ਮੁੰਬਈ: 'ਬਿੱਗ ਬੌਸ 13' ਦੇ ਪਸੰਦੀਦਾ ਕੰਟੈਸਟੈਂਟ ਅਸੀਮ ਰਿਆਜ਼ ਇੱਕ ਵਾਰ ਫਿਰ ਸੁਰਖੀਆਂ 'ਚ ਹਨ। ਖ਼ਬਰ ਹੈ ਕਿ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਹਮਲਾ ਕੀਤਾ ਸੀ। ਅਸੀਮ ਰਿਆਜ਼ ਨੇ ਖੁਦ ਇੱਕ ਵੀਡੀਓ ਜ਼ਰੀਏ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ।


ਅਸੀਮ ਰਿਆਜ਼ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਅਸੀਮ ਦੱਸ ਰਿਹਾ ਹੈ ਕਿ ਜਦੋਂ ਉਹ ਸਾਈਕਲ ਚਲਾ ਰਿਹਾ ਸੀ ਤਾਂ ਬਾਈਕ ਸਵਾਰਾਂ ਨੇ ਉਸ ਨੂੰ ਪਿੱਛੇ ਤੋਂ ਮਾਰਿਆ। ਉਸ ਨੇ ਇਸ ਹਾਦਸੇ ਵਿੱਚ ਲੱਗੀਆਂ ਸੱਟਾਂ ਆਪਣੇ ਫੈਨਸ ਨੂੰ ਦਿਖਾਈਆਂ ਹਨ। ਅਸੀਮ ਦੇ ਮੋਢੇ, ਬਾਹਾਂ ਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ।


ਅਸੀਮ ਰਿਆਜ਼ ਦੇ ਸੱਟਾਂ ਲੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਸ਼ੰਸਕ ਨਿਰਾਸ਼ ਹੋ ਗਏ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਸ ਲਈ ਅਰਦਾਸ ਕਰ ਰਹੇ ਹਨ। ਅਸੀਮ ਰਿਆਜ਼ ਦਾ ਨਾਂ ਟਵਿੱਟਰ 'ਤੇ ਲਗਾਤਾਰ ਟ੍ਰੈਂਡ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕਾਂ ਨੇ ਅਸੀਮ ਬਾਰੇ ਟਵੀਟ ਕੀਤੇ ਹਨ।

ਦੱਸ ਦੇਈਏ ਕਿ ਅਸੀਮ ਰਿਆਜ਼ ਤੋਂ ਪਹਿਲਾਂ ਉਸ ਦੀ ਕਥਿਤ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ 'ਤੇ ਵੀ ਪਿਛਲੇ ਮਹੀਨੇ ਹਮਲਾ ਹੋਇਆ ਸੀ। ਹਿਮਾਂਸ਼ੀ ਨੇ ਦੱਸਿਆ ਸੀ ਕਿ ਉਸ ਦੀ ਕਾਰ ‘ਤੇ ਹਮਲਾ ਹੋਇਆ ਸੀ, ਇੱਥੋਂ ਤੱਕ ਕਿ ਉਸ ਦੀ ਕਾਰ ਦੇ ਟਾਇਰ ਵੀ ਪੰਚਰ ਕਰ ਦਿੱਤੇ ਗਏ ਸੀ।

ਅਸੀਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਨੂੰ ਲੋਕਾਂ ਨੇ ਕਾਫ਼ੀ ਪੰਸਦ ਕੀਤਾ ਹੈ। ਦੋਵੇਂ ਜਲਦੀ ਹੀ ਐਲਬਮ 'ਦਿਲ ਕੋ ਮੈਂ ਦੀ ਕਸਮ' 'ਚ ਫਿਰ ਇਕੱਠੇ ਨਜ਼ਰ ਆਉਣਗੇ। ਇਸ ਮਿਊਜ਼ਿਕ ਐਲਬਮ ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਪੋਸਟਰ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਅਸੀਮ ਰਿਆਜ਼ ਸ਼ਰਟਲੈੱਸ ਹੋ ਪਿਆਨੋ ਵਜਾ ਰਿਹਾ ਹੈ। ਉਸ ਦੇ ਹੱਥ 'ਤੇ ਸੱਟ ਲੱਗੀ ਹੈ। ਉਧਰ ਹਿਮਾਂਸ਼ੀ ਉਨ੍ਹਾਂ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਹੈ। ਦੋਵਾਂ ਵਿਚਾਲੇ ਰੋਮਾਂਸ ਪੋਸਟਰ ਵਿੱਚ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਅਰੀਜੀਤ ਸਿੰਘ ਨੇ ਗਾਇਆ ਹੈ। ਇਹ ਗਾਣਾ 10 ਅਗਸਤ ਨੂੰ ਰਿਲੀਜ਼ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904