Alia Bhatt-Ranbir Kapoor Wedding: ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਨੂੰ ਤਿੰਨ ਦਿਨ ਹੋ ਚੁੱਕੇ ਹਨ ਪਰ ਵਿਆਹ ਸਮਾਗਮ ਦੀਆਂ ਅਣਦੇਖੀਆਂ ਤਸਵੀਰਾਂ ਅਜੇ ਵੀ ਬਰਕਰਾਰ ਹਨ। ਐਤਵਾਰ ਨੂੰ ਆਲੀਆ ਦੇ ਫੈਨ ਕਲੱਬ ਨੇ ਇੰਸਟਾਗ੍ਰਾਮ 'ਤੇ ਵਿਆਹ ਅਤੇ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵਿਆਹ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ 'ਚ ਆਲੀਆ ਅਤੇ ਰਣਬੀਰ ਕੇਕ ਦੇ ਸਾਹਮਣੇ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।
ਆਲੀਆ ਭੱਟ ਅਤੇ ਰਣਬੀਰ ਦੇ ਵਿਆਹ ਵਾਲੇ ਦਿਨ ਦੀ ਇਹ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਆਲੀਆ ਰਣਬੀਰ ਦੀ ਕਿੱਸ ਕਰਦੀ ਤਸਵੀਰ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਰਣਬੀਰ ਕਪੂਰ ਆਲੀਆ ਭੱਟ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।







ਮਹਿੰਦੀ ਸੈਰੇਮਨੀ ਦੀ ਇਸ ਤਸਵੀਰ 'ਚ ਰਣਬੀਰ ਆਲੀਆ ਤੋਂ ਇਲਾਵਾ ਰਣਬੀਰ ਦੀ ਮਾਂ ਨੀਤੂ ਕਪੂਰ, ਫਿਲਮਕਾਰ ਕਰਨ ਜੌਹਰ, ਅਭਿਨੇਤਰੀ ਕਰਿਸ਼ਮਾ ਕਪੂਰ ਅਤੇ ਕਈ ਮਹਿਮਾਨ ਨਜ਼ਰ ਆ ਰਹੇ ਹਨ। ਤਸਵੀਰ 'ਚ ਇਹ ਸਾਰੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।


14 ਅਪ੍ਰੈਲ ਨੂੰ ਹੋਇਆ ਸੀ ਵਿਆਹ 
ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ 14 ਅਪ੍ਰੈਲ ਨੂੰ ਮੁੰਬਈ ਦੇ ਵਾਸਤੂ ਸਥਿਤ ਰਣਬੀਰ ਕਪੂਰ ਦੇ ਘਰ ਹੋਇਆ ਸੀ। ਦੋਹਾਂ ਸਿਤਾਰਿਆਂ ਦੇ ਵਿਆਹ 'ਚ ਸਿਰਫ ਬੇਹੱਦ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਵਿਆਹ 'ਚ ਪਰਿਵਾਰ ਤੋਂ ਇਲਾਵਾ ਰਣਬੀਰ ਅਤੇ ਆਲੀਆ ਦੇ ਖਾਸ ਦੋਸਤਾਂ ਨੂੰ ਹੀ ਦਾਅਵਤ ਦਿੱਤੀ ਗਈ ਸੀ। ਵਿਆਹ ਤੋਂ ਪਹਿਲਾਂ ਰਣਬੀਰ ਆਲੀਆ ਦੀ ਮਹਿੰਦੀ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਬਾਅਦ 'ਚ ਆਲੀਆ ਭੱਟ ਨੇ ਖੁਦ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ।




ਵਿਆਹ ਤੋਂ ਬਾਅਦ ਦਿੱਤੀ ਖਾਸ ਪਾਰਟੀ 
ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਵਿਆਹ ਦੇ ਦੋ ਦਿਨ ਬਾਅਦ ਸ਼ਨੀਵਾਰ ਰਾਤ ਨੂੰ ਵਾਸਤੂ ਵਿੱਚ ਆਪਣੇ ਦੋਸਤਾਂ ਅਤੇ ਫਿਲਮੀ ਸਿਤਾਰਿਆਂ ਲਈ ਇੱਕ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ। ਉਨ੍ਹਾਂ ਦੇ ਵਿਆਹ ਦੇ ਜਸ਼ਨ 'ਚ ਕਈ ਸਿਤਾਰੇ ਪਹੁੰਚੇ, ਜਿਨ੍ਹਾਂ 'ਚ ਸ਼ਾਹਰੁਖ ਖਾਨ, ਗੌਰੀ ਖਾਨ, ਕਰਨ ਜੌਹਰ, ਅਰਜੁਨ ਕਪੂਰ, ਮਲਾਇਕਾ ਅਰੋੜਾ, ਤਾਰਾ ਸੁਤਾਰੀਆ ਅਤੇ ਕਰਿਸ਼ਮਾ ਕਪੂਰ ਵਰਗੇ ਸਿਤਾਰੇ ਸ਼ਾਮਲ ਸਨ।