ਮੁੰਬਈ: ‘ਬੱਤੀ ਗੁਲ ਮੀਟਰ ਚਾਲੂ’ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਫ਼ਿਲਮ ‘ਚ ਸ਼ਾਹਿਦ ਕਪੂਰ ਦੇ ਨਾਲ ਸ਼ਰਧਾ ਕਪੂਰ ਵੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫ਼ਿਲਮ ‘ਚ ਯਾਮੀ ਗੌਤਮ ਵੀ ਹੈ ਜੋ ਫ਼ਿਲਮ ‘ਚ ਇੱਕ ਵਕੀਲ ਦਾ ਰੋਲ ਪਲੇ ਕਰੇਗੀ। ਯਾਮੀ ਦੀ ਵਕੀਲ ਵਾਲੀ ਲੁੱਕ ‘ਚ ਕੁਝ ਤਸਵੀਰਾਂ ਵੀ ਵਾਇਰਲ ਹੋ ਗਈਆਂ ਹਨ। ਸ਼੍ਰੀਨਾਰਾਇਣ ਸਿੰਘ ਦੀ ਇਸ ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਉਤਰਾਖੰਡ ‘ਚ ਪੂਰੀ ਕੀਤੀ ਗਈ ਸੀ। ਹੁਣ ਫ਼ਿਲਮ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਮੁੰਬਈ ‘ਚ ਚਲ ਰਹੀ ਹੈ।




ਯਾਮੀ ਨੇ ਹਾਲ ਹੀ ‘ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ ਤੇ ਉਸ ਨੂੰ ਐਡਵੋਕੈਟ ਦੀ ਡ੍ਰੈਸ ‘ਚ ਸੈੱਟ ‘ਤੇ ਜਾਂਦੇ ਹੋਏ ਸਪੌਟ ਕੀਤਾ ਗਿਆ ਹੈ। ‘ਬੱਤੀ ਗੁਲ ਮੀਟਰ ਚਾਲੂ’ ਸੋਸ਼ਲ ਡ੍ਰਾਮਾ ਬੇਸਡ ਫ਼ਿਲਮ ਹੈ। ਜਦੋਂਕਿ ਫ਼ਿਲਮ ਦੇ ਡਾਇਰੈਕਟਰ ਸ਼੍ਰੀਨਾਰਾਇਣ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਤੇ ਭੂਮੀ ਪੇਡਨੇਕਰ ਨਾਲ ‘ਟਾਈਲਟ: ਏਕ ਪ੍ਰੇਮ ਕਥਾ’ ਜਿਹੀ ਫ਼ਿਲਮ ਵੀ ਬਣਾ ਚੁੱਕਿਆ ਹੈ। ਇਸ ਫ਼ਿਲਮ ਦੇ ਸਬਜੈਕਟ ਦੀ ਵੀ ਖੂਬ ਚਰਚਾ ਹੋਈ ਸੀ।



ਇਸੇ ਤਰ੍ਹਾਂ ਹੁਣ ਨਵੀਂ ਫ਼ਿਲਮ ਦੀ ਕਹਾਣੀ ਵੀ ਸੋਸ਼ਲ ਮੁੱਦਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਦੀ ਕਹਾਣੀ ਵੱਧ ਰਹੇ ਬਿਜਲੀ ਦੇ ਬਿੱਲਾਂ ਨੂੰ ਬੈਕਡ੍ਰਾਪ `ਚ ਰੱਖ ਕੇ ਲਿਖੀ ਗਈ ਹੈ। ਯਾਮੀ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਬਾਅਦ ਦੂਜੀ ਫ਼ਿਲਮ ‘ਉਰੀ’ ਦੀ ਸ਼ੂਟਿੰਗ ਲਈ ਸਰਬੀਆ ਚਲੀ ਜਾਵੇਗੀ। ਇਸ `ਚ ਉਸ ਦੇ ਓਪੋਜ਼ਿਟ ਵਿੱਕੀ ਕੌਸ਼ਲ ਨਜ਼ਰ ਆਉਣਗੇ। `ਉਰੀ` ਲਈ ਯਾਮੀ ਆਪਣੀ ਫਿੱਟਨੈਸ ਦਾ ਵੀ ਖਾਸ ਧਿਆਨ ਰੱਖਦੀ ਹੈ। ਇਸ ਫ਼ਿਲਮ `ਚ ਯਾਮੀ ਸਟਾਈਲਿਸ਼ ਬੇਬ ਲੁੱਕ `ਚ ਨਜ਼ਰ ਆਵੇਗੀ। ਹਾਲ ਹੀ ‘ਚ ਯਾਮੀ ਦੀ ਬੁਆਏ ਕੱਟ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ `ਤੇ ਆਇਆ ਸੀ।