ਪੜਚੋਲ ਕਰੋ
Advertisement
ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ
1….ਪੰਜਾਬੀ ਗਾਇਕ ਗੁਰਕਿਰਪਾਲ ਸੁਰਾਪੁਰੀ ਲੰਮੇ ਸਮੇਂ ਮਗਰੋਂ ਆਪਣਾ ਨਵਾਂ ਟਰੈਕ ਲੈ ਕੇ ਹਾਜ਼ਰ ਹੋਏ ਨੇ ਜਿਨਾਂ ਦਾ ਗੀਤ 'ਹਾਰਟਬੀਟ' ਰਿਲੀਜ਼ ਹੋ ਗਿਐ ਜੋ ਕਿ ਇਕ ਰੋਮਾਂਟਿਕ ਸੌਂਗ ਹੈ । ਸੁਰਾਪੁਰੀ ਕਈ ਹਿਟ ਟਰੈਕਸ ਦੇ ਆਪਣੀ ਵਖਰੀ ਪਛਾਣ ਬਣਾ ਚੁੱਕੇ ਨੇ।
2….ਥੋਡ਼ੇ ਜਿਹੇ ਸਮੇਂ 'ਚ ਹੀ ਮਸ਼ਹੂਰ ਹੋਣ ਵਾਲੀ ਗਾਇਕਾ ਨਿਮਰਤ ਖਹਿਰਾ ਦਾ ਗੀਤ 'ਤਾਂ ਵੀ ਚੰਗਾ ਲੱਗਦਾ' ਰਿਲੀਜ਼ ਹੋ ਗਿਆ ਹੈ ਜਿਸਚ ਉਹਨਾਂ ਦਾ ਵਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹੈ। ਨਿਮਰਤ ਦਾ ਗੀਤ 'ਐਸ.ਪੀ ਦੇ ਰੈਂਕ ਵਰਗੀ' ਅਤੇ 'ਸਲੂਟ ਵਜਦੇ' ਕਾਫੀ ਹਿਟ ਰਹੇ ਸਨ।
3….ਐਂਜਲੀਨਾ ਜੋਲੀ ਤੋਂ ਅਲਗ ਹੋਣ ਮਗਰੋਂ ਹਾਲੀਵੁੱਡ ਸਟਾਰ ਬ੍ਰੈਡ ਪਿਟ ਦੀ ਹਾਲਤ ਚੰਗੀ ਨਹੀਂ ਹੈ। ਯੂਐਸ ਮੈਗਜ਼ੀਨ ਦੀ ਖਬਰ ਮੁਤਾਬਕ ਇਕ ਸੂਤਰ ਨੇ ਦੱਸਿਆ ਕਿ ਜੋ ਵੀ ਹੋਇਆ ਬ੍ਰੈਡ ਉਸਤੋ ਯਕੀਨ ਨਹੀਂ ਕਰ ਪਾ ਰਹੇ ।ਉਹ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਚ ਹਨ। ਦਰਅਸਲ ਪਿਟ ਦੀ ਪਤਨੀ ਐਂਜਲੀਨਾ ਨੇ 19 ਸਤੰਬਰ ਨੂੰ ਤਲਾਕ ਲਈ ਅਰਜ਼ੀ ਦਾਖਲ ਕੀਤੀ ਸੀ।
4……ਲੰਬੇ ਸਮੇਂ ਤੋਂ ਫੈਂਨਜ਼ ਯਸ਼ਰਾਜ ਦੀ ਫਿਲਮ 'ਬੇਫਿਕਰੇ' ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਨੇ ਜੋ ਬਹੁਤ ਜਲਦ ਖਤਮ ਹੋਵੇਗਾ । ਯਸ਼ਰਾਜ ਫਿਲਮਸ ਨੇ ਦੱਸਿਆ ਕਿ ਇਹ ਟ੍ਰੇਲਰ ਆਈਫਲ ਟਾਵਰ 'ਤੇ ਰਿਲੀਜ਼ ਕੀਤਾ ਜਾਵੇਗਾ ਜੋ ਦੁਨੀਆ ਦੇ ਸਿਨੇਮਾ ਇਤਿਹਾਸ 'ਚ ਪਹਿਲਾ ਕਦੇ ਨਹੀਂ ਹੋਇਆ। ਫਿਲਮ 'ਚ ਰਣਵੀਰ ਸਿੰਘ ਅਤੇ ਵਾਣੀ ਕਪੂਰ ਲੀਡ ਰੋਲ ਚ ਹਨ।
