ਪੜਚੋਲ ਕਰੋ
Advertisement
Akshay Kumar in Man vs WIld: ਖਤਰੋਂ ਕੇ ਖਿਡਾਰੀ ਅਕਸ਼ੇ ਹੁਣ ਕਰ ਰਹੇ ਐਡਵੈਂਚਰ ਦੀ ਤਿਆਰੀ, ਬੇਅਰ ਗ੍ਰਿਲਜ਼ ਨਾਲ ਆਉਣਗੇ ਨਜ਼ਰ, ਵੇਖੋ ਵੀਡੀਓ
ਇਸ ਸਾਲ ਜਨਵਰੀ ਵਿੱਚ ਅਕਸ਼ੇ ਦੇ ਇਸ ਸ਼ੋਅ ਦੀ ਸ਼ੂਟਿੰਗ ਦੀ ਖ਼ਬਰ ਸਭ ਤੋਂ ਪਹਿਲਾਂ ਸਾਹਮਣੇ ਆਈ ਸੀ। ਇਸ ਸ਼ੋਅ ਵਿੱਚ ਅਕਸ਼ੇ ਤੇ ਬੇਅਰ ਗ੍ਰਿਲਜ਼ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਵਿੱਚ ਜੰਗਲ ਦੇ ਹਾਲਾਤ ਦਾ ਸਾਹਮਣਾ ਕਰਨਗੇ।
ਮੁੰਬਈ: ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਵੀ ਡਿਸਕਵਰੀ ਚੈਨਲ ਦੇ ਐਡਵੈਂਚਰ ਸ਼ੋਅ ‘ਇੰਟੂ ਦ ਵਾਈਲਡ’ ਵਿੱਚ ਨਜ਼ਰ ਆਉਣਗੇ। ਅਕਸ਼ੇ ਇਸ ਸ਼ੋਅ ਦੇ ਹੋਸਟ ਬੀਅਰ ਗ੍ਰਿਲਜ਼ ਨਾਲ ਜੰਗਲ ਵਿੱਚ ਐਡਵੈਂਚਰ ਦਾ ਅਨੰਦ ਲੈਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ਅਕਸ਼ੇ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਦਾ ਟੀਜ਼ਰ ਰਿਲੀਜ਼ ਕੀਤਾ ਹੈ।
ਅਕਸ਼ੇ ਨੇ ਆਪਣੇ ਟਵਿੱਟਰ ਅਕਾਊਂਟ ‘ਤੇ 20 ਸੈਕਿੰਡ ਦਾ ਟੀਜ਼ਰ ਵੀਡੀਓ ਪੋਸਟ ਕੀਤਾ, ਜਿਸ ਨਾਲ ਉਨ੍ਹਾਂ ਨੇ ਵੱਖਰੇ ਢੰਗ ਨਾਲ ਲਿਖਿਆ, "ਤੁਹਾਨੂੰ ਪਤਾ ਹੈ ਕਿ ਮੈਂ ਪਾਗਲ ਹਾਂ, ਪਰ ਸਿਰਫ ਜੰਗਲ ਵਿੱਚ ਜਾਣ ਲਈ ਪਾਗਲ ਹਾਂ। #IntoTheWildWithBearGrylls”
ਦੱਸ ਦਈਏ ਕਿ ਸ਼ੋਅ ਡਿਸਕਵਰੀ ਪਲੱਸ ਚੈਨਲ ‘ਤੇ 11 ਸਤੰਬਰ ਨੂੰ ਰਾਤ 8 ਵਜੇ ਪ੍ਰੀਮੀਅਰ ਹੋਵੇਗਾ। ਇਸ ਤੋਂ ਬਾਅਦ ਸ਼ੋਅ ਨੂੰ ਡਿਸਕਵਰੀ ਦੇ ਆਮ ਚੈਨਲ ‘ਤੇ ਸੋਮਵਾਰ 14 ਸਤੰਬਰ ਨੂੰ ਰਾਤ ਨੂੰ 8 ਵਜੇ ਵੀ ਦੇਖਿਆ ਜਾ ਸਕਦਾ ਹੈ। ਇਸ ਸ਼ੋਅ ਦੀ ਸ਼ੂਟਿੰਗ ਜਨਵਰੀ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਰਕੇ ਲੌਕਡਾਊਨ ਤੋਂ ਬਹੁਤ ਪਹਿਲਾਂ ਕੀਤੀ ਗਈ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904You thinking I mad… but mad only going into the wild. #IntoTheWildWithBearGrylls@BearGrylls @DiscoveryPlusIn @DiscoveryIN pic.twitter.com/q5LXat2xdL
— Akshay Kumar (@akshaykumar) August 21, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement