ਪਣਜੀ: ਅਦਾਕਾਰਾ ਪੂਨਮ ਪਾਂਡੇ ਨੂੰ ਗੋਆ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪਾਂਡੇ ਖਿਲਾਫ ਗੋਆ ਦੇ ਕੈਨਕੋਨਾ ਪਿੰਡ ਦੇ ਚਪੋਲੀ ਡੈਮ 'ਤੇ ਸ਼ੂਟ ਦੌਰਾਨ ਅਸ਼ਲੀਲਤਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਸ਼ਿਕਾਇਤ ਸੂਬੇ ਦੇ ਡੈਮ ਦਾ ਪ੍ਰਬੰਧਨ ਕਰਨ ਵਾਲੇ ਜਲ ਸਰੋਤ ਵਿਭਾਗ ਵਲੋਂ ਕੀਤੀ ਗਈ ਸੀ।

ਡਿਪਟੀ ਸੁਪਰਡੈਂਟ ਆਫ ਪੁਲਿਸ ਨੈਲਸਨ ਅਲਬੂਕਰਕ ਨੇ ਕਿਹਾ ਕਿ ਪਾਂਡੇ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਅਧਿਕਾਰੀ ਨੇ ਕਿਹਾ, “ਪਾਂਡੇ ਖ਼ਿਲਾਫ਼ ਇੰਟਰਨੈੱਟ 'ਤੇ ਇੱਕ ਵਾਇਰਲ ਵੀਡੀਓ ਵਿੱਚ ਵੇਖਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਪਾਂਡੇ ਖ਼ਿਲਾਫ਼ ਅਸ਼ਲੀਲ ਇਸ਼ਾਰੇ, ਸਰਕਾਰੀ ਜਾਇਦਾਦ ਦੀ ਉਲੰਘਣਾ ਕਰਨ ਅਤੇ ਅਸ਼ਲੀਲ ਵੀਡੀਓ ਸ਼ੂਟਿੰਗ ਕਰ ਫੈਲਾਉ ਲਈ ਕੇਸ ਦਰਜ ਕੀਤਾ ਗਿਆ ਹੈ।”


ਕਾਂਗਰਸ ਅਤੇ ਗੋਆ ਫਾਰਵਰਡ ਪਾਰਟੀ (ਜੀਐਫਪੀ) ਵਰਗੀਆਂ ਪਾਰਟੀਆਂ ਨੇ ਅਜਿਹੀਆਂ ਵੀਡੀਓ ਸ਼ੂਟ ਕਰਨ ਲਈ ਸਰਕਾਰੀ ਜਾਇਦਾਦ ਦੀ ਦੁਰਵਰਤੋਂ 'ਤੇ ਸਵਾਲ ਚੁੱਕੇ ਸੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904