ਮੁੰਬਈ: ਬਾਲੀਵੁੱਡ ‘ਚ ਕਈ ਸਟਾਰਸ ਆਪਣੀ ਐਕਟਿੰਗ ਕਰਕੇ ਫੇਮਸ ਹਨ ਤੇ ਕੁਝ ਫੇਮਸ ਹਨ ਆਪਣੇ ਲੁੱਕ ਕਰਕੇ, ਜਿਨ੍ਹਾਂ ਦਾ ਕੰਬੀਨੇਸ਼ਨ ਜਦੋਂ ਵੀ ਸਾਹਮਣੇ ਆਉਂਦਾ ਹੈ, ਲੋਕਾਂ ਨੂੰ ਹੈਰਾਨ ਹੀ ਕਰਦਾ ਹੈ। ਅਜਿਹਾ ਹੀ ਇੱਕ ਕਪਲ ਹੈ ਐਕਟਰ ਰਾਜਕੁਮਾਰ ਰਾਓ ਤੇ ਐਕਟਰਸ ਅਦਿਤੀ ਰਾਓ ਹੈਦਰੀ ਦਾ। ਇਹ ਦੋਨੋਂ ਇੱਕਠੇ ਨਜ਼ਰ ਆਏ ਹਨ ਪਰ ਕਿਸੇ ਫ਼ਿਲਮ ਨੂੰ ਲੈ ਕੇ ਨਹੀਂ ਬਲਕਿ ਇੱਕ ਮੈਗਜ਼ੀਨ ਦੇ ਕਵਰ ਸ਼ੂਟ ਲਈ।




ਮੈਗਜ਼ੀਨ ਨੇ ਇਸ ਆਡ ਕਪਲ ਨੂੰ ਬੇਹੱਦ ਗਲੈਮਰਸ ਤਰੀਕੇ ਨਾਲ ਕਵਰ ਕੀਤਾ ਹੈ। ਦੋਵਾਂ ਦਾ ਸ਼ੂਟ ਬੇਹੱਦ ਸ਼ਾਨਦਾਰ ਹੈ। ਸ਼ੂਟ ਦੀ ਖਾਸ ਗੱਲ ਹੈ ਦੋਨੋਂ ਦਾ ਸਾਥ ਅਤੇ ਦਿਲ ਖਿਚਵਾਂ ਬੈਕਗ੍ਰਾਊਂਡ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ।



ਮੈਗਜ਼ਿਨ ਦਾ ਇਹ ਐਡੀਸ਼ਨ ਪੂਰੀ ਤਰ੍ਹਾਂ ਫ਼ਿਲਮੀ ਹੋਣ ਵਾਲਾ ਹੈ। ਜਿਸ ‘ਚ ਦੋ ਅਦਾਕਾਰ ਆਪਣਾ ਫ਼ਿਲਮੀ ਸਫਰ ਦੱਸਦੇ ਨਜ਼ਰ ਆਉਣਗੇ। ਮੈਗਜ਼ੀਨ ਦੇ ਪੇਜ਼ ‘ਤੇ ਛਾਏ ਇਨ੍ਹਾਂ ਸਟਾਰਸ ਨੇ ਅਜੇ ਤਕ ਕਿਸੇ ਫ਼ਿਲਮ ‘ਚ ਇੱਕਠੇ ਕੰਮ ਨਹੀਂ ਕੀਤਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਆਡ ਕਪਲ ਸਕਰੀਨ ‘ਤੇ ਜ਼ਬਰਦਸਤ ਧਮਾਕਾ ਜ਼ਰੂਰ ਕਰੇਗਾ।



ਰਾਜਕੁਮਾਰ ਜਲਦੀ ਹੀ ਅਨਿਲ ਕਪੂਰ ’ਤੇ ਐਸ਼ਵਰਿਆ ਰਾਏ ਨਾਲ ‘ਫੰਨੇ ਖਾਂ’ ‘ਚ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਹਾਲ ਹੀ ‘ਚ ਫੰਨੇ ਖਾਂ ਦਾ ਪੋਸਟਰ ਅਤੇ 6 ਜੁਲਾਈ ਨੂੰ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੇ। ਇਸ ਦੇ ਨਾਲ ਹੀ ਰਾਜਕੁਮਾਰ, ਕੰਗਨਾ ਦੇ ਨਾਲ ਫ਼ਿਲਮ ‘ਮੈਂਟਲ ਹੈ ਕਿਆ’ ‘ਚ ਵੀ ਨਜ਼ਰ ਆਉਣਗੇ। ਅਦਿਤੀ ਦੀ ਗੱਲ ਕਰੀਏ ਤਾਂ ਉਹ ਸੁਪਰਹਿੱਟ ਫ਼ਿਲਮ ‘ਪਦਮਾਵਤ’ ਤੋਂ ਬਾਅਦ ਫ਼ਿਲਮ ‘ਦਾਸ ਦੇਵ’ ‘ਚ ਨਜ਼ਰ ਆਈ ਸੀ, ਜਿਸ ਨੇ ਬਾਕਸ-ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕੀਤਾ ਸੀ।