ਭੋਪਾਲ: ਕਿਸਾਨਾਂ ਦੇ ਮੁੱਦੇ 'ਤੇ ਕਈ ਵਿਵਾਦਤ ਬਿਆਨ ਦੇ ਕੇ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਸੁਰਖੀਆਂ 'ਚ ਰਹੀ ਹੈ। ਇਸ ਦੌਰਾਨ ਉਸ ਦਾ ਕਈ ਥਾਂ ਵਿਰੋਧ ਵੀ ਹੋਇਆ। ਹੁਣ ਕੰਗਨਾ ਮੱਧ ਪ੍ਰਦੇਸ਼ 'ਚ ਆਪਣੀ ਆਉਣ ਵਾਲੀ ਫ਼ਿਲਮ 'ਧਾਕੜ' ਦੀ ਸ਼ੂਟਿੰਗ ਲਈ ਪਹੁੰਚੀ ਹੋਈ ਹੈ ਜਿਸ ਤੋਂ ਬਾਅਦ ਹੁਣ ਉਸ ਦੀ ਫ਼ਿਲਮ ਦੀ ਸ਼ੂਟਿੰਗ ਰੋਕਣ ਦੀ ਧਮਕੀ ਦਿੱਤੀ ਗਈ ਹੈ।


ਦਰਅਸਲ ਕਾਂਗਰਸ ਨੇ ਕੰਗਨਾ ਨੂੰ ਧਮਕੀ ਦਿੱਤੀ ਸੀ ਉਹ ਆਪਣੇ ਵੱਲੋਂ ਕਿਸਾਨਾਂ 'ਤੇ ਕੀਤੇ ਟਵੀਟਸ ਨੂੰ ਲੈ ਕੇ ਮਾਫ਼ੀ ਨਹੀਂ ਮੰਗਦੀ ਉਦੋਂ ਤਕ ਉਸ ਨੂੰ ਜ਼ਿਲ੍ਹੇ 'ਚ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।


ਬੈਤੂਲ ਜ਼ਿਲ੍ਹੇ ਦੇ ਸਾਰਨੀ ਕਸਬੇ ਵਿਚ ਨਗਰ ਨਿਗਮ ਦੇ ਐਸਪੀ (ਸੀਐਸਪੀ) ਅਭੈ ਰਾਮ ਚੌਧਰੀ ਨੇ ਫੋਨ 'ਤੇ ਕਿਹਾ ਕਿ ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਸਬੰਧੀ ਬੈਤੂਲ ਦੀ ਪੁਲਿਸ ਸੁਪਰਡੈਂਟ ਸਿਮਲਾ ਪ੍ਰਸਾਦ ਨੂੰ ਬੁਲਾਇਆ ਸੀ, ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ।


ਉਨ੍ਹਾਂ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਸ ਖੇਤਰ ਦੇ ਆਸਪਾਸ ਹਥਿਆਰਬੰਦ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਚੌਧਰੀ ਨੇ ਦੱਸਿਆ ਕਿ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਦੇ ਮੁੱਖ ਗੇਟ ਨੰਬਰ ਦੋ ਅਤੇ ਚਾਰ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਅਦਾਕਾਰ ਆਮ ਤੌਰ 'ਤੇ ਸ਼ੂਟਿੰਗ ਲਈ ਇੱਥੇ ਦਾਖਲ ਹੁੰਦੀ ਹੈ।


ਖਾਸ ਗੱਲ ਇਹ ਹੈ ਕਿ ਕੰਗਨਾ ਦੀ ਨਵੀਂ ਫ਼ਿਲਮ 'ਧਾਕੜ' ਦੀ ਸ਼ੂਟਿੰਗ ਬੈਤੂਲ ਜ਼ਿਲ੍ਹੇ ਦੇ ਸਾਰਨੀ ਖੇਤਰ 'ਚ ਚੱਲ ਰਹੀ ਹੈ। ਸੂਬਾ ਕਾਂਗਰਸ ਸੇਵਾ ਦਲ ਦੇ ਸਕੱਤਰ ਮਨੋਜ ਆਰੀਆ ਅਤੇ ਬੈਤੂਲ ਜ਼ਿਲ੍ਹੇ ਦੀ ਚਿਚੋਲੀ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਨੇਕਰਾਮ ਯਾਦਵ ਨੇ ਬੁੱਧਵਾਰ ਨੂੰ ਇਸ ਮਾਮਲੇ ਵਿੱਚ ਇੱਕ ਮੰਗ ਪੱਤਰ ਬੈਤੂਲ ਦੀ ਤਹਿਸੀਲਦਾਰ ਨੂੰ ਸੌਂਪਿਆ। ਇਸ ਵਿਚ ਕਿਹਾ ਗਿਆ ਹੈ ਕਿ ਜੇ ਕੰਗਨਾ ਨੇ ਸ਼ੁੱਕਰਵਾਰ ਸ਼ਾਮ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਵਿਰੁੱਧ ਕੀਤੀ ਗਈ ਟਿੱਪਣੀ ਲਈ ਮੁਆਫੀ ਨਹੀਂ ਮੰਗੀ, ਤਾਂ ਉਸ ਨੂੰ ਸਾਰਨੀ ਖੇਤਰ ਵਿਚ ਫ਼ਿਲਮ ਦੀ ਸ਼ੂਟਿੰਗ ਨਹੀਂ ਕਰਨ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: CBSE Practical Exams 2021: ਬੋਰਡ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਤਾਰੀਖ਼, ਗਾਈਡਲਾਈਨਜ਼ ਤੇ SOP ਦਾ ਐਲਾਨ, ਇੱਥੇ ਪੜ੍ਹੋ ਪੂਰੀ ਖ਼ਬਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904