ਮੁੰਬਈ: ਸੁਨੀਲ ਸ਼ੈਟੀ ਦੀ ਬੇਟੀ ਆਥਿਆ ਸ਼ੈਟੀ ਨਵਾਜ਼ਉਦੀਨ ਸਿਦੀਕੀ ਦੇ ਅਪੋਜ਼ਿਟ ਨਜ਼ਰ ਆਵੇਗੀ। ਵੈਡਿੰਗ ਕਾਮੇਡੀ 'ਮੋਤੀਚੂਰ ਚਕਨਾਚੂਰ' ਨਾਂ ਦੀ ਇਸ ਫਿਲਮ ਦੀ ਸ਼ੂਟਿੰਗ ਲਖਨਊ 'ਚ ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।


ਆਥਿਆ ਸ਼ੈਟੀ ਨੇ ਨਿਖਿਲ ਅਡਵਾਨੀ ਦੀ ਫਿਲਮ 'ਹੀਰੋ' ਜ਼ਰੀਏ ਬਾਲੀਵੁੱਡ 'ਚ ਪੈਰ ਰੱਖਿਆ ਸੀ। ਇਸ ਤੋਂ ਬਾਅਦ 'ਮੁਬਾਰਕਾਂ' 'ਚ ਅਰਜਨ ਕਪੂਰ ਦੇ ਨਾਲ ਨਜ਼ਰ ਆਈ ਆਥਿਆ ਦੋਵਾਂ ਫਿਲਮਾਂ 'ਚ ਹੀ ਆਪਣੇ ਕਰੀਅਰ ਲਈ ਕੁੱਝ ਬਿਹਤਰ ਨਾ ਕਰ ਸਕੀ।


ਫਿਲਮ 'ਮੋਤੀਚੂਰ ਚਕਨਾਚੂਰ' ਜ਼ਰੀਏ ਦੇਬਮਿੱਤਰ ਹਸਨ ਵੀ ਡਾਇਰੈਕਸ਼ਨ 'ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਰਿਪੋਰਟ ਮੁਤਾਬਕ ਫਿਲਮ ਦੇ ਪ੍ਰੋਡਿਊਸਰ ਰਾਜੇਸ਼ ਭਾਟੀਆ ਨੇ ਕਿਹਾ ਕਿ ਰਾਈਟਰ ਤੇ ਡਾਇਰੈਕਟਰ ਫਿਲਮ ਦੇ ਸਕਰੀਨ ਪਲੇਅ ਅਤੇ ਡਾਇਲਾਗਸ 'ਤੇ ਪਿਛਲੇ ਤਿੰਨ ਸਾਲਾਂ ਤੋਂ ਕੰਮ ਕਰ ਰਹੇ ਹਨ।


ਫਿਲਮ 'ਚ ਨਵਾਜ਼ਉਦੀਨ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ ਉੱਥੇ ਹੀ ਆਥਿਆ ਟਿਪੀਕਲ ਨਾਰਥ ਇੰਡੀਅਨ ਸਮਾਲ ਟਾਊਨ ਗਰਲ ਦੇ ਕਿਰਦਾਰ 'ਚ ਨਜ਼ਰ ਆਵੇਗੀ।