ਨਵੀਂ ਦਿੱਲੀ: ਵੱਡੇ ਪਰਦੇ ਦੇ ਕਲਾਕਾਰ ਅਕਸ਼ੈ ਕੁਮਾਰ ਛੋਟੇ ਪਰਦੇ 'ਤੇ 'ਦ ਲਾਫਟਰ ਚੈਲੇਂਜ' ਰਾਹੀਂ ਹਾਸਿਆਂ ਦੇ ਸ਼ਰਾਟੇ ਛੱਡਦੇ ਇੱਕ ਵਿਵਾਦ ਵਿੱਚ ਫਸ ਗਏ ਹਨ। ਸ਼ੋਅ ਵਿੱਚ ਬਤੌਰ ਜੱਜ ਆਪਣੀ ਸਾਥਣ ਮੱਲਿਕਾ ਦੁਆ ਨੂੰ ਅਕਸ਼ੈ ਨੇ ਕੁਝ ਅਜਿਹੇ ਸ਼ਬਦ ਕਹਿ ਦਿੱਤੇ ਕਿ ਉਸ ਦੀ ਨਿੰਦਾ ਹੋ ਰਹੀ ਹੈ। ਭਾਰਤੀ ਸੰਸਕਾਰਾਂ ਦਾ ਸਬੂਤ ਦਿੰਦਿਆ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਨੇ ਹੁਣ ਟਵਿੱਟਰ ਰਾਹੀਂ ਆਪਣੇ ਪਤੀ ਦਾ ਹੀ ਸਾਥ ਦਿੱਤਾ ਹੈ।


ਟਵਿੰਕਲ ਨੇ ਟਵਿੱਟਰ 'ਤੇ ਲਿਖਿਆ ਕਿ ਇਹ ਵਿਵਾਦ ਸਿਰਫ ਸ਼ਬਦਾਂ ਦੀ ਹੀ ਖੇਡ ਹੈ। ਉਸ ਨੇ ਆਪਣੀ ਪੋਸਟ ਵਿੱਚ 'ਵਜਾਉਣ' ਸ਼ਬਦ ਦੇ ਭਾਂਤ-ਭਾਂਤ ਦੇ ਅਰਥ ਦੱਸੇ। ਉਸ ਨੇ ਕਿਹਾ ਕਿ ਇਹ ਸ਼ਬਦ ਤਾਂ ਸਾਰੇ ਮਰਦ ਤੇ ਔਰਤਾਂ ਵਰਤਦੇ ਹਨ, ਜਿਵੇਂ- ਮੈਂ ਉਸ ਨੂੰ ਵਜਾਉਣ ਜਾ ਰਿਹਾਂ ਹਾਂ/ਮੈਂ ਉਸ ਦੀ ਵਜਾਉਣ ਜਾ ਰਹੀ ਹਾਂ ਜਾਂ ਅੱਜ ਤਾਂ ਮੇਰੀ ਵੱਜੀ ਪਈ ਹੈ।

[embed]https://twitter.com/mrsfunnybones/status/924503377454813185[/embed]

ਅਕਸ਼ੈ ਦੀ ਪਤਨੀ ਨੇ ਇੱਕ ਐਫ.ਐਮ. ਰੇਡੀਓ 'ਪ੍ਰਚਾਰ-ਸਤਰ', "ਬਜਾਤੇ ਰਹੋ" ਦੀ ਵੀ ਵਿਆਖਿਆ ਕੀਤੀ। ਉਸ ਨੇ ਕਿਹਾ ਕਿ ਇਸ ਲਾਈਨ ਦਾ ਵਰਤੋਂ ਸੈਕਸ ਲਈ ਨਹੀਂ ਕੀਤੀ ਜਾ ਸਕਦੀ। ਉਸ ਨੇ ਇਹ ਵੀ ਕਿਹਾ ਕਿ ਮੱਲਿਕਾ ਦੂਆ ਦੇ ਪਿਤਾ ਦਾ ਇਹ ਕਹਿਣਾ ਕਿ ਮੈਂ ਇਸ ਬੇਵਕੂਫ ਅਕਸ਼ੈ ਕੋ ਪੇਂਚ ਕਰ ਦੂੰਗਾ, ਨੂੰ ਇਸੇ ਤਰ੍ਹਾਂ ਸਮਝਣਾ ਚਾਹੀਦਾ ਹੈ ਜਾਂ ਘੁੰਮਾ ਫਿਰਾ ਕੇ ਸਮਝਣਾ ਚਾਹੀਦਾ ਹੈ?

ਕੀ ਹੈ ਪੂਰਾ ਮਾਮਲਾ-

ਕਾਮੇਡੀ ਸ਼ੋਅ 'ਦ ਲਾਫਟਰ ਚੈਲੇਂਜ' ਦੌਰਾਨ ਇੱਕ ਪੇਸ਼ਕਾਰ ਸ਼ਿਆਮ ਰੰਗੀਲਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਨਕਲ ਤੋਂ ਬਾਅਦ ਸਾਰੇ ਹੱਸ ਰਹੇ ਸਨ। ਜੱਜਾਂ ਨੂੰ ਉਸ ਦੀ ਪੇਸ਼ਕਾਰੀ ਕਾਫੀ ਵਧੀਆ ਲੱਗੀ। ਇਸ ਲਈ ਅਕਸ਼ੈ, ਮੱਲਿਕਾ, ਜਾਕਿਰ ਤੇ ਹੁਸੈਨ ਦਲਾਲ ਸਭ ਤੋਂ ਵਧੀਆ ਪੇਸ਼ਕਾਰੀ ਕਰਨ ਵਾਲੇ ਉਮੀਦਵਾਰ ਲਈ ਸ਼ੋਅ ਦੀ ਇੱਕ ਰਸਮ ਅਦਾ ਕਰਨ ਲਈ ਜਾਂਦੇ ਹਨ।

ਇਹ ਇੱਕ ਘੰਟੀ ਹੈ, ਜਿਸ ਨੂੰ ਸਾਰੇ ਜੱਜ ਮਿਲ ਕੇ ਖੜਕਾਉਂਦੇ ਹਨ। ਉਸ ਦਿਨ ਜਦੋਂ ਮੱਲਿਕਾ ਨੇ ਇਹ ਘੰਟੀ ਵਜਾਈ ਤਾਂ ਉਸ ਦੇ ਪਿੱਛੇ ਖੜ੍ਹੇ ਅਕਸ਼ੈ ਨੇ ਕਿਹਾ,"ਆਪ ਘੰਟੀ ਬਜਾਓ, ਮੈਂ ਆਪ ਕੋ ਬਜਾਤਾ ਹੂੰ..।" ਇਸ ਗੱਲ ਤੋਂ ਇਹ ਸਾਰਾ ਵਿਵਾਦ ਖੜ੍ਹਾ ਹੋ ਗਿਆ।