ਮੁੰਬਈ: ਫਿਲਮ 'ਬਾਹੂਬਲੀ' ਤੋਂ ਬਾਅਦ ਫਿਲਮ 'ਗੋਲਮਾਲ ਅਗੇਨ' ਰਿਕਾਰਡਾਂ ਦੀ ਝੜੀ ਲਾ ਦਿੱਤੀ ਹੈ। ਦੀਵਾਲੀ 'ਤੇ ਰਿਲੀਜ਼ ਹੋਈ 'ਗੋਲਮਾਲ ਅਗੇਨ' ਬਾਕਸ ਆਫਿਸ 'ਤੇ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। 'ਗੋਲਮਾਲ' ਸੀਰੀਜ਼ ਦੀ ਇਹ ਚੌਥੀ ਫਿਲਮ ਹੈ। ਫਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਸ਼ੇਅਸ ਤਲਪੜੇ, ਤੁਸ਼ਾਰ ਕਪੂਰ, ਕੁਣਾਲ ਖੇਮੂ, ਤੱਬੂ, ਪਰਿਣੀਤੀ ਚੋਪੜਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਰਿਲੀਜ਼ ਮਗਰੋਂ ਪਹਿਲੇ ਹਫਤੇ ਹੀ ਫਿਲਮ ਨੇ 8 ਸ਼ਾਨਦਾਰ ਰਿਕਾਰਡ ਬਣਾਏੇ ਹਨ।


ਪਹਿਲਾ-ਇਹ ਫਿਲਮ ਸਾਲ 2017 'ਚ ਭਾਰਤ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਦੂਜੀ ਹਿੰਦੀ ਫਿਲਮ ਬਣ ਗਈ ਹੈ। ਪਹਿਲੇ ਨੰਬਰ 'ਤੇ 'ਬਾਹੂਬਲੀ' ਦਾ ਹਿੰਦੀ ਵਰਜਨ ਹੈ ਤੇ ਤੀਜੇ 'ਤੇ 'ਜੁੜਵਾ 2' ਹੈ।

ਦੂਜਾ-2017 ਦੀਆਂ ਸਭ ਵੱਡੀਆਂ ਫਿਲਮਾਂ ਨੂੰ ਛੱਡਦੇ ਹੋਏ 'ਗੋਲਮਾਲ ਅਗੇਨ' ਇਸ ਸਾਲ ਦੀ ਸਭ ਤੋਂ ਸ਼ਾਨਦਾਰ ਓਪਨਰ ਫਿਲਮ ਬਣ ਗਈ ਹੈ। ਪਹਿਲੇ ਦਿਨ ਫਿਲਮ ਨੇ ਬਾਕਸ ਆਫਿਸ 'ਤੇ 30 ਕਰੋੜ ਤੋਂ ਜ਼ਿਆਦਾ ਦੀ ਓਪਨਿੰਗ ਕੀਤੀ। ਇਸ ਦੇ ਨਾਲ ਹੀ 'ਟਿਊਬਲਾਈਟ' ਨੇ 21 ਕਰੋੜ ਤੇ 'ਰਈਸ' ਨੇ 20 ਕਰੋੜ ਦੀ ਓਪਨਿੰਗ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ।

ਤੀਜਾ-'ਗੋਲਮਾਲ ਅਗੇਨ' 2017 ਦੀ ਸਭ ਤੋਂ ਤੇਜ਼ 100 ਕਰੋੜ ਦੇ ਕਲੱਬ 'ਚ ਐਂਟਰੀ ਲੈਣ ਵਾਲੀ ਫਿਲਮ ਬਣ ਚੁੱਕੀ ਹੈ। 'ਗੋਲਮਾਲ' ਤੋਂ ਪਹਿਲਾਂ ਇਸ ਲਿਸਟ 'ਚ ਸ਼ਾਹਰੁਖ ਖਾਨ ਦੀ 'ਹੈਪੀ ਨਿਊ ਯਾਰਕ' ਤੇ ਸਲਮਾਨ ਖਾਨ ਦੀ 'ਪ੍ਰੇਮ ਰਤਨ ਧਨ ਪਾਓ' ਨੇ ਜਗ੍ਹਾ ਬਣਾਈ ਸੀ।

