ਮੁੰਬਈ: ਖ਼ਬਰਾਂ ਨੇ ਕੀ ਸਲਮਾਨ ਦਾ ਸ਼ੋਅ ‘ਦਸ ਕਾ ਦਮ’ ਜਲਦੀ ਹੀ ਆਫ-ਏਅਰ ਹੋ ਸਕਦਾ ਹੈ। ਸਲਮਾਨ ਸੋਨੀ ਟੀਵੀ ‘ਤਟ 9 ਸਾਲ ਬਾਅਦ ਆਪਣਾ ਸ਼ੋਅ ਲੈ ਕੇ ਆਏ ਸੀ, ਪਰ ਸ਼ੋਅ ਨੂੰ ਕੁਝ ਖਸ ਟੀਆਰਪੀ ਨਹੀਂ ਮਿਲੀ। ਪਰ ਸ਼ੋਅ ਅਜੇ ਆਨ-ਏਅਰ ਹੈ। ਸ਼ੁਰੂਆਤ ‘ਚ ਲੋਕਾਂ ਨੇ ਸ਼ੋਅ ਨੂੰ ਪਸੰਦ ਕੀਤਾ ਪਰ ਹੁਣ ਸ਼ੋਅ ਕਾਫੀ ਨਿੱਚੇ ਆ ਚੁੱਕਿਆ ਹੈਅ ਤੇ ਫੈਨਸ ਦਾ ਮਨਣਾ ਹੈ ਕਿ ਸਲਮਾਨ ਦਾ ਸ਼ੋਅ ਹੁਣ ਬੰਦ ਹੋ ਜਾਣਾ ਚਾਹੀਦਾ ਹੈ।




ਟੀਆਰਪੀ ਦੀ ਲੀਸਟ ਚੋਂ ਆਊਟ ਹੋਣ ਕਾਰਨ ਸ਼ਾਇਦ ਸ਼ੋਅ ਹੁਣ ਬੰਦ ਹੋ ਸਕਦਾ ਹੈ। ਅਤੇ ਹੁਣ ਸਵਾਲ ਆਉਂਦਾ ਹੈ ਕਿ ਇਸ ਸ਼ੋਅ ਦੀ ਥਾਂ ਕਿਹੜਾ ਸ਼ੋਅ ਆਵੇਗਾ। ਤਾਂ ਇਸ ਬਾਰੇ ਸਾਡੇ ਕੋਲ ਹੈ ਇੱਕ ਖਾਸ ਜਾਣਕਾਰੀ। ਜੀ ਹਾਂ, ਖ਼ਬਰਾਂ ਨੇ ਕਿ ਇਸ ਸ਼ੋਅ ਨੂੰ ਬੀਗ ਬੀ ਦਾ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਰਿਪਲੇਸ ਕਰੇਗਾ।



ਇੱਕ ਵੈਬਸਾਇਟ ਤੋਂ ਮਿਲੀ ਜਾਣਕਾਰੀ ਮੁਤਾਬਕ ‘ਕੌਨ ਬਨੇਗਾ ਕਰੋੜਪਤੀ’ ਜਲਦੀ ਹੀ ਆਨ-ਏਅਰ ਹੋਣ ਵਾਲਾ ਹੇ। ਕੇਬੀਸੀ ਦਾ ਪਹਿਲਾ ਏਪੀਸੋਡ 3 ਸਤੰਬਰ ਨੂੰ 8:30 ‘ਤੇ ਆਨ-ਏਅਰ ਹੋਵੇਗਾ। ਜੀ ਹਾਂ, 3 ਸਤਮਬਰ ਨੂੰ ਸ਼ੋਅ ਦਾ ਪਹਿਲਾ ਐਪੀਸੋਡ ਆਵੇਗਾ। ਕੇਬੀਸੀ ਦੀ ਸੀਰੀਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕ ਇਸਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।