ਪੜਚੋਲ ਕਰੋ
ਅਕਸ਼ੇ ਨੇ ਸ਼ਹੀਦ ਲਈ ਦਿੱਤੇ 9 ਲੱਖ ਰੁਪਏ !

ਮੁੰਬਈ: ਅਦਾਕਾਰ ਅਕਸ਼ੇ ਕੁਮਾਰ ਨੇ ਬੀ.ਐਸ.ਐਫ. ਦੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ 9 ਲੱਖ ਰੁਪਏ ਦਿੱਤੇ ਹਨ। ਜੰਮੂ-ਕਸ਼ਮੀਰ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੇ ਹਮਲੇ ਵਿੱਚ ਜਵਾਨ ਗੁਰਨਾਮ ਸਿੰਘ ਸ਼ਹੀਦ ਹੋ ਗਿਆ ਸੀ। ਹੋਰ ਵੀ ਬਾਲੀਵੁੱਡ ਅਦਾਕਾਰਾਂ ਨੇ ਟਵਿਟਰ 'ਤੇ ਅਫਸੋਸ ਜ਼ਾਹਿਰ ਕੀਤਾ ਸੀ ਪਰ ਕਿਸੇ ਨੇ ਵੀ ਅਕਸ਼ੇ ਵਾਂਗ ਪਰਿਵਾਰ ਦੀ ਮਦਦ ਨਹੀਂ ਕੀਤੀ। ਅਕਸ਼ੇ ਭਾਵੇਂ ਪਾਕਿਸਤਾਨੀ ਅਦਾਕਾਰਾਂ ਦੀ ਕੰਟਰੋਵਰਸੀ 'ਤੇ ਕੁਝ ਨਾ ਬੋਲੇ ਹੋਣ ਪਰ ਉਨ੍ਹਾਂ ਦਾ ਇਹ ਕਦਮ ਬੇਹੱਦ ਸਹਾਈ ਹੋਵੇਗਾ। ਅਕਸ਼ੇ ਪਹਿਲਾਂ ਵੀ ਮਹਾਰਾਸ਼ਟਰ ਦੇ ਕਿਸਾਨਾਂ ਲਈ ਦਾਨ ਕਰ ਚੁੱਕੇ ਹਨ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ




















