ਪੜਚੋਲ ਕਰੋ
ਐਂਜਲੀਨਾ ਨੇ ਕੀਤਾ ਪਿੱਟ ਨੂੰ ਬਲੌਕ !

ਵਾਸ਼ਿੰਗਟਨ: ਬਰੈਂਜਲੀਨਾ ਦੇ ਤਲਾਕ ਦੀ ਖਬਰ ਤੋਂ ਬਾਅਦ ਹੁਣ ਇੱਕ ਹੋਰ ਸ਼ੌਕਿੰਗ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਐਂਜਲੀਆ ਨੇ ਬ੍ਰੈੱਡ ਪਿੱਟ ਦੇ ਸਾਰੇ ਫੋਨ ਨੰਬਰ ਬਲੌਕ ਕਰ ਦਿੱਤੇ ਹਨ। ਇੱਕ ਮੈਗਜ਼ੀਨ ਮੁਤਾਬਕ ਨਾ ਹੀ ਐਂਜਲੀਆ ਹੋਰ ਵੀ ਕਿਸੇ ਨੰਬਰ ਨੂੰ ਰਿਪਲਾਈ ਕਰ ਰਹੀ ਹੈ। ਮੈਗਜ਼ੀਨ ਨੇ ਲਿਖਿਆ ਹੈ, ਜਦੋਂ ਦਾ ਪਿੱਟ ਨੂੰ ਇਸ ਖਬਰ ਬਾਰੇ ਪਤਾ ਲੱਗਿਆ ਹੈ, ਉਹ ਪੂਰੀ ਤਰ੍ਹਾਂ ਸਦਮੇ ਵਿੱਚ ਹੈ। ਉਸ ਨੂੰ ਅੰਦਾਜ਼ਾ ਸੀ ਕਿ ਸ਼ਾਇਦ ਐਂਜਲੀਨਾ ਤਲਾਕ ਮੰਗੇਗੀ ਪਰ ਇਸ ਤਰ੍ਹਾਂ ਉਸ ਨੂੰ ਨਹੀਂ ਪਤਾ ਸੀ। ਬ੍ਰੈੱਡ ਨੂੰ ਇੰਨਾ ਵੀ ਸਮਾਂ ਨਹੀਂ ਦਿੱਤਾ ਗਿਆ ਕਿ ਉਹ ਆਪਣੇ ਲਈ ਵਕੀਲ ਕਰ ਲਏ। ਬ੍ਰੈੱਡ ਤੇ ਐਂਜਲੀਨਾ ਦੋਵੇਂ ਫਿਲਹਾਲ ਆਪਣੇ 6 ਬੱਚਿਆਂ ਲਈ ਚਿੰਤਤ ਹਨ। ਐਂਜਲੀਨਾ ਨੇ ਸਾਰੇ ਬੱਚਿਆਂ ਦੀ ਕਸਟਡੀ ਦੀ ਮੰਗ ਰੱਖੀ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















