ਨਵੀਂ ਦਿੱਲੀ: 'ਰਾਜ', 'ਰਾਜ ਰਿਬੂਟ' ਤੇ '1920' ਵਰਗੀਆਂ ਹੌਰਰ ਫਿਲਮਾਂ ਬਣਾ ਚੁੱਕੇ ਬਾਲੀਵੁੱਡ ਡਾਇਰਕੈਟਰ ਵਿਕਰਮ ਭੱਟ ਇੱਕ ਵਾਰ ਫਿਰ ਡਰਾਉਣੀ ਫਿਲਮ ਲੈ ਕੇ ਆਏ ਹਨ। ਇਸ ਦਾ ਟਰੇਲਰ ਵੇਖ ਕੇ ਹੀ ਤੁਹਾਡੇ ਰੌਂਗਟੇ ਖੜ੍ਹੇ ਹੋ ਸਕਦੇ ਹਨ। ਫਿਲਮ ਦਾ ਨਾਂ ਹੈ '1921'। ਇਸ ਵਿੱਚ ਅਦਾਕਾਰਾ ਜ਼ਰੀਨ ਖਾਨ ਤੇ ਕਰਨ ਕੁੰਦਰਾ ਮੁੱਖ ਭੂਮਿਕਾ ਅਦਾ ਕਰ ਰਹੇ ਹਨ। ਅੱਜ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ।

ਵਿਕਰਮ ਭੱਟ ਦਾ ਕਹਿਣਾ ਹੈ ਕਿ ਇਹ ਬਾਲੀਵੁਡ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਡਰਾਉਣੀ ਫਿਲਮ ਹੋਵੇਗੀ। ਇਸ ਦੀ ਸ਼ੂਟਿੰਗ ਅਗਸਤ ਵਿੱਚ ਹੀ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕੁਝ ਦਿਨ ਪਹਿਲਾਂ ਵੀ ਇਸ ਫਿਲਮ ਬਾਰੇ ਦੱਸਿਆ ਸੀ। ਉਨ੍ਹਾਂ ਕਿਹਾ ਕਿ ਗੱਲ ਸਿਰਫ ਡਰ ਦੀ ਨਹੀਂ। ਜ਼ਰੂਰੀ ਇਹ ਵੀ ਹੈ ਕਿ ਦਰਸ਼ਕ ਫਿਲਮ ਦੇ ਕਰੈਕਟਰਾਂ ਦਾ ਡਰ ਮਹਿਸੂਸ ਕਰਨ। ਇਸ ਫਿਲਮ ਨੂੰ ਅਸੀਂ ਇਸੇ ਤਰੀਕੇ ਬਣਾਇਆ ਹੈ।

ਫਿਲਮ ਵਿੱਚ ਕਿਰਦਾਰ ਆਪਣੇ ਵਰਤਮਾਨ ਨੂੰ ਸੁਰੱਖਿਅਤ ਕਰਨ ਲਈ ਆਪਣੇ ਭੂਤਕਾਲ ਦੇ ਰਹੱਸਾਂ ਨਾਲ ਮੁਕਾਬਲਾ ਕਰਦੇ ਹਨ। ਇਹ ਫਿਲਮ ਜ਼ਿੰਦਗੀ ਤੇ ਮੌਤ ਵਿਚਾਲੇ ਦੇ ਸੰਘਰਸ਼ 'ਤੇ ਅਧਾਰਤ ਹੈ। ਇਸ ਵਿੱਚ ਰੋਮਾਂਟਿਕ ਤੇ ਇਮੋਸ਼ਨਲ ਦ੍ਰਿਸ਼ ਵੀ ਫਿਲਮਾਏ ਗਏ ਹਨ।



ਜ਼ਰੀਨ ਖਾਨ ਦੀ ਇਹ ਫਿਲਮ 12 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।