ਲੋਨਾਵਾਲਾ ਪੁਲਿਸ ਮੁਤਾਬਕ ਜ਼ੁਬੇਰ ਦੀ ਸ਼ਿਕਾਇਤ ਪਿੱਛੋਂ ਸਲਮਾਨ ਖਾਨ ਅਤੇ ਕਲਰਜ਼ ਚੈਨਲ ਦੇ ਮੁਲਾਜ਼ਮਾਂ ਖ਼ਿਲਾਫ਼ ਅੱਜ ਸ਼ਾਮ ਭਾਰਤੀ ਦੰਡਾਵਲੀ ਦੀ ਧਾਰਾ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਜ਼ੁਬੇਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਸਲਮਾਨ ਨੇ ਉਸ ਨੂੰ ਸ਼ੋਅ ਵਿਚ ਧਮਕਾਉਂਦੇ ਹੋਏ ਕਿਹਾ ਸੀ ਕਿ ਉਹ ਉਸ ਨੂੰ ਕੁੱਤਾ ਬਣਾ ਕੇ ਛੱਡੇਗਾ।