ਪੜਚੋਲ ਕਰੋ
ਪੁਲਿਸ ਨੇ ਫੜਿਆ ਸਲਮਾਨ ਦਾ ਬਾਡੀਗਾਰਡ

ਮੁੰਬਈ: ਸਲਮਾਨ ਖਾਨ ਦਾ ਮਸ਼ਹੂਰ ਬਾਡੀਗਾਰਡ ਸ਼ੇਰਾ ਮੁਸ਼ਕਲ ਵਿੱਚ ਫਸ ਗਿਆ ਹੈ। ਖਬਰ ਹੈ ਕਿ ਸ਼ੇਰਾ ਨੂੰ ਇੱਕ ਬੰਦੇ ਦੀਆਂ ਹੱਡੀਆਂ ਤੋੜਣ ਲਈ ਪੁਲਿਸ ਫੜ ਕੇ ਲੈ ਗਈ ਹੈ। ਸ਼ੇਰਾ ਨਾਲ ਫਿਲਹਾਲ ਡੀ.ਐਨ. ਨਗਰ ਪੁਲਿਸ ਥਾਣੇ ਵਿੱਚ ਪੁੱਛਗਿੱਛ ਚੱਲ ਰਹੀ ਹੈ ਤੇ ਜਲਦ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਹੋਈ ਹੈ ਕਿ ਸ਼ੇਰਾ ਨੇ ਕਲੱਬ ਵਿੱਚ ਇੱਕ ਬੰਦੇ ਦੀ ਕਾਲਰ ਬੋਨ ਤੋੜ ਦਿੱਤੀ ਤੇ ਉਸ 'ਤੇ ਬੰਦੂਕ ਵੀ ਤਾਣੀ। ਉਸ ਦੇ ਨਾਲ ਦੋ ਹੋਰ ਬਾਡੀਗਾਰਡ ਸਨ। ਸ਼ੇਰਾ ਸਲਮਾਨ ਨਾਲ ਕਾਫੀ ਲੰਮੇ ਸਮੇਂ ਤੋਂ ਹੈ। ਪਹਿਲਾਂ ਵੀ ਕਈ ਵਾਰ ਸ਼ੇਰਾ ਦੇ ਫੈਨਜ਼ ਨਾਲ ਬੱਤਮੀਜ਼ੀ ਕਰਦਿਆਂ ਦੀਆਂ ਖਬਰਾਂ ਆਈਆਂ ਹਨ। ਸਲਮਾਨ ਦੀ ਫਿਲਮ 'ਬਾਡੀਗਾਰਡ' ਸ਼ੇਰਾ ਦੀ ਪ੍ਰਮੋਸ਼ਨ ਲਈ ਸੀ। ਉਹ ਜਲਦ ਸ਼ੇਰਾ ਦੇ ਬੇਟੇ ਨੂੰ ਬਾਲੀਵੁੱਡ ਵਿੱਚ ਲਾਂਚ ਵੀ ਕਰਨ ਵਾਲੇ ਸਨ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















