ਦੁਲਹਨ ਬਣੇਗੀ ਮਲਾਇਕਾ ਅਰੋੜਾ, ਅਰਜੁਨ ਕਪੂਰ ਨਾਲ ਸੱਤ ਫੇਰੇ ਲੈ ਕੇ ਹਮਸਫਰ ਬਣਨ ਨੂੰ ਤਿਆਰ ?
ਬਾਲੀਵੁੱਡ ਦੀ ਸਭ ਤੋਂ ਰੋਮਾਂਟਿਕ ਤੇ ਪਿਆਰੀ ਜੋੜੀ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਜਲਦ ਹੀ ਹਮੇਸ਼ਾ ਲਈ ਇੱਕ ਹੋ ਸਕਦੇ ਹਨ। ਖਬਰਾਂ ਦੀ ਮੰਨੀਏ ਤਾਂ ਅਰਜੁਨ ਤੇ ਮਲਾਇਕਾ ਆਪਣੇ ਪਿਆਰ ਦੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਲਈ ਬਿਲਕੁੱਲ ਤਿਆਰ ਹਨ।
ਬਾਲੀਵੁੱਡ ਦੀ ਸਭ ਤੋਂ ਰੋਮਾਂਟਿਕ ਤੇ ਪਿਆਰੀ ਜੋੜੀ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਜਲਦ ਹੀ ਹਮੇਸ਼ਾ ਲਈ ਇੱਕ ਹੋ ਸਕਦੇ ਹਨ। ਖਬਰਾਂ ਦੀ ਮੰਨੀਏ ਤਾਂ ਅਰਜੁਨ ਤੇ ਮਲਾਇਕਾ ਆਪਣੇ ਪਿਆਰ ਦੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਲਈ ਬਿਲਕੁੱਲ ਤਿਆਰ ਹਨ। ਜੀ ਹਾਂ, ਲਵ ਬਰਡਜ਼ ਦੇ ਵਿਆਹ ਦੀਆਂ ਖਬਰਾਂ ਜ਼ੋਰਾਂ 'ਤੇ ਹਨ।
ਕੀ ਇਸ ਸਾਲ ਹੋਵੇਗਾ ਅਰਜੁਨ-ਮਲਾਇਕਾ ਦਾ ਵਿਆਹ?
ਮੀਡੀਆ ਰਿਪੋਰਟਾਂ ਮੁਤਾਬਕ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਵਿਆਹ ਕਰਕੇ ਇਕ-ਦੂਜੇ ਦੇ ਸਾਥੀ ਬਣਨ ਦੀ ਯੋਜਨਾ ਬਣਾ ਰਹੇ ਹਨ। ਚਰਚਾ ਹੈ ਕਿ ਰੋਮਾਂਟਿਕ ਜੋੜਾ ਅਰਜੁਨ ਤੇ ਮਲਾਇਕਾ ਇਸ ਸਾਲ ਨਵੰਬਰ ਜਾਂ ਦਸੰਬਰ ਦੇ ਮਹੀਨੇ ਸਰਦੀਆਂ ਵਿੱਚ ਵਿਆਹ ਕਰਵਾ ਸਕਦੇ ਹਨ।
ਵਿਆਹ ਤੋਂ ਬਾਅਦ ਜੋੜੇ ਦੀ ਹੋਵੇਗੀ ਸ਼ਾਨਦਾਰ ਪਾਰਟੀ!
ਖਬਰਾਂ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਨਵੇਂ ਟਰੈਂਡ ਨੂੰ ਦੇਖਦੇ ਹੋਏ ਅਰਜੁਨ ਅਤੇ ਮਲਾਇਕਾ ਇੰਟੀਮੇਟ ਵਿਆਹ ਕਰਨਾ ਚਾਹੁੰਦੇ ਹਨ। ਦੋਵਾਂ ਦਾ ਵਿਆਹ ਮੁੰਬਈ 'ਚ ਆਪਣੇ ਕਰੀਬੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ 'ਚ ਹੋਵੇਗਾ। ਆਪਣੇ ਵਿਆਹ ਨੂੰ ਰਜਿਸਟਰ ਕਰਵਾਉਣ ਤੋਂ ਬਾਅਦ ਅਰਜੁਨ ਤੇ ਮਲਾਇਕਾ ਪਰਿਵਾਰ ਤੇ ਇੰਡਸਟਰੀ ਦੇ ਲੋਕਾਂ ਲਈ ਇੱਕ ਸ਼ਾਨਦਾਰ ਵਿਆਹ ਦੀ ਪਾਰਟੀ ਵੀ ਹੋਸਟ ਕਰ ਸਕਦੇ ਹਨ।
ਕੀ ਸਾੜੀ ਪਾ ਕੇ ਅਰਜਨ ਦੀ ਦੁਲਹਨ ਬਣੇਗੀ ਮਲਾਇਕਾ?
ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਮਲਾਇਕਾ ਆਪਣੇ ਵਿਆਹ 'ਤੇ ਲਹਿੰਗਾ ਨਹੀਂ ਸਗੋਂ ਸਿੰਪਲ ਤੇ ਕਲਾਸੀ ਸਾੜੀ ਪਹਿਨੇਗੀ। ਇਸ ਦੇ ਨਾਲ ਹੀ ਅਰਜੁਨ ਇਸ ਖਾਸ ਮੌਕੇ 'ਤੇ ਕੁੜਤਾ ਪਹਿਨਣਗੇ। ਵਿਆਹ ਤੋਂ ਬਾਅਦ ਵੈਡਿੰਗ ਪਾਰਟੀ 'ਚ ਲਵ ਬਰਡ ਵੈਸਟਰਨ ਆਊਟਫਿਟ 'ਚ ਕਹਿਰ ਢਾਹੁੰਣ ਲਈ ਤਿਆਰ ਹੈ।
ਅਰਜੁਨ ਤੇ ਮਲਾਇਕਾ ਦੇ ਵਿਆਹ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਹੁਣ ਦੋਵਾਂ ਦੇ ਸਰਦੀਆਂ ਦੇ ਵਿਆਹ ਦੀਆਂ ਖਬਰਾਂ ਨੇ ਫ਼ੈਨਜ ਨੂੰ ਬਹੁਤ ਉਤਸ਼ਾਹਿਤ ਕਰ ਦਿੱਤਾ ਹੈ। ਹੁਣ ਦੇਖਦੇ ਹਾਂ ਕਿ ਬਾਲੀਵੁੱਡ ਦੀ ਇਹ ਜੋੜੀ ਕਦੋਂ ਵਿਆਹ ਕਰਵਾਉਂਦੀ ਹੈ।