5…..ਅਭਿਨੇਤਰੀ ਸਨੀ ਲਿਓਨ ਆਗਾਮੀ ਤੇਲਗੂ ਕਾਮੇਡੀ ਫਿਲਮ 'ਗੁੰਟੂਰ ਟਾਕੀਜ਼-2' 'ਚ ਮਹਤਵਪੂਰਨ ਭੂਮਿਕਾ ਨਿਭਾ ਰਹੀ ਹੈ। ਫਿਲਮ ਦੇ ਨਿਰਦੇਸ਼ਕ ਨੇ ਦੱਸਿਆ ਕਿ ਸਨੀ ਹੰਟਰ ਰਾਣੀ ਦੀ ਰੋਲ ਨਿਭਾ ਰਹੀ ਹੈ ਉਹਨਾਂ ਨੂੰ ਸਿਰਫ ਦਰਸ਼ਕਾਂ ਨੂੰ ਲੁਭਾਉਣ ਲਈ ਨਹੀਂ ਚੁਣਿਆ ਗਿਆ ।
6…..ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਪਾਕਿਸਤਾਨੀ ਕਲਾਕਾਰਾਂ ਤੇ ਬੈਨ ਦਾ ਵਿਰੋਧ ਕਰਨ ਮਗਰੋਂ ਆਪਣੇ ਬੇਟੇ ਦੀ ਹੋ ਰਹੀ ਆਲੋਚਨਾ ਨੂੰ ਲੈ ਕੇ ਬੋਲੇ ਹਨ। ਉਹਨਾਂ ਟਵਿਟਰ ਤੇ ਲਿਖਿਆ 'ਬ੍ਰੇਕਿੰਗ ਨਿਊਜ਼ ਟਾਈਮਜ਼ ਨਾਓ ਦੀ ਸਭ ਤੋਂ ਵਾਂਟੇਡ ਲਿਸਟ ਚ ਸਇਦ, ਲਖਵੀ ਅਤੇ ਮੌਸੂਦ ਦੀ ਥਾਂ ਸਲਮਾਨ ਖਾਨ, ਮਹੇਸ਼ ਭੱਟ ਕਰਨ ਜੌਹਰ ਅਤੇ ਯੇਚੁਰੀ ਨੇ ਲਈ ਹੈ ਕਿਉਂਕਿ ਇਹ ਦੇਸ਼ ਦੀ ਏਕਤਾ ਲਈ ਸਭ ਤੋਂ ਵੱਡਾ ਖਤਰਾ ਹਨ।'
7….ਸੀਨੀਅਰ ਲੇਖਕ ਇਥੇ ਹੀ ਨਹੀਂ ਰੁਕੇ ਉਹਨਾਂ ਅੱਗੇ ਲਿਖਿਆ ਟਹੌਂਸਲਾ ਰੱਖੋ ਸੱਜਣੋ ਤੁਸੀਂ ਘਟੋ ਘੱਟ ਮਨੋਰੰਜਨ ਦੀ ਦੁਨੀਆ ਚ ਹੋ ਚੀਕਣ, ਲੋਕਾਂ ਨੂੰ ਦੁੱਖ ਪਹੁੰਚਾਉਣ ਅਤੇ ਸ਼ਰਮਿੰਦਾ ਕਰਨ ਦਾ ਕੰਮ ਤਾਂ ਨਹੀਂ ਕਰਦੇ ।' ਦਰਅਸਲ ਸਲਮਾਨ ਪਾਕਿਸਤਾਨੀ ਕਲਾਕਾਰਾਂ ਦਾ ਸਮਰਥਨ ਕਰਨ ਮਗਰੋਂ ਵਿਵਾਦਾਂ 'ਚ ਘਿਰ ਗਏ ਸਨ।
