ਨਵੀਂ ਦਿੱਲੀ- ਪਿਛਲੇ ਦਿਨੀਂ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਅਚਾਨਕ ਵਿਆਹ ਦੀ ਖ਼ਬਰ ਸੁਣਾ ਕੇ ਆਪਣੇ ਪ੍ਰਸੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ਤੇ ਹੁਣ ਲੱਗਦਾ ਹੈ ਕਿ ਬਾਲੀਵੁੱਡ ਦਾ ਇਕ ਹੋਰ ਜੋੜਾ ਕੁਝ ਅਜਿਹਾ ਹੀ ਕਰਨ ਦੀ ਤਿਆਰੀ 'ਚ ਹੈ।
5 ਜਨਵਰੀ ਨੂੰ ਦੀਪਿਕਾ ਪਾਦੂਕੋਣ ਦਾ ਜਨਮ ਦਿਨ ਹੈ ਤੇ ਅਜਿਹੇ 'ਚ ਹੀ ਇਹ ਖ਼ਬਰਾਂ ਆ ਰਹੀਆਂ ਹਨ ਕਿ ਦੀਪਿਕਾ ਪਾਦੂਕੋਣ ਸ੍ਰੀਲੰਕਾ 'ਚ ਰਣਵੀਰ ਸਿੰਘ ਨਾਲ ਆਪਣੇ ਜਨਮ ਦਿਨ 'ਤੇ ਹੀ ਮੰਗਣੀ ਕਰਨ ਵਾਲੀ ਹੈ।