇਸ ਗੱਲ ਦੀ ਪਹਿਲਾਂ ਹੀ ਕਾਫ਼ੀ ਚਰਚਾ ਹੈ ਕਿ 27 ਸਾਲ ਬਾਅਦ ਇਹ ਜੋੜੀ ਇਕ ਵਾਰ ਫਿਰ ਇਕੱਠੀ ਨਜ਼ਰ ਆਵੇਗੀ। ਫ਼ਿਲਮ 'ਅਮਰ ਅਕਬਰ ਐਾਥਨੀ 'ਚ ਭਰਾ ਬਣੇ ਨਜ਼ਰ ਆਏ ਬਿੱਗ ਬੀ ਤੇ ਰਿਸ਼ੀ ਕਪੂਰ ਇਸ ਫ਼ਿਲਮ ਵਿਚ ਪਿਤਾ-ਪੁੱਤਰ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਅਮਿਤਾਭ ਫ਼ਿਲਮ 'ਚ ਰਿਸ਼ੀ ਕਪੂਰ ਦੇ ਪਿਤਾ ਬਣੇ ਹੋਏ ਹਨ। ਇਹ ਇਕ ਅਜਿਹੇ ਪਿਤਾ-ਪੁੱਤਰ ਦੀ ਕਹਾਣੀ ਹੈ, ਜਿਸ 'ਚ 102 ਦੀ ਉਮਰ ਤੋਂ ਬਾਅਦ ਵੀ ਪਿਤਾ ਕਾਫ਼ੀ ਸਕਾਰਾਤਮਕ ਹੈ ਤੇ ਉੱਥੇ ਹੀ ਉਸ ਤੋਂ ਅੱਧੀ ਉਮਰ ਦਾ ਉਸ ਦਾ ਪੁੱਤਰ ਜ਼ਿੰਦਗੀ 'ਚ ਕਾਫ਼ੀ ਨਕਾਰਾਤਮਕ ਹੈ। 'ਓਹ ਮਾਈ ਗਾਡ' ਫ਼ਿਲਮ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਉਮੇਸ਼ ਸ਼ੁਕਲਾ ਇਸ ਸੁਪਰ ਸਟਾਰ ਜੋੜੀ ਨੂੰ ਫਿਰ ਇਕੱਠਿਆਂ ਲਿਆਇਆ ਹੈ।
ਅਮਿਤਾਭ ਬੱਚਨ ਟੀਜ਼ਰ 'ਚ ਕਹਿ ਰਹੇ ਹਨ ਕਿ ਉਹ ਦੁਨੀਆ ਦਾ ਪਹਿਲਾ ਅਜਿਹਾ ਪਿਤਾ ਹੋਵੇਗਾ, ਜੋ ਆਪਣੇ ਪੁੱਤਰ ਨੂੰ ਬਿਰਧ ਆਸ਼ਰਮ ਭੇਜੇਗਾ। ਇਹ ਫ਼ਿਲਮ 4 ਮਈ ਰਿਲੀਜ਼ ਹੋਣ ਵਾਲੀ ਹੈ।