ਵਿਵਾਦਾਂ 'ਚ ਆਈ ਬੌਬੀ ਦਿਓਲ ਦੀ ਵੈੱਬ ਸੀਰੀਜ਼ 'ਆਸ਼ਰਮ', ਲੋਕਾਂ ਵੱਲੋਂ ਪਾਬੰਦੀ ਦੀ ਮੰਗ
Ban Aashram Web Series Trends on Twitter: 'ਆਸ਼ਰਮ' ਵੈੱਬ ਸੀਰੀਜ਼ ਦਾ ਟ੍ਰੇਲਰ ਕਾਲਪਨਿਕ ਕਿਰਦਾਰ 'ਬਾਬਾ ਨਿਰਾਲਾ ਕਾਸ਼ੀਪੁਰ ਵਾਲਾ' ਦੇ ਦੁਆਲੇ ਘੁੰਮਦਾ ਹੈ। ਉਸ ਕੋਲ ਰਾਜਨੇਤਾਵਾਂ ਤੱਕ ਪਹੁੰਚ ਹੈ।
Why did @prakashjha27 who has directed films like 'Abduction', 'Gangajal', 'Politics' and 'Satyagraha', suddenly need to make an anti-Hindu film? Devout Hindus are demanding to #BanAashramWebSeries - that defames Hindu saints and tamper Hindu faith !@MIB_India @thedeol pic.twitter.com/H6EdYAYbEb
— Sanatan Prabhat (@sanatanprabhat) August 19, 2020
#BanAashramWebSeries The trailer itself is a proof.. The same can be seen again a conspiracy to malin Sadhus.!@Av_ADH @Shreya_G_ @GaureeDesai pic.twitter.com/dJ6kG9r50L
— 🚩Harshad Dhamale™ 🇮🇳 (@iDivineArjuna) August 19, 2020
ਜਾਣੋ ਕੀ ਹੈ ਮਾਮਲਾ: ਦਰਅਸਲ ਵੈੱਬ ਸੀਰੀਜ਼ ਵਿਚ ਬਾਬਾ ਨਿਰਾਲਾ ਕਾਸ਼ੀਪੁਰ ਵਾਲਾ ਇੱਕ ਕਾਲਪਨਿਕ ਪਾਤਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਇੱਕ ਬਾਬਾ ਹੈ, ਜਿਸ ਦੀ ਬਾਹਰੀ ਦੁਨੀਆਂ ਅਧਿਆਤਮਕਤਾ ਨਾਲ ਭਰਪੂਰ ਹੈ, ਜਦੋਂਕਿ ਪਰਦੇ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੈ। ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਨੂੰ ਪਸੰਦ ਨਹੀਂ ਕੀਤਾ। ਇੱਕ ਟਵਿੱਟਰ ਯੂਜ਼ਰ ਨੂੰ ਇਸ ਦਾ ਟ੍ਰੇਲਰ ਵੇਖ ਕੇ ਲੱਗਿਆ ਕਿ ਇਹ ਸਾਧੂਆਂ ਵਿਰੁੱਧ ਸਾਜਿਸ਼ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਪ੍ਰਕਾਸ਼ ਜਾਵਡੇਕਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਹਿੰਦੂ ਧਰਮ ਦੇ ਅਕਸ ਨੂੰ ਢਾਹੁਣ ਵਾਲਾ ਕਰਾਰ ਦਿੰਦਿਆਂ ਇਸ 'ਤੇ ਰੋਕ ਲਗਾਉਣ। ਆ ਚੁੱਕਿਆ ਹੈ ਡਿਸਕਲੇਮਰ: ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਟ੍ਰੇਲਰ ਦੇ ਮੇਕਰਸ ਨੇ ਇੱਕ ਡਿਸਕਲੇਮਰ ਵੀ ਰਿਲੀਜ਼ ਕੀਤਾ ਸੀ। ਇਹ ਦੱਸਿਆ ਗਿਆ ਹੈ ਕਿ ਵੈੱਬ ਸੀਰੀਜ਼ ਦੇ ਨਿਰਮਾਤਾ ਸਾਧੂਆਂ ਦਾ ਆਦਰ ਕਰਦੇ ਹਨ। ਇਹ ਕਹਾਣੀ ਕਾਲਪਨਿਕ ਹੈ। ਇਸ 'ਚ ਉਨ੍ਹਾਂ ਸਾਧੂਆਂ ਦੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਇਸ ਵਿਰਾਸਤ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੱਸ ਦੇਈਏ ਕਿ ਵੈੱਬ ਸੀਰੀਜ਼ ਐਮਐਕਸ ਪਲੇਅਰ 'ਤੇ 28 ਅਗਸਤ ਨੂੰ ਸਟ੍ਰੀਮ ਹੋਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#Aashram web series is most dangerous MXPlayer to Hinduism Trailer shows how Hindu Babas involved in Murder, rape, corruption, politics etc. Its pure conspiracy to attacks on Hindu Religion. In Request @PrakashJavdekar @MIB_India#BanAashramWebSeries pic.twitter.com/ietaaqAYlE
— VIDYA Sangolkar (@sangolkar_vidya) August 19, 2020