ਨਵੀਂ ਦਿੱਲੀ: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦਾ ਅੱਜ ਜਨਮ ਦਿਨ ਹੈ। ਸਲਮਾਨ ਖਾਨ ਅੱਜ 52ਵੇਂ ਜਨਮ ਦਿਨ ਦਾ ਜਸ਼ਨ ਮਨਾ ਰਹੇ ਹਨ। "ਮੈਨੇ ਪਿਆਰ ਕੀਆ', 'ਅੰਦਾਜ਼ ਅਪਨਾ ਅਪਨਾ', 'ਹਮ ਆਪਕੇ ਹੈਂ ਕੌਣ', 'ਦਬੰਗ', 'ਬਜਰੰਗੀ ਭਾਈਜਾਨ' ਤੇ 'ਟਾਈਗਰ ਜਿੰਦਾ ਹੈ" ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਸਲਮਾਨ ਦੀਆਂ ਫਿਲਮਾਂ ਦੀ ਗਿਣਤੀ ਹੁਣ ਤੱਕ 100 ਹੋ ਚੁੱਕੀ ਹੈ।
1988 ਵਿੱਚ ਸਲਮਾਨ ਖਾਨ ਨੇ ਫਿਲਮ 'ਬੀਵੀ ਹੋ ਤੋ ਐਸੀ' ਨਾਲ ਬਾਲੀਵੁੱਡ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ। ਫਿਲਮ ਨੂੰ ਬਾਕਸ ਆਫਿਸ ਵਿੱਚ ਕੁਝ ਖਾਸ ਪਸੰਦ ਨਹੀਂ ਕੀਤਾ ਗਿਆ ਸੀ। ਬਾਅਦ 1989 ਵਿੱਚ ਆਈ "ਮੈਨੇ ਪਿਆਰ ਕੀਆ " ਵਿੱਚ ਸਲਮਾਨ ਨੇ ਪ੍ਰੇਮ ਦੀ ਭੂਮਿਕਾ ਨਿਭਾਈ ਸੀ ਤੇ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਬਾਕਸ ਆਫ਼ਿਸ ਵਿੱਚ ਜੋ ਸਿਲਸਿਲਾ 1989 ਵਿੱਚ ਸ਼ੁਰੂ ਹੋਇਆ ਸੀ, ਉਹ ਹੁਣ ਤੱਕ ਚੱਲ ਰਿਹਾ ਹੈ।
ਸਲਮਾਨ ਖਾਨ ਦਾ ਜਨਮ 27 ਦਸੰਬਰ, 1965 ਨੂੰ ਇੰਦੌਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦਾ ਪੂਰਾ ਨਾਂ ਅਬਦੁਲ ਰਾਸ਼ਿਦ ਸਲੀਮ ਸਲਮਾਨ ਖਾਨ ਹੈ। ਉਹ ਮਸ਼ਹੂਰ ਪਟਕਥਾ ਲੇਖਕ ਸਲੀਮ ਖਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਸਲਮਾ (ਮੂਲ ਨਾਮ ਸੁਸ਼ੀਲਾ ਚਰਕ) ਦਾ ਸਭ ਤੋਂ ਵੱਡਾ ਪੁੱਤਰ ਹੈ। ਸਲਮਾਨ ਦੇ ਦੋ ਭਰਾ ਅਰਬਾਜ਼ ਖ਼ਾਨ ਤੇ ਸੋਹੇਲ ਖਾਨ ਤੇ ਭੈਣਾਂ ਅਲਵੀਰਾ ਤੇ ਅਰਪਿਤਾ ਹਨ।
ਅਲਵੀਰਾ ਦਾ ਵਿਆਹ ਅਭਿਨੇਤਾ ਤੇ ਨਿਰਦੇਸ਼ਕ ਅਤੁਲ ਅਗਨੀਹੋਤਰੀ ਨਾਲ ਹੋ ਚੁੱਕਾ ਹੈ। ਉਸ ਨੇ ਬਾਂਦਰਾ ਦੇ ਸਾਨ ਸਟੈਨਿਸੋਸ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਤੋਂ ਪਹਿਲਾਂ, ਉਸ ਨੇ ਕੁਝ ਸਾਲ ਲਈ ਆਪਣੇ ਛੋਟੇ ਭਰਾ ਅਰਬਾਜ਼ ਨਾਲ ਸਿੰਧੀਆ ਸਕੂਲ, ਗਵਾਲੀਅਰ ਵਿੱਚ ਪੜ੍ਹਾਈ ਕੀਤੀ।
ਇਸ ਤੋਂ ਬਾਅਦ ਉਸ ਨੇ ਇੱਕ ਤੋਂ ਵਧ ਕੇ ਇੱਕ ਹਿੱਟ ਫ਼ਿਲਮਾਂ ਦਿੱਤੀਆਂ। ਬੀਵੀ ਹੋ ਤੋਂ ਐਸੀ, ਅੰਦਾਜ਼ ਅਪਨਾ ਅਪਨਾ ', ਇੱਕ ਲੜਕਾ ਇੱਕ ਲੜਕੀ, ਚਾਂਦ ਕਾ ਟੁਕੜਾ, ਹਮ ਆਪਕੇ ਹੈ ਕੌਣ, ਹੈਲੋ ਬ੍ਰਦਰ, ਚੋਰੀ ਚੋਰੀ ਚੁਪਕੇ ਚੁਪਕੇ, ਹਰ ਦਿਲ ਜੋ ਪਿਆਰ ਕਰੇਗਾ, ਢਾਈ ਅਕਸ਼ਰ ਪ੍ਰੇਮ ਕੇ, ਹਮ ਤੁਮ੍ਹਾਰੇ ਹੈਂ ਸਨਮ, 'ਸਲਾਮ-ਏ-ਇਸ਼ਕ', 'ਪਾਰਟਨਰ', 'ਵਾਂਟੇਡ', 'ਦਬੰਗ', 'ਕਿੱਕ', 'ਪ੍ਰੇਮ ਰਤਨ ਧੰਨ ਪਾਇਓ, ਬਜਰੰਗੀ ਭਾਈਜਾਨ, 'ਸੁਲਤਾਨ ਵਰਗੀਆਂ ਹਿੱਟ ਫ਼ਿਲਮਾਂ ਸ਼ਾਮਲ ਹਨ।