ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਫਾਲੋਅਰਜ਼ ਵਧਣ ਦੀਆਂ ਖਬਰਾਂ ਰੋਜ਼ ਆਉਂਦੀਆਂ ਹਨ। ਕਦੇ ਕੋਈ ਕਿਸੇ ਤੋਂ ਅੱਗੇ ਨਿਕਲ ਜਾਂਦਾ ਹੈ ਤੇ ਕਦੇ ਕੋਈ ਪਿੱਛੇ ਰਹਿ ਜਾਂਦਾ ਹੈ। ਹੁਣ ਅਚਾਨਕ ਬਾਲੀਵੁੱਡ ਦੇ ਬਿੱਗ-ਬੀ ਅਮਿਤਾਭ ਬੱਚਨ ਦੇ ਫਾਲੋਅਰਜ਼ ਟਵਿੱਟਰ 'ਤੇ ਘਟ ਗਏ ਹਨ। ਉਨ੍ਹਾਂ ਟਵਿੱਟਰ ਰਾਹੀਂ ਹੀ ਦੱਸਿਆ ਕਿ ਇੱਕ ਦਿਨ ਵਿੱਚ ਉਨ੍ਹਾਂ ਦੇ ਫਾਲੋਅਰਜ਼ ਦੋ ਲੱਖ ਘੱਟ ਹੋ ਗਏ। ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ ਖੂਬ ਤਰੱਕੀ ਕੀਤੀ ਤੇ ਉਹ ਸਭ ਤੋਂ ਜ਼ਿਆਦਾ ਫਾਲੋਅਰਜ਼ ਵਾਲੇ ਬਾਲੀਵੁੱਡ ਸਟਾਰ ਬਣ ਗਏ ਹਨ। ਹੁਣ ਤੱਕ ਅਮਿਤਾਭ ਬੱਚਨ ਨੰਬਰ ਵਨ ਸਨ।
https://twitter.com/SrBachchan/status/966624605510148096
ਬਿੱਗ ਬੀ ਨੇ ਲਿਖਿਆ, "ਉਹ ਟਵਿੱਟਰ ਵਾਲੇ ਭਰਾ ਜੀ ਜਾਂ ਭੈਣ ਜੀ ਅਸੀਂ ਕੁਝ ਛਾਪ ਰਹੇ ਹਾਂ ਤੇ ਤੁਸੀਂ ਛਪਣ ਨਹੀਂ ਦੇ ਰਹੇ। ਇੱਕ ਦਿਨ ਵਿੱਚ ਹੀ 2 ਲੱਖ ਫਾਲੋਅਰਜ਼ ਘੱਟ ਗਏ। ਹੁਣ ਇੰਨਾ ਵੀ ਜ਼ੁਲਮ ਨਾ ਕਰੋ।" ਇਸ ਤੋਂ ਪਹਿਲਾਂ ਵੀ ਇੱਕ ਵਾਰ ਅਮਿਤਾਭ ਬੱਚਨ ਫਾਲੋਅਰਜ਼ ਘਟਾਏ ਜਾਣ ਦੀ ਸ਼ਿਕਾਇਤ ਕਰ ਚੁੱਕੇ ਹਨ।
https://twitter.com/SrBachchan/status/958763306075877377
ਉਨ੍ਹਾਂ ਟਵਿੱਟਰ ਛੱਡਣ ਦੀ ਗੱਲ ਵੀ ਆਖੀ ਸੀ ਪਰ ਛੱਡਿਆ ਨਹੀਂ। ਉਸ ਵੇਲੇ ਉਨ੍ਹਾਂ ਦੇ ਫਾਲੋਅਰਜ਼ ਸ਼ਾਹਰੁਖ ਦੇ ਬਰਾਬਰ ਹੋ ਗਏ ਸੀ ਪਰ ਹੁਣ ਉਹ ਸ਼ਾਹਰੁਖ ਤੋਂ ਪਿੱਛੇ ਰਹਿ ਗਏ ਹਨ। ਸ਼ਾਹਰੁਖ ਖਾਨ ਦੇ 33.5 ਮਿਲੀਅਨ ਫਾਲੋਅਰਜ਼ ਹਨ। ਬਿੱਗ-ਬੀ ਦੇ ਹੁਣ 33.1 ਮਿਲੀਅਨ ਫਾਲੋਅਰਜ਼ ਰਹਿ ਗਏ ਹਨ।