ਪੜਚੋਲ ਕਰੋ
Advertisement
(Source: ECI/ABP News/ABP Majha)
ਬਿੱਗ ਬੌਸ ਵਿਚਾਲੇ ਛੱਡ ਸਕਦੇ ਸਲਮਾਨ ਖ਼ਾਨ, ਫਰਾਹ ਖ਼ਾਨ ਸ਼ੋਅ ਕਰ ਸਕਦੀ ਹੋਸਟ
ਬਿੱਗ ਬੌਸ ਹਾਊਸ ਦੇ ਅੰਦਰ ਦੀਆਂ ਖ਼ਬਰਾਂ ਸਾਹਮਣੇ ਲਿਆਉਣ ਵਾਲੇ ਇੱਕ ਟਵਿੱਟਰ ਹੈਂਡਲ ਨੇ ਬੱਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਸਲਮਾਨ ਖਾਨ ਫਿਲਮ 'ਰਾਧੇ' ਕਾਰਨ ਬਿੱਗ ਬੌਸ ਨੂੰ ਛੱਡ ਸਕਦੇ ਹਨ। ਸਲਮਾਨ ਨੇ ਪਹਿਲਾਂ ਹੀ 'ਰਾਧੇ' ਲਈ ਤਰੀਕਾਂ ਤੈਅ ਕਰ ਲਈਆਂ ਹਨ, ਅਜਿਹੀ ਸਥਿਤੀ ਵਿੱਚ, ਅਚਾਨਕ ਬਿੱਗ ਬੌਸ ਦੇ ਇਸ ਸੀਜ਼ਨ ਦੇ ਪੰਜ ਹਫਤੇ ਅੱਗੇ ਖਿੱਚਣ ਕਾਰਨ, ਉਨ੍ਹਾਂ ਨੂੰ ਸ਼ੋਅ ਛੱਡਣਾ ਪੈ ਸਕਦਾ ਹੈ।
ਨਵੀਂ ਦਿੱਲੀ: ਬਿੱਗ ਬੌਸ ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਹ ਇਸ ਸ਼ੋਅ ਨੂੰ ਪੰਜ ਹਫ਼ਤਿਆਂ ਲਈ ਹੋਰ ਅੱਗੇ ਵਧਾ ਰਹੇ ਹਨ। ਹਾਲ ਹੀ ਵਿੱਚ ਹੋਏ ਵੀਕੈਂਡ ਕਾ ਵਾਰ ਐਪੀਸੋਡ ਦੌਰਾਨ, ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਬਿੱਗ ਬੌਸ ਸੀਜ਼ਨ 13 ਨੂੰ ਪੰਜ ਹਫ਼ਤਿਆਂ ਲਈ ਅੱਗੇ ਵਧਾਇਆ ਜਾ ਰਿਹਾ ਹੈ। ਹੁਣ ਇਸੇ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਇਸ ਸ਼ੋਅ ਨੂੰ ਅੱਧ ਵਿਚਾਲੇ ਹੀ ਛੱਡ ਸਕਦੇ ਹਨ।
ਕਈ ਮੀਡੀਆ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੋਅ ਦੇ ਵਧਾਏ ਜਾਣ ਦੇ ਕਾਰਨ ਸਲਮਾਨ ਇਸ ਨੂੰ ਅੱਧ ਵਿਚ ਛੱਡ ਦੇਣਗੇ। ਰਿਪੋਰਟਾਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਲਮਾਨ ਤੋਂ ਬਾਅਦ ਫਰਾਹ ਖਾਨ ਨੂੰ ਹੋਸਟ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ।
ਦਰਅਸਲ ਬਿੱਗ ਬੌਸ ਹਾਊਸ ਦੇ ਅੰਦਰ ਦੀਆਂ ਖ਼ਬਰਾਂ ਸਾਹਮਣੇ ਲਿਆਉਣ ਵਾਲੇ ਇੱਕ ਟਵਿੱਟਰ ਹੈਂਡਲ ਨੇ ਬੱਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਸਲਮਾਨ ਖਾਨ ਫਿਲਮ 'ਰਾਧੇ' ਕਾਰਨ ਬਿੱਗ ਬੌਸ ਨੂੰ ਛੱਡ ਸਕਦੇ ਹਨ। ਸਲਮਾਨ ਨੇ ਪਹਿਲਾਂ ਹੀ 'ਰਾਧੇ' ਲਈ ਤਰੀਕਾਂ ਤੈਅ ਕਰ ਲਈਆਂ ਹਨ, ਅਜਿਹੀ ਸਥਿਤੀ ਵਿੱਚ, ਅਚਾਨਕ ਬਿੱਗ ਬੌਸ ਦੇ ਇਸ ਸੀਜ਼ਨ ਦੇ ਪੰਜ ਹਫਤੇ ਅੱਗੇ ਖਿੱਚਣ ਕਾਰਨ, ਉਨ੍ਹਾਂ ਨੂੰ ਸ਼ੋਅ ਛੱਡਣਾ ਪੈ ਸਕਦਾ ਹੈ।
ਹਾਲਾਂਕਿ ਇਸ ਮਾਮਲੇ ਵਿਚ ਕਿੰਨੀ ਸੱਚਾਈ ਹੈ, ਇਹ ਤਾਂ ਸਿਰਫ ਸਮਾਂ ਹੀ ਦੱਸੇਗਾ, ਕਿਉਂਕਿ ਅਜੇ ਤੱਕ ਨਾ ਤਾਂ ਸਲਮਾਨ ਖਾਨ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਇਸ ਬਾਰੇ ਕੁਝ ਕਿਹਾ ਹੈ। ਰਿਪੋਰਟਾਂ ਦੇ ਅਨੁਸਾਰ, ਇਸ ਵਾਰ ਸ਼ੋਅ ਦਾ ਫਿਨਾਲੇ 15 ਫਰਵਰੀ 2020 ਨੂੰ ਹੋਵੇਗਾ।GRAND FINALE on February 15
— #BiggBoss_Tak👁️ (@BiggBoss_Tak) November 30, 2019
As per the buzz, Host Salman Khan, who has his dates packed for the shooting schedule of Radhe, might opt-out.
Choreographer-filmmaker Farah Khan will most likely step into his shoes for the remaining period.
Retweet If you Want @BeingSalmanKhan
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement