ਪੜਚੋਲ ਕਰੋ
(Source: ECI/ABP News)
Bigg Boss Release Date: ਇਸ ਦਿਨ ਤੋਂ ਪ੍ਰਸਾਰਿਤ ਹੋਏਗਾ ਬਿੱਗ ਬੌਸ 14, ਸਲਮਾਨ ਖ਼ਾਨ ਨੇ ਸ਼ੋਅ ਦੇ ਨਵੇਂ ਪ੍ਰੋਮੋ ‘ਚ ਕੀਤਾ ਖੁਲਾਸਾ
Bigg Boss 14 Release Date: ਇਸ ਸਾਲ ਦਾ ਮੋਸਟ ਅਵੇਟਿਡ ਰਿਐਲਿਟੀ ਸ਼ੋਅ ਬਿੱਗ ਬੌਸ 14 ਬਹੁਤ ਜਲਦ ਪ੍ਰਸਾਰਿਤ ਹੋਣ ਜਾ ਰਿਹਾ ਹੈ। ਮੇਕਰਸ ਨੇ ਇਸ ਦਾ ਪ੍ਰੋਮੋ ਜਾਰੀ ਕੀਤਾ ਹੈ।

ਮੁੰਬਈ: ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿਗ ਬੌਸ 14' ਦਾ ਨਵਾਂ ਪ੍ਰੋਮੋ ਲਾਂਚ ਹੋ ਗਿਆ ਹੈ। ਇਸ ਪ੍ਰੋਮੋ 'ਚ ਸਲਮਾਨ ਖ਼ਾਨ ਤੇ ਮੇਕਰਸ ਨੇ ਸ਼ੋਅ ਦੀ ਪ੍ਰਸਾਰਣ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਸਾਲ 2020 ਦਾ ਬਿੱਗ ਬੌਸ 3 ਅਕਤੂਬਰ ਤੋਂ ਆਨ-ਏਅਰ ਹੋ ਰਿਹਾ ਹੈ। ਜਦੋਂ ਇਸ ਦਾ ਪਹਿਲਾ ਐਪੀਸੋਡ ਪ੍ਰਸਾਰਿਤ ਹੋਵੇਗਾ ਤੇ ਫਿਰ ਇਸ ਦੇ ਮੁਕਾਬਲੇਬਾਜ਼ ਸ਼ੋਅ ਵਿੱਚ ਦਾਖਲ ਹੋਣਗੇ। ਸ਼ੋਅ ਦਾ ਨਵਾਂ ਪ੍ਰੋਮੋ ਬਹੁਤ ਪ੍ਰਭਾਵਸ਼ਾਲੀ ਹੈ। ਇਸ ‘ਚ ਸਲਮਾਨ ਖ਼ਾਨ ਕਾਫੀ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੇ ਹਨ।
ਇਸ ਨਵੇਂ ਪ੍ਰੋਮੋ ਵਿਚ ਸਲਮਾਨ ਖ਼ਾਨ ਕਹਿ ਰਹੇ ਹੈ, "ਬੋਰਡਮ ਹੋਵੇਗਾ ਚਕਨਾਚੂਰ, ਟੈਨਸ਼ਨ ਦਾ ਉਡੇਗਾ ਫਿਊਜ਼, ਸਟ੍ਰੈਸ ਦਾ ਬਜੇਗਾ ਬੈਂਡ, ਹੋਪਲੈਸਨੈੱਸ ਦੀ ਵੱਜੇਗੀ ਘੰਟੀ। ਹੁਣ ਸੀਨ ਪਲਟੇਗਾ ਤੇ ਬਿੱਗ ਬੌਸ ਦੇਵੇਗਾ 2020 ਦਾ ਜਵਾਬ।" ਪ੍ਰੋਮੋ ਵਿੱਚ ਸਲਮਾਨ ਖ਼ਾਨ ਨੇ ਇੱਕ ਮਾਸਕ ਪਾਇਆ ਹੋਇਆ ਹੈ ਤੇ ਉਸ ਦੇ ਹੱਥ ਤੇ ਪੈਰ ਬੰਨ੍ਹੇ ਹੋਏ ਹਨ ਤੇ ਉਸ ਨੂੰ ਤੋੜਦੇ ਹਨ। ਉਸ ਨੇ ਤੋੜਦੇ ਹੋਏ ਬਿੱਗ ਬੌਸ 14 ਦੇ 3 ਅਕਤੂਬਰ ਨੂੰ ਪ੍ਰਸਾਰਣ ਕਰਨ ਦਾ ਐਲਾਨ ਕਰਦੇ ਹਨ।
ਇੱਥੇ ਦੇਖੋ ਸ਼ੋਅ ਦਾ ਪ੍ਰੋਮੋ:
ਇਸ ਪ੍ਰੋਮ ਨੂੰ ਸ਼ੇਅਰ ਕਰਦਿਆਂ ਕਲਰਜ਼ ਟੀਵੀ ਨੇ ਲਿਖਿਆ, "ਬਿੱਗ ਬੌਸ 2020 ਦੀ ਹਰ ਸਮੱਸਿਆ ਨੂੰ ਖ਼ਤਮ ਕਰਨ ਆਇਆ ਹੈ! ਬਿਗ ਬੌਸ 14 ਦੇ ਸ਼ਾਨਦਾਰ ਪ੍ਰੀਮੀਅਰ, 3 ਅਕਤੂਬਰ ਨੂੰ ਸ਼ਨੀਵਾਰ ਰਾਤ 9 ਵਜੇ ਸਿਰਫ ਕਲਰਜ਼ ਤੇ।" ਇਸ ਦੇ ਨਾਲ ਸੀਨ ਪਲਟੇਗਾ ਹੁਣ ਹੈਸ਼ਟੈਗ ਨਾਲ ਲਿਖਿਆ ਗਿਆ ਹੈ। ਬਿੱਗ ਬੌਸ 14 ਪੂਰੇ ਹਫਤੇ ਆਵੇਗਾ। ਸ਼ੋਅ ਹਫਤੇ ਦੇ ਦਿਨ ਰਾਤ 10.30 ਵਜੇ ਪ੍ਰਸਾਰਿਤ ਹੋਵੇਗਾ। ਇਹ ਵੀਕੈਂਡ 'ਤੇ ਰਾਤ 9 ਵਜੇ ਆਵੇਗਾ। ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੇ ਨਾਂ ਲੁਕੋਏ ਹੋਏ ਹਨ। ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ ਗਿਆ। ਆਸਟ੍ਰੀਆ ਦੇ ਡੋਮਿਨਿਕ ਥਿਏਮ ਬਣੇ US Open ਦੇ ਚੈਂਪੀਅਨ Amritsar Job Fair: 24 ਸਤੰਬਰ ਤੋਂ ਅੰਮ੍ਰਿਤਸਰ 'ਚ ਚੱਲੇਗਾ ਹਫਤਾ ਭਰ ਨੌਕਰੀ ਮੇਲਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
