ਮੁੰਬਈ: ਬਾਲੀਵੁੱਡ ਦਾ ਸਭ ਤੋਂ ਐਨਰਜੈਟਿਕ ਐਕਟਰ ਰਣਵੀਰ ਸਿੰਘ 6 ਜੁਲਾਈ ਨੂੰ 33 ਸਾਲ ਦਾ ਹੋ ਗਿਆ ਹੈ। ਰਣਵੀਰ ਨੇ ਆਪਣਾ ਜਨਮਦਿਨ ਰੋਹਿਤ ਦੀ ਫ਼ਿਲਮ ‘ਸਿੰਬਾ’ ਦੇ ਸੈੱਟ ‘ਤੇ ਹੀ ਸੈਲੀਬ੍ਰੈਟ ਕੀਤਾ। ਅੱਜਕਲ੍ਹ ਰਣਵੀਰ ਸਿੰਬਾ ਹੈਦਰਾਬਾਦ ‘ਚ ‘ਸਿੰਬਾ’ ਦੀ ਸ਼ੂਟਿੰਗ ਕਰ ਰਹੇ ਹਨ ਤੇ ਰੋਹਿਤ ਸ਼ੈੱਟੀ ਨੇ ਆਪਣੇ ਇਸ ਐਕਟਰ ਦਾ ਖਾਸ ਖਿਆਲ ਰੱਖਿਆ, ਜਿਨ੍ਹਾਂ ਨੇ ਫੂਲ ਰੋਹਿਤ ਸਟਾਇਲ ‘ਚ ਉਸ ਦਾ ਜਨਮਦਿਨ ਮਨਾਇਆ।

ਬਾਜੀਰਾਓ ਦੇ ਜਨਮਦਿਨ ਲਈ ਸੈੱਟ ‘ਤੇ ਖੂਬ ਧਮਾਲ ਕੀਤੀ ਗਈ। ਇਸ ਧਮਾਲ ਦਾ ਸਬੂਤ ਹੈ ਸਾਹਮਣੇ ਆਈ ਵੀਡੀਓ, ਜਿਸ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਰੋਹਿਤ ਨੇ ਰਣਵੀਰ ਦਾ ਜਨਮਦਿਨ ਗ੍ਰੈਂਡ ਤਰੀਕੇ ਨਾਲ ਸੈਲੀਬ੍ਰੈਟ ਕੀਤਾ ਹੈ। ਰਣਵੀਰ ਨੇ ਆਪਣੇ ਜਨਮਦਿਨ ਲਈ 3 ਕੇਕ ਕੱਟੇ। ਉਨ੍ਹਾਂ ਦੀ ਬੈਕ ਸਾਈਡ ‘ਚ ਜ਼ਬਰਦਸਤ ਆਤਿਸ਼ਬਾਜ਼ੀ ਵੀ ਹੋਈ।

https://www.instagram.com/p/Bk4bJBlBKuZ/?taken-by=indbolly

ਇਸ ਸੈਲੀਬ੍ਰੈਸ਼ਨ ਤੋਂ ਬਾਅਦ ਦੀਪਿਕਾ ਨੇ ਵੀ ਰਣਵੀਰ ਦੇ ਜਨਮਦਿਨ ਲਈ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਪੋਸਟ ਕੀਤੀ ਜਿਸ ‘ਚ ਉਹ ਡਾਂਸ ਕਰ ਰਹੀ ਹੈ। ਦੀਪਿਕਾ ਨੇ ਰਣਵੀਰ ਦੇ ਬਰਥਡੇ ‘ਤੇ ਰੱਜ ਕੇ ਡਾਂਸ ਕੀਤਾ। ਇਸ ਸਟੋਰੀ ਦੀ ਵੀਡੀਓ ਦੀਪਿਕਾ ਦੇ ਫੈਨ ਨੇ ਸ਼ੇਅਰ ਕੀਤੀ ਹੈ। ਦੀਪਿਕਾ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੋਇਆ ਹੈ ਜਿਸ ‘ਚ ਲਿਖਿਆ ਹੈ, ‘ਹੇ ਹੋਈ, ਇਟਜ਼ ਯੂਅਰ ਬਰਥਡੇ।’

ਜੇਕਰ ਰਵਣੀਰ ਦੇ ਵਰਕਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ 2018 ‘ਚ ਸੁਪਰਹਿੱਟ ਫ਼ਿਲਮ ‘ਪਦਮਾਵਤ’ ‘ਚ ਨਜ਼ਰ ਆਏ ਸੀ ਤੇ ਹੁਣ ਉਹ ‘ਸੰਬਾ’ ਦੀ ਸ਼ੂਟਿੰਗ ਕਰ ਰਹੇ। ਇਸਦੇ ਨਾਲ ਹੀ ਰਣਵੀਰ ਨੇ ਹਾਲ ਹੀ ‘ਚ ਜ਼ੋਯਾ ਅਖ਼ਤਰ ਦੀ ‘ਗੱਲੀ ਬੁਆਏ’ ਖ਼ਤਮ ਕੀਤੀ ਹੈ। ਇਸ ਤੋਂ ਬਾਅਦ ਰਣਵੀਰ ‘83’ ਫ਼ਿਲਮ ਵੀ ਕਰਨ ਜਾ ਰਹੇ ਨੇ। ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਰਣਵੀਰ ਦੇ ਕਿਰਦਾਰ ਬਿਲਕੁਲ ਵੱਖ ਹੋਣਗੇ।