8…..ਅਭਿਨੇਤਰੀ ਸੈਆਮੀ ਖੇਰ ਦਾ ਕਹਿਣਾ ਹੈ ਕਿ ਉਹਨਾਂ ਦੀ ਪਹਿਲੀ ਫਿਲਮ 'ਮਿਰਜ਼ਿਆ' ਦੇ ਆਡੀਸ਼ਨ ਲਈ ਉਹਨਾਂ ਨੂੰ ਕਿਸੇ ਸੰਘਰਸ਼ੀਲ ਕਲਾਕਾਰ ਵਾਂਗ ਹੀ ਬੁਲਾਇਆ ਗਿਆ ਅਤੇ ਉਹਨਾਂਆਪਣੀ ਮਾਸੀ ਸ਼ਬਾਨਾ ਆਜ਼ਮੀ ਅਤੇ ਭੂਆ ਤਨਵੀ ਆਜ਼ਮੀ ਨੂੰ ਇਸ ਬਾਰੇ ਨਹੀਂ ਦੱਸਿਆ ਸੀ ਕਿਉਂਕਿ ਉਹ ਆਪਣੇ ਬਲਬੂਤੇ ਤੇ ਇਹ ਫਿਲਮ ਹਾਸਲ ਕਰਨਾ ਚਾਹੁੰਦੀ ਸੀ।
9...ਫਿਲਮ ‘ਐਮ.ਐਸ.ਧੋਨੀ: ਦ ਅਨਟੋਸਡ ਸਟੋਰੀ’ ਨੇ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ ‘ਤੇ ਕਮਾਈ ਦੇ ਮਾਮਲੇ ਵਿੱਚ ਤਹਿਲਕਾ ਮਚਾ ਦਿੱਤਾ ਹੈ। ਇਸ ਫਿਲਮ ਨੇ ਸ਼ੁਰੂਆਤੀ ਤਿੰਨ ਦਿਨਾਂ ਵਿੱਚ ਹੀ 66 ਕਰੋੜ ਦੀ ਕਮਾਈ ਕੀਤੀ ਹੈ।ਇਹ ਫਿਲਮ ਓਪਨਿੰਗ ਦੀ ਕਮਾਈ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਨੰਬਰ ਇੱਕ ‘ਤੇ ਸਲਮਾਨ ਖਾਨ ਦੀ ਫਿਲਮ ‘ਸੁਲਤਾਨ’ ਹੈ,
10….ਟਾਈਗਰ ਸ਼ਰਾਫ ਦੀ ਅਗਲੀ ਫਿਲਮ 'ਮੁੰਨਾ ਮਾਈਕਲ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸਨੂੰ ਸਬੀਰ ਖਾਨ ਡਾਇਰੈਕਟ ਕਰ ਰਹੇ ਨੇ । ਟਾਈਗਰ ਨੇ ਸਬੀਰ ਦੀ ਹੀਰੋਪੰਤੀ ਫਿਲਮ ਰਾਹੀਂ ਬਾਲੀਵੁੱਡ ਡੈਬਿਊ ਕੀਤਾ ਸੀ । ਹਾਲ ਹੀ 'ਚ ਉਹਨਾਂ ਦੀ ਆਈ ਫਿਲਮ 'ਅ ਫਲਾਇੰਗ ਜੱਟ' ਬਾਕਸ ਆਫਿਸ ਤੇ ਕੁਝ ਖਾਸ ਕਮਾਲ ਨਹੀਂ ਵਖਾ ਸਕੀ।
11….ਅਰਬਾਜ਼ ਖਾਨ ਅਤੇ ਮਲਾਇਕਾ ਅਰੋਡ਼ਾ ਦਾ ਝਗਡ਼ਾ ਇੰਸਟਾ ਤਕ ਪਹੁੰਚ ਗਿਆ ਹੈ ਜਿਥੇ ਦੋਹਾਂ ਨੇ ਵਖ ਹੋਣ ਦਾ ਕਾਰਨ ਦੱਸਿਆ ਹੈ ਜਦਕਿ ਅਣਬਣ ਦੀਆਂ ਖਬਰਾਂ ਮਗਰੋਂ ਹਾਲ ਹੀ ਚ ਕਿਹਾ ਜਾ ਰਿਹਾ ਸੀ ਕਿ ਦੋਹਾਂ ਵਿਚਾਲੇ ਸਭ ਠੀਕ ਹੈ ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਯਾਤਰਾ
ਪੰਜਾਬ
ਦੇਸ਼
Advertisement