ਚੌਥਾ-'ਗੋਲਮਾਲ' ਸੀਰੀਜ਼ ਦੀ ਸਭ ਤੋਂ ਸਫਲ ਫਿਲਮ 'ਗੋਲਮਾਲ 3' ਨੇ 106 ਕਰੋੜ ਦੀ ਕਮਾਈ ਕੀਤੀ ਹੈ ਜਦਕਿ 'ਗੋਲਮਾਲ ਅਗੇਨ' ਨੇ 130 ਕਰੋੜ ਦੀ ਕਮਾਈ ਪਾਰ ਕਰਨ ਦੇ ਕਰੀਬ ਹੈ।

ਪੰਜਵਾ-'ਗੋਲਮਾਲ ਅਗੇਨ' ਦੀਵਾਲੀ 'ਤੇ ਰਿਲੀਜ਼ ਹੋਈ ਟੌਪ 3 ਦੀਵਾਲੀ ਓਪਨਰ ਫਿਲਮਾਂ 'ਚ ਸ਼ਾਮਲ ਹੋ ਚੁੱਕੀ ਹੈ। 'ਗੋਲਮਾਲ' ਤੋਂ ਪਹਿਲਾਂ ਲਿਸਟ 'ਚ ਸ਼ਾਹਰੁਖ ਖਾਨ ਦੀ 'ਹੈਪੀ ਨਿਊ ਈਅਰ' ਤੇ ਸਲਮਾਨ ਖਾਨ ਦੀ 'ਪ੍ਰੇਮ ਰਤਨ ਧਨ ਪਾਓ' ਨੇ ਜਗ੍ਹਾ ਬਣਾਈ ਹੈ।

ਛੇਵਾਂ-ਇੰਟਰਨੈੱਸ਼ਨਲ ਮਾਰਕੀਟ 'ਚ ਅਜੇ ਦੇਵਗਨ ਦੀ ਸਭ ਤੋਂ ਵੱਡੀ ਓਪਨਰ ਫਿਲਮ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਅਜੇ ਦੇਵਗਨ ਦੀ 'ਸਿੰਘਮ ਰਿਟਰਨਜ਼' ਤੇ 'ਸਨ ਆਫ ਸਰਦਾਰ' ਨਾਂ ਸ਼ਾਮਲ ਸੀ।

ਸਤਵਾਂ-ਅਜੇ ਦੇਵਗਨ ਅਤੇ ਰੋਹਿਤ ਸ਼ੈੱਟੀ ਦੀ ਜੋੜੀ ਬਾਲੀਵੁੱਡ 'ਚ 100 ਕਰੋੜ ਕਲੱਬ ਦੀ ਬੈਸਟ ਨਿਰਦੇਸ਼ਕ ਜੋੜੀ ਬਣ ਗਈ ਹੈ। ਇਨ੍ਹਾਂ ਦੋਵਾਂ ਦੀ 'ਗੋਲਮਾਲ 2' , 'ਗੋਲਮਾਲ 3', 'ਸਿੰਘਮ', 'ਸਿੰਘਮ ਰਿਟਰਨਜ਼', 'ਬੋਲ ਬੱਚਨ' ਤੇ ਹੁਣ 'ਗੋਲਮਾਲ ਅਗੇਨ' ਨੇ 100 ਕਰੋੜ ਦੇ ਕਲੱਬ 'ਚ ਜਗ੍ਹਾ ਬਣਾਈ ਹੈ।

ਅੱਠਵਾਂ-ਫਿਲਮ 'ਧੂਮ' ਦੀ ਸੀਰੀਜ਼ ਤੋਂ ਬਾਅਦ 'ਗੋਲਮਾਲ' ਸੀਰੀਜ਼ ਬਾਲੀਵੁੱਡ ਦੀ ਸਭ ਤੋਂ ਸਫਲ ਸੀਰੀਜ਼ ਬਣ ਸਕਦੀ ਹੈ। ਫਿਲਮ ਨੇ ਕੁੱਲ ਮਿਲਾਕੇ (ਭਾਰਤ ਤੇ ਵਿਦੇਸ਼ਾਂ) 175.19 ਕਰੋੜ ਦੀ ਕਮਾਈ ਕਰ ਲਈ ਹੈ।