ਤਕਰੀਬਨ ਢਾਈ ਮਿੰਟ ਦੇ ਟ੍ਰੇਲਰ ਕਾਫੀ ਸ਼ਾਨਦਾਰ ਹੈ, ਜਿਸ ਨੂੰ ਦੇਖਦਿਆਂ ਹੀ ਉਤਸੁਕਤਾ ਵਧ ਜਾਏਗੀ। ਟ੍ਰੇਲਰ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਕੈਨੇਡਾ ਦੇ ਮੱਧ ਵਰਗੀ ਸਿੱਖ ਪਰਿਵਾਰ ਦੀ ਇੱਕ ਸਾਧਾਰਨ ਜਿਹੀ ਕੁੜੀ ਨੇ ਕਿਵੇਂ ਪੌਰਨ ਇੰਡਸਟਰੀ ਵੱਲ ਕਦਮ ਵਧਾਏ।
ਟ੍ਰੇਲਰ ਦੀ ਸ਼ੁਰੂਆਤ ਸੰਨੀ ਲਿਓਨੀ ਦੇ ਇੰਟਰਵਿਊ ਤੋਂ ਹੁੰਦੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਸੰਨੀ ਲਿਓਨੀ ਨੂੰ ਉਸ ਦੇ ਹਾਲਾਤ ਨੇ ਪੋਰਨ ਇੰਡਸਟਰੀ ਵਿੱਚ ਧੱਕਣ ਲਈ ਮਜਬੂਰ ਕੀਤਾ। ਇੰਟਰਵਿਊ ਵਿੱਚ ਜਦ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਇੱਕ ਪ੍ਰੌਸਟੀਚਿਊਟ ਤੇ ਪੌਰਨ ਸਟਾਰ ਵਿੱਚ ਫਰਕ ਨਹੀਂ ਹੁੰਦਾ ਤਾਂ ਉਹ ਕਹਿੰਦੀ ਹੈ ਕਿ ਦੋਵਾਂ ਵਿੱਚ ਇੱਕੋ ਜਿਹੀ ਹਿੰਮਤ ਹੁੰਦੀ ਹੈ।
ਇਸ ਵਿੱਚ ਸੰਨੀ ਲਿਓਨੀ ਦੇ ਪਤੀ ਡੇਨੀਅਲ ਵੈਬਰ ਦਾ ਕਿਰਦਾਰ ਦੱਖਣੀ ਅਫਰੀਕਾ ਦੇ ਅਦਾਕਾਰ ਮਾਰਕ ਬੁਕਨਰ ਨੇ ਨਿਭਾਇਆ ਹੈ। ਉੱਥੇ ਹੀ 14 ਸਾਲ ਦੀ ਸੰਨੀ ਦਾ ਕਿਰਦਾਰ ਅਦਾਕਾਰਾ ਰਇਸਾ ਸੌਜਾਨੀ ਨੇ ਇਸ ਫ਼ਿਲਮ ਵਿੱਚ ਛੋਟੀ ਸੰਨੀ ਦੀ ਭੂਮਿਕਾ ਨਿਭਾਈ ਹੈ। ਸੰਨੀ ਦੇ ਬਚਪਨ ਦਾ ਕਿਰਦਾਰ ਨਿਭਾਉਣ ਲਈ ਰਇਸਾ ਨੇ ਕੁਝ ਸਮਾਂ ਉਨ੍ਹਾਂ ਨਾਲ ਬਿਤਾਇਆ ਤੇ ਨਿਯਮਿਤ ਰੂਪ ਵਿੱਚ ਉਨ੍ਹਾਂ ਨਾਲ ਗੱਲਬਾਤ ਵੀ ਕਰਦੀ ਸੀ।
ਵੇਖੋ Karenjit Kaur: The Untold Story of Sunny Leone ਦਾ ਟ੍ਰੇਲਰ-