ਜੋਧਪੁਰ: ਕਾਲੇ ਹਿਰਨ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਜੋਧਪੁਰ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਕੇਸ ਦੇ ਗਵਾਹ ਦੀ ਵੀਡੀਓ ਦੇਖ ਕੇ ਭਾਵੁਕ ਹੋ ਗਏ। ਵੀਡੀਓ ਸਲਮਾਨ ਖਾਨ ਖਿਲਾਫ ਚੱਲ ਰਹੇ ਕੇਸ ਦੇ ਚਸ਼ਮਦੀਦ ਗਵਾਹ ਪੁਨਾਮਚੰਦ ਦੀ ਸੀ ਜਿਸ ਨੂੰ ਦੇਖ ਕੇ ਸਲਮਾਨ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ।20 ਸਾਲ ਪੁਰਾਣੇ ਕੇਸ ਦੀ ਸੁਣਵਾਈ ਦੌਰਾਨ ਸਲਮਾਨ ਇੱਕਦਮ ਅਦਾਲਤ ਵਿੱਚ ਪਹੁੰਚ ਗਏ ਜਿੱਥੇ ਇਹ ਵੀਡੀਓ ਦੇਖੀ।
ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ, ਸੋਨਾਲੀ ਬੇਂਦਰੇ, ਤੱਬੂ ਤੇ ਸੈਫ ਅਲੀ ਖਾਨ ਰਾਜਸਥਾਨ ਆਏ ਸੀ। ਇਨ੍ਹਾਂ ਅਦਾਕਾਰਾਂ ਖਿਲਾਫ ਦੋ ਕਾਲੇ ਹਿਰਨ ਨੂੰ ਮਾਰਨ ਦਾ ਇਲਜ਼ਾਮ ਹੈ ਜਿਸ ਦੀ ਸੁਣਵਾਈ ਜੋਧਪੁਰ ਅਦਾਲਤ ਵਿੱਚ ਚੱਲ ਰਹੀ ਹੈ।
ਸਲਮਾਨ ਦੇ ਵਕੀਲ ਹਾਸਤਿਮਾਲ ਸਾਰਸਟ ਨੇ ਵੀਡੀਓ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਵੀਡੀਓ ਦਾ ਜ਼ਿਕਰ ਕਾਗਜ਼ਾਂ ਵਿੱਚ ਨਹੀਂ ਹੈ। ਵੀਡੀਓ ਵਿੱਚ ਪਤਾ ਵੀ ਗ਼ਲਤ ਹੈ। ਅਦਾਲਤ ਨੂੰ ਗੁੰਮਰਾਹ ਕਰਨ ਲਈ ਪੁਨਾਮਚੰਦ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ। ਸਲਮਾਨ ਖਾਨ ਨੂੰ ਗ਼ਲਤ ਫਸਾਇਆ ਜਾ ਰਿਹਾ ਹੈ।